ਪੰਜਾਬ ਦੇ ਵਿਚ ਪੰਜਾਬ ਪੁਲਿਸ ਵਲੋਂ ਅਜੇ ਸਵੇਰ ਤੋਂ ਹੀ ਇਕ ਵੱਡਾ ਓਪਰੇਸ਼ਨ ਚਲਾਇਆ ਜਾ ਰਹਿ ਸੀ | ਦਰਅਸਲ ਦੇ ਵਿਚ ਅਮ੍ਰਿਤਪਾਲ ਸਿੰਘ ਜੋ ਕਿ ਇਕ ਸਿੱਖ ਲੀਡਰ ਹੈ | ਉਸ ਨੂੰ ਫੜਨ ਦੇ ਲਈ ਪਿੱਛਲੇ ਲੰਬੇ ਸਮੇ ਤੋਂ ਪੁਲਿਸ ਯਤਨ ਕਰ ਰਹੀ ਸੀ ਪਰ ਕੋਈ ਵੀ ਪੁਖਤਾ ਸਬੂਤ ਨਾ ਹੋਣ ਕਰਕੇ ਉਹ ਪੁਲਿਸ ਦੇ ਹੱਥ ਨਹੀਂ ਆਇਆ | ਬੀਤੇ ਦਿਨ ਅਮ੍ਰਿਤਪਾਲ ਸਿੰਘ ਨੇ ਤੂਫ਼ਾਨ ਸਿੰਘ ਨੂੰ ਵੀ ਅਜਨਾਲਾ ਤੋਂ ਛੁਡਵਾ ਲਿਆ ਸੀ ਜੋ ਕਿ ਕਾਰਵਾਈ ਦੇ ਵਿਚ ਨਿਰਦੋਸ਼ ਪਾਇਆ ਗਿਆ |
ਭਾਈ ਅਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸਿੱਖ ਨੌਜਵਾਨ ਰੋਸ ਪ੍ਰਗਟਾ ਰਹੇ ਹਨ | ਹੁਣ ਭਾਈ ਅਮ੍ਰਿਤਪਾਲ ਸਿੰਘ ਦੀ ਸਪੋਰਟ ਦੇ ਵਿਚ ਨਿਹੰਗ ਸਿੰਘ ਜਥੇਬੰਦੀ ਦੇ ਨਿਹੰਗ ਰਾਜਾ ਰਾਜ ਸਿੰਘ ਜੀ ਆ ਗਏ ਹਨ | ਓਹਨਾ ਨੇ ਕਿਹਾ ਹੈ ਕੀ ਵੱਧ ਤੋਂ ਵੱਧ ਨੌਜਵਾਨ ਮੋਹਾਲੀ ਵਿਖੇ ਬੰਦੀ ਸਿੰਘ ਦੇ ਮੋਰਚੇ ਦੇ ਵਿਚ ਪਹੁੰਚੋ | ਓਹਨਾ ਨੇ ਕਿਹਾ ਕੀ ਸਰਕਾਰ ਨੂੰ ਅਸੀਂ ਕਦੀ ਵੀ ਓਹਨਾ ਦੇ ਮਕਸਦ ਦੇ ਵਿਚ ਪੂਰਾ ਨਹੀਂ ਹੋਣ ਦਿਆਂਗੇ | ਓਹਨਾ ਨੇ ਕਿਹਾ ਕੀ ਅਸੀਂ ਭਾਈ ਅਮ੍ਰਿਤਪਾਲ ਸਿੰਘ ਦੇ ਨਾਲ ਹਾਂ ਚਾਹੇ ਸਾਨੂ ਵੀ ਗ੍ਰਿਫਤਾਰ ਕਰ ਲੈਣ | ਓਹਨਾ ਨੇ ਕਿਹਾ ਕੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਬਿਨਾ ਵਜ੍ਹਾ ਤੋਂ ਹੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਅਸੀਂ ਇਸਦੀ ਸਖਤ ਨਿਖੇਦੀ ਕਰਦੇ ਹਾਂ | ਓਹਨਾ ਨੇ ਕਿਹਾ ਜਿਹੜਾ ਬੰਦਾ ਅੰਮ੍ਰਿਤ ਛਕਾ ਰਿਹਾ ਹੈ ਉਸਨੂੰ ਤੁਸੀਂ ਗ੍ਰਿਫਤਾਰ ਕਰ ਲਿਆ |

ਜਿਕਰਜੋਗ ਹੈ ਕੀ ਥੋੜੇ ਦਿਨ ਪਹਿਲਾ ਹੀ ਲਾਰੇਂਸ ਦੀ ਇੰਟਰਵਿਊ ਨੇ ਪੰਜਾਬੀ ਦੀ ਸਰਕਾਰ ਨੂੰ ਵਖਤ ਪਾਯਾ ਹੈ | ਸਰਕਾਰ ਇਹ ਮੁਦਾ ਦਬਾਉਣ ਦੇ ਲਈ ਵੀ ਅਮ੍ਰਿਤਪਾਲ ਸਿੰਘ ਦਾ ਮੁੱਦਾ ਚੁੱਕ ਰਹੀ ਹੈ | ਦਸ ਦੇਈਏ ਕੀ ਭਾਈ ਅਮ੍ਰਿਤਪਾਲ ਸਿੰਘ ਜੀ ਨੇ ਆਪਣੇ ਸਾਥੀ ਨੂੰ ਰਿਹਾ ਕਰਵਾਉਣ ਦੇ ਲਈ ਅਜਨਾਲਾ ਥਾਣੇ ਦੇ ਵਿਚ ਖਾਲਸਾ ਵਹੀਰ ਲੈਕੇ ਗਏ ਸੀ | ਜਿਸਤੋ ਬਾਅਦ ਬਹੁਤ ਸਾਰੇ ਲੋਕ ਅਮ੍ਰਿਤਪਾਲ ਦੇ ਖਿਲਾਫ ਹੋ ਗਏ | ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ