ਭਾਈ ਅਮ੍ਰਿਤਪਾਲ ਸਿੰਘ ਦੇ ਖਿਲਾਫ ਜੋ ਪੰਜਾਬ ਪੁਲਿਸ ਦੇ ਵਲੋਂ ਮੁਹਿੰਮ ਛੇੜੀ ਹੋਈ ਹੈ ਉਸਦੇ ਵਿਚ ਬਹੁਤ ਸਾਰੇ ਲੋਕ ਅਮ੍ਰਿਤਪਾਲ ਸਿੰਘ ਦੇ ਹੱਕ ਦੇ ਵਿਚ ਆ ਗਏ ਹਨ | ਵਿਦੇਸ਼ ਤੋਂ ਵੀ ਸਰਗਰਮ ਸਿੱਖ ਆਗੂ ਵੀ ਅਮ੍ਰਿਤਪਾਲ ਦੇ ਹੱਕ ਦੇ ਵਿਚ ਹਨ | ਵੱਖ ਵੱਖ ਦੇਸ਼ ਤੋਂ ਅਮ੍ਰਿਤਪਾਲ ਸਿੰਘ ਨੂੰ ਹਮਾਇਤ ਮਿਲ ਰਹੀ ਹੈ |ਇਕ ਵਾਰ ਤਾ ਖ਼ਬਰ ਦੇ ਵਿਚ ਪੁਸ਼ਟੀ ਕੀਤੀ ਗਈ ਸੀ ਕਿ ਅਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸਤੋਂ ਬਾਅਦ ਹੀ ਨਿਊਜ਼ ਚੈਨਲਸ ਵਾਲੇ ਬਦਲ ਗਏ ਸੀ |
ਪਹਿਲਾ ਪੁਲਿਸ ਵਲੋਂ ਕਿਹਾ ਗਿਆ ਸੀ ਓਹਨਾ ਨੇ ਭਾਈ ਅਮ੍ਰਿਤਪਾਲ ਸਿੰਘ ਦਾ ਪਿੱਛਾ ਕੀਤਾ ਤੇ ਦਸਿਆ ਇਹ ਗਿਆ ਸੀ ਕਿ ਓਹਨਾ ਨੇ ਭਾਈ ਅਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ | ਭਾਈ ਅਮ੍ਰਿਤਪਾਲ ਸਿੰਘ ਜੀ ਦੇ ਮਾਤਾ ਜੀ ਹੁਣ ਕੈਮਰੇ ਦੇ ਸਾਹਮਣੇ ਆਏ ਹਨ ਤੇ ਓਹਨਾ ਨੇ ਦਸਿਆ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਨੂੰ ਸ਼ਾਹਕੋਟ ਥਾਣੇ ਦੇ ਵਿਚ ਗ੍ਰਿਫਤਾਰ ਕਰ ਲਿਆ ਸੀ ਤੇ ਓਹਨਾ ਨੂੰ ਗੱਡੀ ਦੇ ਵਿਚ ਬਿਠਾ ਕੇ ਪਤਾ ਨਹੀਂ ਕਿਥੇ ਲਿਜਾਇਆ ਗਿਆ ਹੈ | ਓਹਨਾ ਦੇ ਮਾਤਾ ਜੀ ਨੇ ਕਿਹਾ ਕਿ ਸਾਨੂ ਸਰਕਾਰ ਤੇ ਸ਼ੱਕ ਹੈ ਕਿ ਕਿਧਰੇ ਕੁੱਛ ਗ਼ਲਤ ਨਾ ਕਰ ਦੇਣ ਕਿਉਕਿ ਓਹਨਾ ਦੇ ਨਾਲ ਵਾਲੇ ਸਿੰਘ ਜੇ ਫੜੇ ਗਏ ਤਾ ਉਹ ਕਿਊ ਨੀ ਫੜੇ ਗਏ | ਓਹਨਾ ਨੇ ਕਿਹਾ ਕਿ 100 ਗੱਡੀਆਂ ਦਾ ਕਾਫਲਾ ਪਿੱਛੇ ਹੋਵੇ ਤੇ ਬੰਦੇ ਫੜੇ ਨਾ ਜਾਨ ਇਹ ਹੋ ਹੀ ਨਹੀਂ ਸਕਦਾ |

ਓਹਨਾ ਨੇ ਕਿਹਾ ਸਾਡਾ ਬੇਟਾ ਵਧੀਆ ਕਮ ਕਰ ਰਿਹਾ ਨੌਜਵਾਨ ਓਹਨਾ ਦੇ ਨਾਲ ਜੁੜ ਰਹੇ ਹਨ | ਓਹਨਾ ਨੇ ਕਿਹਾ ਕਿ ਜੋ ਕਮ ਪ੍ਰਸ਼ਾਸ਼ਨ ਦਾ ਹੈ ਨਸ਼ੇ ਛਡਵਾਉਣ ਦਾ ਉਹ ਅਮ੍ਰਿਤਪਾਲ ਸਿੰਘ ਕਰ ਰਿਹਾ ਹੈ | ਓਹਨਾ ਨੇ ਕਿਹਾ ਸਾਡੇ ਘਰ ਦੀ ਵੀ ਤਲਾਸ਼ੀ ਲਈ ਗਈ ਇਕ ਇਕ ਚੀਜ ਦੇਖੀ ਗਈ ਪਰ ਸਾਡੇ ਘਰ ਵਿੱਚੋ ਕੁੱਛ ਨਹੀਂ ਮਿਲਿਆ | ਤੇ ਐਡਰ ਕੁੱਛ ਵਿਕਾਊ ਮੀਡਿਆ ਅਮ੍ਰਿਤਪਾਲ ਦੇ ਬਾਰੇ ਭੰਡਿ ਪ੍ਰਚਾਰ ਕਰ ਰਿਹਾ ਹੈ | ਉਹ ਸਭ ਝੂਠ ਦਿਖਾ ਰਹੇ ਹਨ | ਅਮ੍ਰਿਤਪਾਲ ਸਿੰਘ ਦੀ ਮਾਤਾ ਨੇ ਸਭ ਨੂੰ ਅਪੀਲ ਕੀਤੀ ਕਿ ਸਾਰੇ ਸੜਕਾਂ ਤੇ ਆਉਣ ਤੇ ਸਾਰੇ ਸਰਕਾਰ ਨੂੰ ਪੁੱਛਣ ਕਿ ਭਾਈ ਅਮ੍ਰਿਤਪਾਲ ਸਿੰਘ ਕਿਥੇ ਹਨ | ਓਹਨਾ ਨੇ ਕਿਹਾ ਸਾਨੂ ਗ੍ਰਿਫਤਾਰੀ ਦਾ ਡਰ ਨਹੀਂ ਪਰ ਸਾਨੂ ਏਨਾ ਹੱਕ ਹੈ ਕਿ ਅਸੀਂ ਆਪਣੇ ਬੇਟੇ ਦੇ ਬਾਰੇ ਪੁੱਛ ਸਕੀਏ