42 ਸਾਲਾਂ ਦੀ ਸ਼ਵੇਤਾ ਤਿਵਾੜੀ ਬੋਲਡਨੈੱਸ ਵਿਚ ਦਿੰਦੀ ਹੈ ਆਪਣੀ ਕੁੜੀ ਨੂੰ ਮਾਤ,ਤਸਵੀਰਾਂ ਦੇਖ ਫਟੀਆਂ ਰਹਿ ਗਈਆਂ ਲੋਕਾਂ ਦੀਆ ਅੱਖਾਂ

ਸ਼ਵੇਤਾ ਤਿਵਾਰੀ ਦਾ ਖੂਬਸੂਰਤ ਲੁੱਕ ਅੱਜ ਹਰ ਅਭਿਨੇਤਰੀ ਨੂੰ ਸਖਤ ਟੱਕਰ ਦੇ ਰਿਹਾ ਹੈ। ਉਥੇ ਹੀ, ਸ਼ਵੇਤਾ ਸਮੇਂ ਦੇ ਨਾਲ ਸੈਕਸੀ ਹੁੰਦੀ ਜਾ ਰਹੀ ਹੈ। ਹਰ ਰੋਜ਼ ਉਸ ਦਾ ਨਵਾਂ ਅਤੇ ਗਲੈਮਰਸ ਲੁੱਕ ਦੇਖਣ ਨੂੰ ਮਿਲਦਾ ਹੈ। ਅਜਿਹੇ ‘ਚ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਲਿਸਟ ਵੀ ਲਗਾਤਾਰ ਵਧ ਰਹੀ ਹੈ। ਸ਼ਵੇਤਾ ਨੇ ਵੀ ਇਕ ਵਾਰ ਫਿਰ ਇੰਸਟਾਗ੍ਰਾਮ ‘ਤੇ ਆਪਣਾ ਸੈਕਸੀ ਅਵਤਾਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।

ਨਵੀਨਤਮ ਫੋਟੋਸ਼ੂਟ ਲਈ, ਸ਼ਵੇਤਾ ਨੇ ਬੈਕਲੇਸ ਬਲਾਊਜ਼ ਅਤੇ ਫਿਸ਼ਟੇਲ ਸਕਰਟ ਪਹਿਨੀ ਸੀ। ਉਸ ਦੇ ਪਹਿਰਾਵੇ ਨੂੰ ਇੰਡੋ-ਵੈਸਟਰਨ ਟੱਚ ਦਿੱਤਾ ਗਿਆ ਹੈ।ਅਭਿਨੇਤਰੀ ਨੇ ਇਸ ਲੁੱਕ ਨੂੰ ਬਹੁਤ ਹੀ ਖੂਬਸੂਰਤੀ ਨਾਲ ਕੈਰੀ ਕੀਤਾ ਹੈ। ਸ਼ਵੇਤਾ ਨੇ ਨਿਊਡ ਗਲੋਇੰਗ ਮੇਕਅੱਪ ਦੇ ਨਾਲ ਆਪਣੇ ਸਿਜ਼ਲਿੰਗ ਅਵਤਾਰ ਨੂੰ ਪੂਰਕ ਕੀਤਾ ਹੈ। ਉਸ ਨੇ ਨਗਨ ਗੁਲਾਬੀ ਸਮੋਕੀ ਅੱਖਾਂ ਅਤੇ ਨਗਨ ਗਲੋਸੀ ਬੁੱਲ ਰੱਖੇ ਹਨ।

ਇੱਥੇ ਸ਼ਵੇਤਾ ਨੇ ਵਾਲਾਂ ਨੂੰ ਸਾਫਟ ਵੇਵੀ ਟੱਚ ਦਿੱਤਾ ਹੈ ਅਤੇ ਸਿਰਫ ਇੱਕ ਪਾਸੇ ਰੱਖਿਆ ਹੈ। ਐਕਸੈਸਰੀਜ਼ ਦੇ ਤੌਰ ‘ਤੇ, ਉਸਨੇ ਇੱਕ ਸੁੰਦਰ ਹੀਰੇ ਦਾ ਨੈਕਪੀਸ ਅਤੇ ਮੈਚਿੰਗ ਮੁੰਦਰਾ ਅਤੇ ਬਰੇਸਲੇਟ ਪਹਿਨਿਆ ਸੀ। ਇਸ ਲੁੱਕ ‘ਚ ਉਹ ਕਾਫੀ ਹੌਟ ਲੱਗ ਰਹੀ ਹੈ। ਉਸ ਦੀ ਟੋਨ ਫਿਗਰ ਹਰ ਕਿਸੇ ਦੇ ਹੋਸ਼ ਉਡਾ ਰਹੀ ਹੈ। 42 ਸਾਲ ਦੀ ਉਮਰ ‘ਚ ਵੀ ਉਨ੍ਹਾਂ ਨੇ ਖੁਦ ਨੂੰ ਕਾਫੀ ਸੰਭਾਲਿਆ ਹੈ।

ਸ਼ਵੇਤਾ ਤਿਵਾਰੀ 42 ਸਾਲ ਦੀ ਉਮਰ ‘ਚ ਵੀ ਕਾਫੀ ਹੌਟ ਹੈ,ਸ਼ਵੇਤਾ ਦੇ ਇਸ ਲੁੱਕ ਨੂੰ ਦੇਖ ਕੇ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ ਕਿ ਅਦਾਕਾਰਾ 42 ਸਾਲ ਦੀ ਹੈ ਅਤੇ 22 ਸਾਲ ਦੀ ਬੇਟੀ ਪਲਕ ਤਿਵਾਰੀ ਦੀ ਮਾਂ ਵੀ ਹੈ, ਜਿਸ ਨੇ ਕੁਝ ਦਿਨ ਪਹਿਲਾਂ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਿੰਗਲ ਮਦਰ ਹੋਣ ਦੇ ਬਾਵਜੂਦ ਸ਼ਵੇਤਾ ਨਾ ਸਿਰਫ ਆਪਣੇ ਦੋ ਬੱਚਿਆਂ ਦੀ ਚੰਗੀ ਦੇਖਭਾਲ ਕਰ ਰਹੀ ਹੈ, ਸਗੋਂ ਆਪਣੇ ਕਰੀਅਰ ‘ਤੇ ਵੀ ਪੂਰਾ ਧਿਆਨ ਦੇ ਰਹੀ ਹੈ।

ਇਸ ਸੀਰੀਜ਼ ‘ਚ ਸ਼ਵੇਤਾ ਤਿਵਾਰੀ ਨਜ਼ਰ ਆਵੇਗੀ,ਸ਼ਵੇਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਕੋਲ ਇਸ ਸਮੇਂ ਕਈ ਚੰਗੇ ਪ੍ਰੋਜੈਕਟ ਹਨ। ਇਨ੍ਹੀਂ ਦਿਨੀਂ ਅਦਾਕਾਰਾ ਟੀਵੀ ਸ਼ੋਅ ‘ਮੈਂ ਹੀ ਅਪਰਾਜਿਤਾ’ ‘ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਭਿਨੇਤਰੀ ਰੋਹਿਤ ਸ਼ੈੱਟੀ ਦੀ ਕਾਪ ਯੂਨੀਵਰਸ ਵੈੱਬ ਸੀਰੀਜ਼ ‘ਇੰਡੀਅਨ ਪੁਲਸ ਫੋਰਸ’ ‘ਚ ਵੀ ਨਜ਼ਰ ਆਵੇਗੀ।

ਦਿੱਲੀ ਵਿਚ ਰਾਘਵ ਤੇ ਪ੍ਰਨੀਤੀ ਚੋਪੜਾ ਨੇ ਕਰਵਾਈ ਮੰਗਣੀ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਅਧਿਕਾਰਤ ਤੌਰ ‘ਤੇ ਮੰਗਣੀ ਕਰ ਲਈ ਹੈ ਅਤੇ ਆਪਣੀ ਮੰਗਣੀ ਦੀਆਂ ਮਨਮੋਹਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਰਿਣੀਤੀ ਨੇ ਆਪਣੇ ਇੰਸਟਾਗ੍ਰਾਮ ‘ਤੇ ਕੈਰੋਸੇਲ ਪੋਸਟ ਪਾਈ ਹੈ ਅਤੇ ਤਸਵੀਰਾਂ ਦੇ ਕੈਪਸ਼ਨ ‘ਚ ਲਿਖਿਆ, “ਸਭ ਕੁਝ ਜਿਸ ਲਈ ਮੈਂ ਪ੍ਰਾਰਥਨਾ ਕੀਤੀ.. ਮੈਂ ਕਿਹਾ ਹਾਂ! ਵਾਹਿਗੁਰੂ ਜੀ ਮੇਹਰ ਕਰਨਾ।”

ਪਰਿਣੀਤੀ ਅਤੇ ਰਾਘਵ ਨੇ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ ‘ਚ ਰਿੰਗਾਂ ਦਾ ਆਦਾਨ-ਪ੍ਰਦਾਨ ਕੀਤਾ ਸੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

ਜਦੋਂ ਕਿ ਰਾਘਵ ਨੇ ਆਪਣੇ ਮਾਮਾ, ਫੈਸ਼ਨ ਡਿਜ਼ਾਈਨਰ ਪਵਨ ਸਚਦੇਵਾ ਦੁਆਰਾ ਡਿਜ਼ਾਈਨ ਕੀਤਾ ਇੱਕ ਘੱਟੋ-ਘੱਟ ਅਚਕਨ ਪਹਿਨਿਆ ਸੀ, ਪਰਿਣੀਤੀ ਇੱਕ ਬੇਜ ਮਨੀਸ਼ ਮਲਹੋਤਰਾ ਲਹਿੰਗਾ ਵਿੱਚ ਦਿਖਾਈ ਦਿੱਤੀ।

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਡੇਟ ਕਰਨ ਦੀਆਂ ਖਬਰਾਂ ਉਦੋਂ ਸਾਹਮਣੇ ਆਈਆਂ ਜਦੋਂ ਦੋਵਾਂ ਨੂੰ ਦਿੱਲੀ ‘ਚ ਲੰਚ ਡੇਟ ਤੋਂ ਬਾਅਦ ਇਕ ਰੈਸਟੋਰੈਂਟ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਉਦੋਂ ਤੋਂ ਉਨ੍ਹਾਂ ਦੇ ਵਿਆਹ ਅਤੇ ਮੰਗਣੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ। ਹਾਲ ਹੀ ‘ਚ ਦੋਹਾਂ ਨੇ ਇਕੱਠੇ IPL ਮੈਚ ਵੀ ਦੇਖਿਆ।

ਪ੍ਰਿਯੰਕਾ ਚੋਪੜਾ ਇਸ ਸਮਾਰੋਹ ‘ਚ ਸ਼ਾਮਲ ਹੋਣ ਲਈ ਸ਼ਨੀਵਾਰ ਸਵੇਰੇ ਦਿੱਲੀ ਪਹੁੰਚੀ। ਉਹ ਅਤੇ ਉਸਦਾ ਭਰਾ ਸਿਧਾਰਥ ਇੱਕ ਫੋਟੋ-ਆਫ ਸੈਸ਼ਨ ਲਈ ਬਾਹਰ ਨਿਕਲੇ ਜਦੋਂ ਉਹ ਮੰਗਣੀ ਵਿੱਚ ਸ਼ਾਮਲ ਹੋਏ। ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਮੈਰੀ ਸਮਾਰੋਹ ‘ਚ ਸ਼ਾਮਲ ਨਹੀਂ ਹੋਏ।

ਰਾਘਵ ਚੱਢਾ, ਜੋ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਅਤੇ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਦੇ ਇੰਚਾਰਜ ਵੀ ਸਨ, ਜਿੱਥੇ ਉਨ੍ਹਾਂ ਦੀ ਪਾਰਟੀ ਨੇ ਭਾਰੀ ਬਹੁਮਤ ਹਾਸਲ ਕੀਤਾ ਸੀ। ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਮੰਗਣੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਫੋਟੋਆਂ ਵੀ ਕਲਿੱਕ ਕੀਤੀਆਂ, ਤਸਵੀਰਾਂ ‘ਚ ਉਨ੍ਹਾਂ ਦੀ ਪਤਨੀ ਸੁਨੀਤਾ ਵੀ ਸੀਐੱਮ ਕੇਜਰੀਵਾਲ ਨਾਲ ਨਜ਼ਰ ਆਈ।

ਸ਼੍ਰੀ ਦਰਬਾਰ ਸਾਹਿਬ ਮਾਮਲੇ ਤੇ DGP ਦਾ ਵੱਡਾ ਬਿਆਨ

ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਹੋਏ 3 ਧਮਾਕਿਆਂ ਦੇ ਮਾਮਲੇ ‘ਚ ਪੰਜਾਬ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕੇ ਧਮਾਕੇ ਕਰਨ ਵਾਲੇ ਮੁਲਜ਼ਮਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਤੇ ਇਸ ਮਾਮਲੇ ‘ਚ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।ਬੀਤੀ ਦਰਮਿਆਨੀ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਕੈਮਰਿਆਂ ਦੀ ਮਦਦ ਨਾਲ ਇਕ ਮੁਲਜ਼ਮ ਨੂੰ ਫੜ ਕੇ ਪੁਲਸ ਹਵਾਲੇ ਕੀਤਾ ਜਿਸ ਕੋਲੋਂ ਪੁੱਛ ਪੜਤਾਲ ਉਪਰੰਤ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਸ ਕਾਮਯਾਬ ਹੋ ਸਕੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਆਜ਼ਾਦਵੀਰ ਸਿੰਘ ਵਾਸੀ ਪਿੰਡ ਵਡਾਲਾ ਕਲਾਂ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ, ਅਮਰੀਕ ਸਿੰਘ ਵਾਸੀ ਗੁਰਦਾਸਪੁਰ, ਸਾਹਿਬ ਸਿੰਘ ਵਾਸੀ ਗੇਟ ਹਕੀਮਾਂ ਅੰਮ੍ਰਿਤਸਰ, ਧਰਮਿੰਦਰ ਸਿੰਘ ਅਤੇ ਹਰਜੀਤ ਸਿੰਘ ਵਾਸੀ ਅੰਮ੍ਰਿਤਸਰ ਦੇ ਤੌਰ ‘ਤੇ ਹੋਈ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਆਜ਼ਾਦ ਵੀਰ ਸਿੰਘ ਨੇ ਬੁੱਧਵਾਰ ਰਾਤ 12 ਵਜੇ ਦੇ ਕਰੀਬ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਜਾ ਕੇ ਧਮਾਕਾ ਕਰ ਦਿੱਤਾ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਕੈਮਰਿਆਂ ਦੀ ਮਦਦ ਨਾਲ ਉਕਤ ਮੁਲਜ਼ਮ ਨੂੰ ਫੜ ਕੇ ਪੁਲਸ ਹਵਾਲੇ ਕੀਤਾ। ਇਸ ਉਪਰੰਤ ਪੁਲਸ ਨੂੰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ। ਸਾਰੇ ਮੁਲਜ਼ਮਾਂ ਨੇ ਪੁਲਸ ਵੱਲੋਂ ਕੀਤੀ ਮੁੱਢਲੀ ਜਾਂਚ ‘ਚ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।

ਡੀ.ਜੀ.ਪੀ. ਨੇ ਕਿਹਾ ਕਿ ਪਹਿਲੇ ਦੋ ਧਮਾਕੇ ਵੀ ਇਨ੍ਹਾਂ ਮੁਲਜ਼ਮਾਂ ਵੱਲੋਂ ਹੀ ਕੀਤੇ ਗਏ ਹਨ। ਮੁਲਜ਼ਮਾਂ ਨੇ ਦੱਸਿਆ ਕਿ ਪਹਿਲੇ ਧਮਾਕੇ ‘ਚ 6 ਮਈ ਨੂੰ ਪਾਰਕਿੰਗ ‘ਚ ਇਕ ਕੰਟੇਨਰ ‘ਚ ਪਾਲੀਥੀਨ ਦੇ ਲਿਫ਼ਾਫ਼ੇ ‘ਚ ਬੰਬ ਦੀ ਸਮੱਗਰੀ ਰੱਖੀ ਹੋਈ ਸੀ, ਜਿਸ ਨਾਲ ਮੋਟਾ ਧਾਗਾ ਲਟਕਿਆ ਹੋਇਆ ਸੀ। ਇਸ ਤੋਂ ਬਾਅਦ 8 ਮਈ ਨੂੰ ਸਵੇਰੇ 4 ਵਜੇ ਦੇ ਕਰੀਬ ਇਕ ਹੋਰ ਧਮਾਕਾ ਸਮੱਗਰੀ ਉਸੇ ਪਾਰਕਿੰਗ ਵਿਚ ਰੱਖੇ ਕੇ ਮੁਲਜ਼ਮ ਆਪ ਪਾਸੇ ਚਲਾ ਗਿਆ। ਬਾਅਦ ‘ਚ ਜਦੋਂ ਲੰਘ ਰਹੇ ਵਿਅਕਤੀ ਨੇ ਉਸ ਧਾਗੇ ਨੂੰ ਖਿੱਚਿਆ ਤਾਂ ਉੱਥੇ ਧਮਾਕਾ ਹੋ ਗਿਆ। ਇਹ ਘਟਨਾ ਸਵੇਰੇ 06:30 ਵਜੇ ਦੇ ਕਰੀਬ ਵਾਪਰੀ ਸੀ।

ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਿਲ ਕੇ ਪਟਾਕੇ ਬਣਾਉਣ ਦੀ ਪੰਜ ਹਜ਼ਾਰ ਰੁਪਏ ‘ਚ ਸਮੱਗਰੀ ਖ਼ਰੀਦੀ ਅਤੇ ਉਸ ‘ਚ ਪੱਥਰ ਪਾ ਕੇ ਟਰਾਇਲ ਲਿਆ, ਜਿਸ ‘ਚ ਉਹ ਸਫ਼ਲ ਰਹੇ ਤੇ ਧਮਾਕਾ ਕਰ ਲਈ ਸਮੱਗਰੀ ਇਕੱਠੀ ਕਰਨ ਲੱਗੇ। ਪੁਲਸ ਨੇ ਗਿਰੋਹ ਦੇ ਮੈਂਬਰਾਂ ਦੇ ਕਬਜ਼ੇ ਵਿਚੋਂ 1100 ਗ੍ਰਾਮ ਵਿਸਫ਼ੋਟਕ ਸਮੱਗਰੀ/ਰਸਾਇਣ ਬਰਾਮਦ ਕੀਤਾ ਹਨ। ਹੁਣ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਉਨ੍ਹਾਂ ਦੇ ਸਹਿਯੋਗ ਨਾਲ ਹੀ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਕ ਹੋਰ ਪੰਜਾਬੀ ਨੇ ਅਮਰੀਕਾ ਵਿਚ ਗੁਆਈ ਜਿੰਦਗੀ, ਲੁੱਟਣ ਵਾਲਿਆਂ ਨੇ ਕੀਤੀ ਇਹ ਵਾਰ-ਦਾਤ

ਵਿਦੇਸ਼ ਦੀ ਧਰਤੀ ਤੋਂ ਪੰਜਾਬ ਨਾਲ ਸਬੰਧਤ ਇਕ ਦੁਖ ਭਰੀ ਖਬਰ ਸਾਹਮਣੇ ਆਈ ਹੈ। ਵਾਸ਼ਿੰਗਟਨ ਸਟੇਟ ਦੇ ਵੈਨਕੂਵਰ ਸ਼ਹਿਰ ਵਿਚ ਲੁਟੇਰਿਆਂ ਨਾਲ ਭਿੜਤ ਵਿਚ ਗੋਲੀ ਲੱਗ ਜਾਣ ਨਾਲ ਕਪੂਰਥਲਾ ਨੇੜੇ ਪੈਂਦੇ ਪਿੰਡ ਜਲਾਲ ਭੁਲਾਣਾ ਦੇ ਰਹਿਣ ਵਾਲੇ 30 ਸਾਲਾ ਨੌਜਵਾਨ ਦੀ ਮੌ-ਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਇੱਕ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਹ ਸੂਚਨਾ ਜਿਵੇਂ ਹੀ ਪਿੰਡ ਜਲਾਲ ਭੁਲਾਣਾ ਵਿਖੇ ਪੁੱਜੀ ਤਾਂ ਪਰਿਵਾਰ ਵਿੱਚ ਮਾਤਮ ਛਾ ਗਿਆ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।

ਪੀੜਤ ਪਰਿਵਾਰ ਅਨੁਸਾਰ 30 ਸਾਲਾ ਨਵਜੋਤ ਸਿੰਘ ਅਜੇ ਤੱਕ ਕੁਆਰਾ ਸੀ ਅਤੇ ਉਸ ਦੇ ਦਿਲ ਵਿਚ ਸ਼ੁਰੂ ਤੋਂ ਹੀ ਵਿਦੇਸ਼ ਵਿੱਚ ਸੈਟਲ ਹੋਣ ਦਾ ਸੁਪਨਾ ਸੀ। ਉਹ ਕਾਫੀ ਸਮੇਂ ਤੋਂ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਪਿਛਲੇ ਸਾਲ ਹੀ ਅਮਰੀਕਾ ਗਿਆ ਸੀ। ਉੱਥੇ ਉਹ ਵਾਸ਼ਿੰਗਟਨ ਸਟੇਟ ਦੇ ਇਕ ਸ਼ਹਿਰ ਵਿਚ ਸਥਿਤ ਇਕ ਗੈਸ ਸਟੇਸ਼ਨ ਉਤੇ ਕੰਮ ਕਰਦਾ ਸੀ। ਉਥੇ ਕੰਮ ਕਰਦੇ ਸਮੇਂ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਸ ਨੂੰ ਗੋ-ਲੀ ਮਾਰ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਗੈਸ ਸਟੇਸ਼ਨ ਸਟੋਰ ਉਤੇ ਕੰਮ ਕਰ ਰਿਹਾ ਸੀ।

ਇਸ ਦੌਰਾਨ ਲੁਟੇਰੇ ਲੁੱਟ ਦੀ ਨੀਅਤ ਨਾਲ ਸਟੋਰ ਅੰਦਰ ਦਾਖਲ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਨੇ ਲੁਟੇਰਿਆਂ ਦੀ ਮੰਗ ਨੂੰ ਵੀ ਪੂਰਾ ਕਰ ਦਿੱਤਾ ਪਰ ਫਿਰ ਵੀ ਲੁਟੇਰਿਆਂ ਨੇ ਉਸ ਉਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਨਵਜੋਤ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨੇ ਆਪਣੇ ਲੜਕੇ ਦੀ ਮ੍ਰਿਤਕ ਦੇਹ ਨੂੰ ਭਾਰਤ (ਪੰਜਾਬ) ਲਿਆਉਣ ਦੀ ਅਪੀਲ ਕੀਤੀ ਹੈ।

ਪ੍ਰੇਮੀ ਨਾਲ ਰਹਿਣ ਤੋਂ ਦੁਖੀ ਪਤੀ ਨੇ, ਪਤਨੀ ਦੀ ਮੁਕਾਈ ਜਿੰਦਗੀ, ਹੈਲਥ ਸੈਂਟਰ ਗਈ ਨਾਲ ਕੀਤਾ ਇਹ ਕੰਮ

ਹਰਿਆਣਾ ਦੇ ਹਿਸਾਰ ਵਿਚ 4 ਮਹੀਨੇ ਦੀ ਗਰਭ-ਵਤੀ ਔਰਤ ਦਾ ਉਸ ਦੇ ਹੀ ਪਤੀ ਨੇ ਕ-ਤ-ਲ ਕਰ ਦਿੱਤਾ। ਦਰਅਸਲ ਪਤਨੀ ਦੇ ਲਿਵ-ਇਨ ਰਿਲੇਸ਼ਨ-ਸ਼ਿਪ ਵਿਚ ਰਹਿਣ ਤੋਂ ਦੁਖੀ ਪਤੀ ਨੇ ਆਪਣੀ ਪਤਨੀ ਦਾ ਤੇਜ਼-ਧਾਰ ਚੀਜ ਨਾਲ ਕ-ਤ-ਲ ਕਰ ਦਿੱਤਾ। ਉਹ ਆਪਣੀ ਪਤਨੀ ਉਤੇ ਉਸ ਦੀ ਮੌ-ਤ ਹੋਣ ਤੱਕ ਹਮਲਾ ਕਰਦਾ ਰਿਹਾ। ਇਹ ਘਟਨਾ ਹਿਸਾਰ ਦੇ ਅਗਰੋਹਾ ਬਲਾਕ ਦੇ ਲਾਂਧਾਰੀ ਪਿੰਡ ਵਿਚ ਵਾਪਰੀ ਹੈ।

ਮ੍ਰਿਤਕ ਰਾਜ ਬਾਲਾ ਉਮਰ 29 ਸਾਲ ਆਪਣੇ ਪਤੀ ਨੂੰ ਛੱਡ ਕੇ ਪਿਛਲੇ ਕਈ ਮਹੀਨਿਆਂ ਤੋਂ ਅਸ਼ੋਕ ਨਾਮ ਦੇ ਵਿਅਕਤੀ ਨਾਲ ਲਿਵ-ਇਨ ਵਿਚ ਰਹਿ ਰਹੀ ਸੀ। ਜਿਸ ਕਾਰਨ ਨਾਰਾਜ਼ ਪਤੀ ਰੋਸ਼ਨ ਲਾਲ ਨੇ ਉਸ ਦਾ ਕ-ਤ-ਲ ਕਰ ਦਿੱਤਾ। ਪੁਲਿਸ ਨੇ ਰੌਸ਼ਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕ-ਤ-ਲ ਦੀ ਇੱਕ ਮਿੰਟ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ।ਜਿਸ ਵਿਚ ਦਿਖ ਰਿਹਾ ਹੈ ਕਿ ਮ੍ਰਿਤਕਾ ਰਾਜਬਾਲਾ ਪ੍ਰਾਇਮਰੀ ਹੈਲਥ ਸੈਂਟਰ (ਪੀ.ਐੱਚ.ਸੀ.) ਵਿਚ ਟੀਕਾਕਰਨ ਕਰਵਾ ਕੇ ਘਰ ਵਾਪਸ ਜਾ ਰਹੀ ਹੈ। ਜਦੋਂ ਉਹ ਗੇਟ ਨੇੜੇ ਪਹੁੰਚੀ ਤਾਂ ਉਸ ਦਾ ਪਤੀ ਰੋਸ਼ਨ ਲਾਲ ਪਹਿਲਾਂ ਹੀ ਬਾਹਰ ਪਾਰਕ ਵਿਚ ਬੈਠਾ ਉਸ ਦੀ ਉਡੀਕ ਕਰ ਰਿਹਾ ਹੈ। ਉਸ ਦੇ ਹੱਥ ਵਿੱਚ ਤੇਜ਼-ਧਾਰ ਹਥਿ-ਆਰ ਦੇਖ ਕੇ ਰਾਜਬਾਲਾ ਪੀ.ਐਚ.ਸੀ ਵੱਲ ਭੱਜਦੀ ਹੈ। ਇਹ ਦੇਖ ਕੇ ਰੋਸ਼ਨ ਲਾਲ ਉਸ ਉਤੇ ਪਿੱਛਿਓਂ ਵਾਰ ਕਰ ਦਿੰਦਾ ਹੈ ਅਤੇ ਉਹ ਜ਼ਮੀਨ ਉਤੇ ਡਿੱਗ ਪੈਂਦੀ ਹੈ। ਫਿਰ ਉਹ ਉਸ ਉਤੇ ਲਗਾਤਾਰ 9 ਵਾਰ ਕਰਦਾ ਹੈ।ਉਹ ਉਸ ਦੀ ਮੌ-ਤ ਹੋਣ ਤੋਂ ਬਾਅਦ ਵੀ ਵਾਰ ਕਰਦਾ ਰਹਿੰਦਾ ਹੈ। ਇਸ ਤੋਂ ਬਾਅਦ ਉਹ ਬਾਹਰ ਵੱਲ ਨੂੰ ਚੱਲ ਪੈਂਦਾ ਹੈ। ਫਿਰ ਰਾਜਬਾਲਾ ਦੀ ਮੌ-ਤ ਦੀ ਪੁਸ਼ਟੀ ਕਰਨ ਲਈ ਵਾਪਸ ਆ ਕੇ, ਉਹ 10ਵੀਂ ਵਾਰ ਫਿਰ ਵਾਰ ਕਰਦਾ ਹੈ। ਇਸ ਦੌਰਾਨ ਕੋਈ ਵੀ ਉਸ ਨੂੰ ਫੜ ਨਹੀਂ ਸਕਿਆ। ਕ-ਤ-ਲ ਤੋਂ ਬਾਅਦ ਉਹ ਮੋਟਰਸਾਈਕਲ ਉਤੇ ਲਿਫਟ ਲੈ ਕੇ ਫ਼ਰਾਰ ਹੋ ਜਾਂਦਾ ਹੈ। ਰਾਜ ਬਾਲਾ ਦਾ ਵਿਆਹ ਰੋਸ਼ਨ ਲਾਲ ਨਾਲ 2013 ਵਿੱਚ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੇ ਜਨਮ ਲਿਆ। ਜੋ ਕਿ ਹੁਣ 5 ਸਾਲ ਦਾ ਹੈ ਅਤੇ ਆਪਣੇ ਨਾਨਾ ਦੇ ਘਰ ਰਹਿੰਦਾ ਹੈ।

ਪੁਲਿਸ ਜਾਂਚ ਮੁਤਾਬਕ ਅਸ਼ੋਕ ਨਾਲ ਰਾਜਬਾਲਾ ਦਾ ਪ੍ਰੇਮ ਸਬੰਧ ਵਿਆਹ ਦੇ 2 ਸਾਲ ਬਾਅਦ 2015 ਵਿੱਚ ਸ਼ੁਰੂ ਹੋਇਆ ਸੀ। ਉਸ ਸਮੇਂ ਰੋਸ਼ਨ ਲਾਲ ਟਰੈਕਟਰ ਚਲਾਉਂਦਾ ਸੀ। ਇਸ ਤੋਂ ਬਾਅਦ 10 ਮਹੀਨੇ ਪਹਿਲਾਂ ਦੋਵੇਂ ਘਰੋਂ ਭੱਜ ਗਏ ਅਤੇ ਪਿੰਡ ਭਾਣਾ ਵਿੱਚ ਲਿਵ-ਇਨ ਰਿਲੇਸ਼ਨ-ਸ਼ਿਪ ਵਿੱਚ ਰਹਿਣ ਲੱਗੇ। ਇਸ ਮਾਮਲੇ ਨੂੰ ਸੁਲਝਾਉਣ ਲਈ ਕਈ ਵਾਰ ਪੰਚਾਇਤਾਂ ਵੀ ਹੋਈਆਂ। ਪੰਚਾਇਤ ਨੇ ਉਸ ਨੂੰ ਪਿੰਡ ਤੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਸੀ। ਇਸ ਦੇ ਬਾਵਜੂਦ ਕਰੀਬ ਇੱਕ ਮਹੀਨਾ ਪਹਿਲਾਂ ਉਹ ਮੁੜ ਪਿੰਡ ਵਿੱਚ ਰਹਿਣ ਲੱਗ ਪਿਆ। ਜਿਸ ਤੋਂ ਬਾਅਦ ਕ-ਤ-ਲ ਦੀ ਇਹ ਵਾਰ-ਦਾਤ ਵਾਪਰ ਗਈ।

ਬਾਦਲ ਦੇ ਮਰਨ ਤੋਂ ਬਾਅਦ ਵੀ ਭਗਵੰਤ ਮਾਨ ਕੱਢੀ ਜਾਂਦਾ ਬਾਦਲਾਂ ਦਾ ਜਲੂਸ

ਜਲੰਧਰ ਲੋਕ ਸਭਾ ਉਪ-ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹਲਕਾ ਜਲੰਧਰ ਵੈਸਟ, ਨਾਰਥ ਅਤੇ ਸੈਂਟਰਲ ਦੇ ਵੱਖ-ਵੱਖ ਇਲਾਕਿਆਂ ਵਿਚ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੇ ਭਾਰਗਵ ਨਗਰ ਤੋਂ ਰੋਡ ਸ਼ੋਅ ਦੀ ਸ਼ੁਰੁਆਤ ਕੀਤੀ। ਇਥੋਂ ਉਨ੍ਹਾਂ ਨੇ ਨਾਰੀ ਨਿਕੇਤਨ ਚੌਂਕ ਤਕ ਰੋਡ ਸ਼ੋਅ ਕੱਢਿਆ। ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਵਿਚ ਮੁੱਖ ਮੰਤਰੀ ਨੇ ਮਿਲਾਪ ਚੌਂਕ ਤੋਂ ਭਗਤ ਸਿੰਘ ਚੌਂਕ ਤਕ ਰੋਡ ਸ਼ੋਅ ਕੀਤਾ। ਇਸ ਤੋਂ ਇਲਾਵਾ ਜਲੰਧਰ ਨਾਰਥ ਵਿਧਾਨ ਸਭਾ ਹਲਕੇ ਵਿਚ ਦੋਮੋਰੀਆ ਪੁੱਲ ਤੋਂ ਕਿਸ਼ਨਪੁਰਾ ਚੌਕ ਤਕ ਰੋਡ ਸ਼ੋਅ ਕੀਤਾ ਅਤੇ ਲੋਕਾਂ ਨਾਲ ਰੂਬਰੂ ਹੋਏ।

ਮੁੱਖ ਮੰਤਰੀ ਨੇ ਕਾਂਗਰਸੀ ਨੇਤਾ ਅਤੇ ਸਾਬਕਾ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ’ਤੇ ਵੀ ਹਮਲਾ ਬੋਲਿਆ ਅਤੇ ਕਿਹਾ ਕਿ ਉਨ੍ਹਾਂ ਦੇ ਘਰੋਂ ਛਾਪੇਮਾਰੀ ਦੌਰਾਨ ਕਰੋਡ਼ਾਂ ਦੀ ਜਾਇਦਾਦ ਦੇ ਕਾਗਜ਼ਾਤਾਂ ਤੋਂ ਇਲਾਵਾ ਨੋਟ ਗਿਣਨ ਵਾਲੀ ਮਸ਼ੀਨ ਵੀ ਮਿਲੀ ਸੀ। ਮਤਲਬ ਸਪਸ਼ਟ ਹੈ ਕਿ ਉਦਯੋਗ ਮੰਤਰੀ ਰਹਿੰਦੇ ਹੋਏ ਉਹ ਪੰਜਾਬ ਦੇ ਵਪਾਰੀਆਂ ਕੋਲੋਂ ਮੋਟਾ ਪੈਸਾ ਵਸੂਲਦੇ ਸਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿਚ ਸੱਤਾਧਾਰੀ ਨੇਤਾ ਪੰਜਾਬ ਦੇ ਉਦਯੋਗਪਤੀਆਂ ਤੇ ਵਪਾਰੀਆਂ ਕੋਲੋਂ ਵਪਾਰ ਵਿਚੋਂ ਹਿੱਸਾ ਲੈਂਦੇ ਸਨ। ਹਿੱਸਾ ਨਾ ਦੇਣ ’ਤੇ ਉਨ੍ਹਾਂ ਨੂੰ ਡਰਾਉਂਦੇ-ਧਮਕਾਉਂਦੇ ਅਤੇ ਰੇਡ ਕਰਵਾਉਂਦੇ ਸਨ। ਅਸੀਂ ਵਪਾਰੀਆਂ ਕੋਲੋਂ ਹਿੱਸਾ ਨਹੀਂ ਲੈਂਦੇ। ਅਸੀਂ ਪੰਜਾਬ ਦੇ ਆਮ ਲੋਕਾਂ ਦੇ ਦੁੱਖ-ਦਰਦ ਵਿਚ ਸ਼ਾਮਲ ਹੁੰਦੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਪਾਰੀਆਂ ਕੋਲੋਂ ਸਾਡਾ ਕੋਈ ਵੀ ਨੇਤਾ ਕਮਿਸ਼ਨ ਤੇ ਹਿੱਸੇਦਾਰੀ ਨਹੀਂ ਮੰਗਦਾ। ਪੰਜਾਬ ਦੇ ਵਪਾਰੀ ਹੁਣ ਬੇਖੌਫ ਹੋ ਕੇ ਆਪਣਾ ਵਪਾਰ ਕਰਦੇ ਹਨ ਅਤੇ ਸਰਕਾਰ ਨੂੰ ਕਰੋਡ਼ਾਂ ਰੁਪਏ ਦਾ ਟੈਕਸ ਵੀ ਭਰਦੇ ਹਨ।

ਪ੍ਰਕਾਸ਼ ਸਿੰਘ ਬਾਦਲ ਕਰੋੜਾ ਦੇ ਮਾਲਕ ਸੀ ਜੱਦੀ ਜਮੀਨ ਕਿੰਨੀ ਸੀ ਸਿਆਸਤ ਚ ਕਿਵੇ ਆਏ ਸੁਣੋ ਉਹਨਾ ਦੇ ਸਾਥੀ ਤੋ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਬਾਦਲ ਸਥਿਤ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿਖੇ ਕਰਵਾਇਆ ਗਿਆ। ਜਿੱਥੇ ਦੇਸ਼ ਦੀਆਂ ਪ੍ਰਮੁੱਖ ਸ਼ਖਸੀਅਤਾਂ ਪਹੁੰਚੀਆਂ ਸਨ। ਇਸ ਕੜੀ ਵਿੱਚ ਰਾਜਨੀਤੀ ਦੇ ਬਾਬਾ ਬੋਹੜ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੇ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿੰਡ ਬਾਦਲ ਪਹੁੰਚ ਕੇ ਜਿੱਥੇ ਬਾਦਲ ਸਾਬ੍ਹ ਦੀ ਤਸਵੀਰ ਨੂੰ ਮੱਥਾ ਟੇਕਿਆ। ਉਥੇ ਹੀ ਆਪਣੇ ਭਾਸ਼ਣ ਵਿੱਚ

ਸ. ਬਾਦਲ ਸਾਬ੍ਹ ਦੀਆਂ ਕੁਝ ਵਿਸ਼ੇਸ਼ਤਾਂਵਾਂ ‘ਤੇ ਵੀ ਚਾਨਣਾ ਪਾਇਆ। ਸ਼ਾਹ ਨੇ ਕਿਹਾ ਕਿ ਇੰਨਾ ਲੰਮਾ ਜਨਤਕ ਜੀਵਨ ਬਤੀਤ ਕਰਨ ਤੋਂ ਬਾਅਦ ਵੀ ਕੋਈ ਦੁਸ਼ਮਣ ਨਹੀਂ ਹੋਣਾ, ਸਰਦਾਰ ਬਾਦਲ ਤੋਂ ਇਲਾਵਾ ਅਜਿਹਾ ਅਜਾਤ-ਸ਼ਤ੍ਰੂ ਜੀਵਨ ਕਿਸੇ ਨੇ ਨਹੀਂ ਬਤੀਤ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਉਹ ਜਦੋਂ ਵੀ ਸਰਦਾਰ ਬਾਦਲ ਨੂੰ ਮਿਲਦੇ ਸਨ ਤਾਂ ਕੁਝ ਨਵਾਂ ਸਿੱਖਦੇ। ਭਾਵੇਂ ਉਨ੍ਹਾਂ ਦੀਆਂ ਪਾਰਟੀਆਂ ਵੱਖੋ-ਵੱਖਰੀਆਂ ਸਨ, ਪਰ ਉਹ ਰਾਜਨੀਤਿਕ ਜੀਵਨ ਵਿੱਚ ਉਨ੍ਹਾਂ ਦੀ ਪਾਰਟੀ ਲਈ ਵੀ ਉਹੀ ਕਦਮ ਚੁੱਕਦੇ ਜੋ ਚੰਗਾ ਹੁੰਦਾ। ਉਹ ਹਰ ਸਲਾਹ ਪਾਰਦਰਸ਼ਤਾ ਨਾਲ ਦਿੰਦੇ ਸਨ।

ਚਲ ਰਹੇ ਵਿਆਹ ਚ ਫੇਰਿਆਂ ਤੋਂ ਬਾਅਦ ਅਚਾਨਕ ਹੋਈ ਲਾੜੇ ਦੀ ਮੌ-ਤ, ਖੁਸ਼ੀਆਂ ਬਦਲੀਆਂ ਮਾਤਮ ਚ

ਦੋ ਪਰਿਵਾਰਾਂ ਵੱਲੋਂ ਜਿੱਥੇ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ ਅਤੇ ਉਹ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਆਪਣੀ ਜ਼ਿੰਦਗੀ ਦੀ ਜਮਾਪੁੰਜੀ ਲਗਾ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਲੜਕੀ ਦੇ ਮਾਪਿਆਂ ਵੱਲੋਂ ਖੁਸ਼ੀ-ਖੁਸ਼ੀ ਆਪਣੀ ਲੜਕੀ ਨੂੰ ਵਿਆਹ ਕਰਕੇ ਆਪਣੇ ਘਰ ਵਿਦਾ ਕੀਤਾ ਜਾਂਦਾ ਹੈ। ਫਿਰ ਮਾਪਿਆ ਵੱਲੋਂ ਜਿਥੇ ਆਪਣੀ ਧੀ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਨੂੰ ਮਨਾਇਆ ਜਾਂਦਾ ਹੈ ਅਤੇ ਇਹ ਸਾਰੀਆਂ ਖੁਸ਼ੀਆਂ ਇਕ ਦੂਜੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਪਰ ਕਈ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਨਾਲ ਬਹੁਤ ਸਾਰੇ ਬਹੁਤ ਸਾਰੇ ਪਰਿਵਾਰਾਂ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੇ ਹਨ ਜਿਸ ਬਾਰੇ ਉਨ੍ਹਾਂ ਵੱਲੋਂ ਸੋਚਿਆ ਵੀ ਨਹੀਂ ਹੁੰਦਾ।

ਹੁਣ ਇਥੇ ਚੱਲ ਰਹੇ ਵਿਆਹ ਤੋਂ ਬਾਅਦ ਫੇਰਿਆਂ ਤੋਂ ਬਾਅਦ ਅਚਾਨਕ ਲਾੜੇ ਦੀ ਮੌਤ ਹੋਈ ਹੈ ਜਿਸ ਨਾਲ ਖੁਸ਼ੀਆ ਗਮ ਵਿੱਚ ਤਬਦੀਲ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਭਾਗਲਪੁਰ ਦੇ ਵਿਚ ਇਕ ਵਿਆਹ ਸਮਾਗਮ ਹੋ ਰਿਹਾ ਸੀ। ਜਿੱਥੇ ਇੰਜੀਨੀਅਰ ਨਵਦੀਪ ਪ੍ਰਕਾਸ਼ ਦਾ ਵਿਆਹ ਸਮਾਗਮ ਝਾਰਖੰਡ ਵਿੱਚ ਹੋ ਰਿਹਾ ਸੀ। ਦੋਵਾਂ ਪਰਵਾਰਾਂ ਵੱਲੋਂ ਜਿਥੇ ਵਿਆਹ ਦੀਆਂ ਸਾਰੀਆਂ ਰਸਮਾਂ ਖੁਸ਼ੀ-ਖੁਸ਼ੀ ਨਿਭਾਈਆਂ ਗਈਆਂ।

ਉਥੇ ਹੀ ਵੀਰਵਾਰ ਦੀ ਰਾਤ ਨੂੰ ਇਸ ਵਿਆਹ ਦੇ ਸੰਪਨ ਹੋਣ ਤੋਂ ਬਾਅਦ ਜਦੋਂ ਲਾੜਾ ਅਤੇ ਲਾੜੀ ਆਪਣੇ ਘਰ ਚਲੇ ਗਏ ਜਦੋਂ ਲਾੜਾ ਤੇ ਲਾੜੀ ਆਪਣੇ ਕਮਰੇ ਵਿੱਚ ਸਨ ਤਾਂ ਉਸ ਸਮੇਂ ਅਚਾਨਕ ਹੀ ਲਾੜੇ ਨੂੰ ਸਮੱਸਿਆ ਦਰਪੇਸ਼ ਆਉਣ ਤੇ ਬੇਹੋਸ਼ ਹੋ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ । ਲੜਕੀ ਪਰਿਵਾਰ ਵੱਲੋਂ ਜਿੱਥੇ ਦੋਸ਼ੀ ਲਾਇਆ ਗਿਆ ਹੈ ਕਿ ਲਾੜੇ ਨੂੰ ਕੋਈ ਸਿਹਤ ਸੰਬੰਧੀ ਵੱਡੀ ਸਮੱਸਿਆ ਸੀ ਜਿਸ ਦੇ ਚਲਦਿਆਂ ਹੋਇਆਂ ਅਜਿਹਾ ਵਾਪਰਿਆ ਹੈ।

ਲੜਕੇ ਦੇ ਪਰਿਵਾਰ ਵੱਲੋਂ ਵੀ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਜਾ ਰਿਹਾ ਹੈ। ਉਥੇ ਹੀ ਸਾਰੇ ਇਸ ਘਟਨਾ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ ਅਤੇ ਇਸ ਘਟਨਾ ਦੇ ਵਾਪਰਨ ਦੇ ਕਾਰਨਾਂ ਦੀ ਖੋਜ ਕੀਤੀ ਜਾ ਰਹੀ ਹੈ। ਇਸੇ ਵਾਪਰੀ ਘਟਨਾ ਦੇ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ।

ਪ੍ਰਸਿੱਧ ਅਦਾਕਾਰ ਮਨੋਬਾਲਾ ਦਾ ਦਿਹਾਂਤ, ਜਿਗਰ ਦੀ ਬੀਮਾਰੀ ਦੇ ਨਾਲ ਸਨ ਪੀੜਤ

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਸਾਹਮਣੇ ਆਈ ਹੈ ਕਿ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਮਨੋਬਾਲਾ (Manobala) ਦਾ ਦਿਹਾਂਤ (Death)ਹੋ ਗਿਆ ਹੈ ।ਉਨ੍ਹਾਂ ਦੇ ਦਿਹਾਂਤ ‘ਤੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਉਨ੍ਹਾਂ ਦਾ ਦਿਹਾਂਤ ਤਿੰਨ ਮਈ ਨੂੰ ਹੋਇਆ ਹੈ ਅਤੇ ਉਹ ਜਿਗਰ ਦੀ ਬੀਮਾਰੀ ਦੇ ਨਾਲ ਪੀੜਤ ਸਨ ।

ਮਨੋਬਾਲਾ ਨੇ ਸਾਊਥ ਇੰਡਸਟਰੀ ਨੂੰ ਕਈ ਵੱਡੀਆਂ ਫਿਲਮਾਂ ਦਿੱਤੀਆਂ ਸਨ । ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਨੌ ਸੌ ਤੋਂ ਵੱਧ ਫ਼ਿਲਮਾਂ ‘ਚ ਕੰਮ ਕੀਤਾ ਹੈ ।ਉਨ੍ਹਾਂ ਦੀਆਂ ਫ਼ਿਲਮਾਂ ‘ਚ ਰਜਨੀਕਾਂਤ ਸਟਾਰਰ ਫ਼ਿਲਮ ਮੱਲੂ ਵੇਟੀ ਮਾਈਨਰ ਸਣੇ ਕਈ ਸ਼ਾਨਦਾਰ ਫ਼ਿਲਮਾਂ ਸ਼ਾਮਿਲ ਹਨ ।ਦੱਸਿਆ ਜਾ ਰਿਹਾ ਹੈ ਕਿ ਮਨੋਬਾਲਾ ਨੂੰ ਸਿਗਰੇਟ ਪੀਣ ਦੀ ਬਹੁਤ ਜ਼ਿਆਦਾ ਆਦਤ ਸੀ।

ਉਹ ਇੱਕ ਦਿਨ ‘ਚ ਕਈ-ਕਈ ਸਿਗਰੇਟ ਪੀ ਜਾਂਦੇ ਸਨ । ਇੱਕ ਇੰਟਰਵਿਊ ਦੇ ਦੌਰਾਨ ਅਦਾਕਾਰ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ । ਉਨ੍ਹਾਂ ਨੇ ਕਿਹਾ ਸੀ ਕਿ ਸਿਗਰੇਟ ਦੀ ਇਸ ਆਦਤ ਦੇ ਕਾਰਨ ਕਈਆਂ ਲੋਕਾਂ ਨੇ ਉਨ੍ਹਾਂ ਨੂੰ ਚਿਮਨੀ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ ।

ਨਿਰਦੇਸ਼ਨ ਦੇ ਦਿਨਾਂ ਦੇ ਦੌਰਾਨ ਉਹ ਦਿਨ ‘ਚ 200 ਦੇ ਕਰੀਬ ਸਿਗਰੇਟ ਪੀ ਜਾਂਦੇ ਸਨ । ਪਰ ਡਾਕਟਰਾਂ ਨੇ ਜਦੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿਤਾਵਨੀ ਦਿੱਤੀ ਤਾਂ ਕਿਤੇ ਜਾ ਕੇ ਉਨ੍ਹਾਂ ਨੇ ਆਪਣੀ ਸਿਗਰੇਟ ਪੀਣ ਦੀ ਆਦਤ ਨੂੰ ਛੱਡਿਆ ਸੀ ।

ਭਾਈ ਅਮ੍ਰਿਤਪਾਲ ਸਿੰਘ ਜੀ ਦੀ ਪਤਨੀ ਪਹੁੰਚੀ ਡਿਬ੍ਰੂਗੜ੍ਹ

ਖ਼ਾਲਿਸਤਾਨੀ ਸਮਰਥਕ ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਲਈ ਉਸ ਦੀ ਪਤਨੀ ਕਿਰਨਦੀਪ ਕੌਰ ਡਿਬਰੂਗੜ੍ਹ ਅਸਾਮ ਪਹੁੰਚ ਗਈ ਹੈ। ਮੁਲਾਕਾਤ ਲਈ ਇਜਾਜ਼ਤ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਸੋਮਵਾਰ ਨੂੰ ਹੀ ਅਸਾਮ ਲਈ ਘਰੋਂ ਚਲੀ ਗਈ ਸੀ। ਉਸ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਵਕੀਲ ਨਹੀਂ ਹਨ। ਡਿਬਰੂਗੜ੍ਹ ਜੇਲ੍ਹ ‘ਚ ਮੁਲਾਕਾਤ ਲਈ ਕਿਰਨਦੀਪ ਕੌਰ ਨੇ ਵੱਖਰੇ ਤੌਰ ‘ਤੇ ਆਗਿਆ ਲਈ ਹੈ ।

ਦੱਸ ਦੇਈਏ ਕਿ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਸਮੇ ਦੀ ਹਕੂਮਤ ਨੇ ਬਿਨਾ ਕਿਸੇ ਸਬੂਤ ਦੇ ਅਧਾਰ ਤੇ ਡਿਬ੍ਰੂਗੜ੍ਹ ਦੀ ਜੇਲ ਦੇ ਵਿਚ ਬੰਦ ਕਰਕੇ ਰੱਖਿਆ ਹੋਇਆ ਹੈ | ਭਾਈ ਅਮ੍ਰਿਤਪਾਲ ਸਿੰਘ ਜੀ ਸਿੱਖ ਕੌਮ ਦਾ ਪ੍ਰਚਾਰ ਕਰਨ ਦੇ ਲਈ ਦੁਬਈ ਨੂੰ ਛੱਡ ਕੇ ਪੰਜਾਬ ਦੇ ਵਿਚ ਆ ਗਏ ਸਨ ਤੇ ਪੰਜਾਬ ਦੇ ਵਿਚ ਆ ਕੇ ਓਹਨਾ ਨੇ ਦੀਪ ਸਿੱਧੂ ਦੀ ਬਣਾਈ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਅੱਗੇ ਵਧਾਇਆ | ਜਿਵੇ ਹੀ ਭਾਈ ਅਮ੍ਰਿਤਪਾਲ ਸਿੰਘ ਜੀ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਸਿੱਖ ਨੌਜਵਾਨ ਓਹਨਾ ਦੇ ਨਾਲ ਜੁੜਦੇ ਗਏ ਤੇ ਵੱਡੀ ਮਾਤਰਾ ਦੇ ਵਿਚ ਸਿੱਖ ਨੌਜਵਾਨ ਓਹਨਾ ਨੂੰ ਪਸੰਦ ਵੀ ਕਰਨ ਲਗ ਗਏ |

ਪਰ ਸਮੇ ਦੀ ਹਕੂਮਤ ਨੇ ਇਸ ਸਭ ਨੂੰ ਦੇਖਦੇ ਹੋਏ ਭਾਈ ਅਮ੍ਰਿਤਪਾਲ ਸਿੰਘ ਜੀ ਤੇ ਵੱਡੀ ਕਾਰਵਾਈ ਕਰ ਦਿਤੀ ਤੇ ਜੇ ਕੋਈ ਓਹਨਾ ਦਾ ਸਮਰਥਨ ਵੀ ਕਰਦਾ ਸੀ ਚਾਹੇ ਉਹ ਮੀਡਿਆ ਹੀ ਹੋਵੇ ਓਹਨਾ ਤੇ ਵੀ ਕਾਰਵਾਈ ਸ਼ੁਰੂ ਕਰ ਦਿਤੀ | ਇਹ ਸਭ ਦੇ ਕਰਕੇ ਵਿਦੇਸ਼ ਵਿਚ ਵੀ ਲੋਕ ਭਾਈ ਅਮ੍ਰਿਤਪਾਲ ਸਿੰਘ ਦੇ ਹੱਕ ਦੇ ਵਿਚ ਆ ਗਏ | ਪਰ ਭਾਈ ਅਮ੍ਰਿਤਪਾਲ ਸਿੰਘ ਜੀ ਤੇ ਕਾਰਵਾਈ ਕਰਦੇ ਓਹਨਾ ਦੇ ਉਪਰ NSA ਲਗਾ ਦਿਤੀ ਗਈ |