ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਲਿਆ ਹਿਰਾਸਤ ਚ ਸੁਣੋ ਪੂਰੀ ਖ਼ਬਰ ਪੁਲਿਸ ਨੇ ਕਿਵੇਂ ਕੀਤਾ ਗ੍ਰਿਫਤਾਰ

ਪੰਜਾਬ ਦੇ ਵਿਚ ਪੰਜਾਬ ਪੁਲਿਸ ਵਲੋਂ ਅਜੇ ਸਵੇਰ ਤੋਂ ਹੀ ਇਕ ਵੱਡਾ ਓਪਰੇਸ਼ਨ ਚਲਾਇਆ ਜਾ ਰਹਿ ਸੀ | ਦਰਅਸਲ ਦੇ ਵਿਚ ਅਮ੍ਰਿਤਪਾਲ ਸਿੰਘ ਜੋ ਕਿ ਇਕ ਸਿੱਖ ਲੀਡਰ ਹੈ | ਉਸ ਨੂੰ ਫੜਨ ਦੇ ਲਈ ਪਿੱਛਲੇ ਲੰਬੇ ਸਮੇ ਤੋਂ ਪੁਲਿਸ ਯਤਨ ਕਰ ਰਹੀ ਸੀ ਪਰ ਕੋਈ ਵੀ ਪੁਖਤਾ ਸਬੂਤ ਨਾ ਹੋਣ ਕਰਕੇ ਉਹ ਪੁਲਿਸ ਦੇ ਹੱਥ ਨਹੀਂ ਆਇਆ | ਬੀਤੇ ਦਿਨ ਅਮ੍ਰਿਤਪਾਲ ਸਿੰਘ ਨੇ ਤੂਫ਼ਾਨ ਸਿੰਘ ਨੂੰ ਵੀ ਅਜਨਾਲਾ ਤੋਂ ਛੁਡਵਾ ਲਿਆ ਸੀ ਜੋ ਕਿ ਕਾਰਵਾਈ ਦੇ ਵਿਚ ਨਿਰਦੋਸ਼ ਪਾਇਆ ਗਿਆ |


ਪੁਲਿਸ ਨੇ ਬਿਨਾ ਵਜ੍ਹਾ ਤੂਫ਼ਾਨ ਸਿੰਘ ਨੂੰ ਫੜ ਕੇ ਪਹਿਲਾਂ ਤਾ ਮਾਹੌਲ ਖ਼ਰਾਬ ਕੀਤਾ ਫਿਰ ਇਲਜ਼ਾਮ ਅਮ੍ਰਿਤਪਾਲ ਸਿੰਘ ਤੇ ਪਾ ਦਿੱਤੋ ਕਿ ਅਮ੍ਰਿਤਪਾਲ ਨੇ ਥਾਣੇ ਤੇ ਕਬਜ਼ਾ ਕੀਤਾ ਸੀ | ਅਜਨਾਲਾ ਵਾਲੀ ਘਟਨਾ ਕਰਕੇ ਅਮ੍ਰਿਤਪਾਲ ਸਿੰਘ ਨੂੰ ਨੈਸ਼ਨਲ ਤੇ ਇੰਟਰਨੈਸ਼ਨਲ ਮੀਡਿਆ ਤੇ ਦਿਖਾਇਆ ਗਿਆ | ਪਾਰ ਅਮ੍ਰਿਤਪਾਲ ਨੂੰ ਓਥੇ ਨੈਗੇਟਿਵ ਦਿਖਾਇਆ ਗਿਆ |ਹਾਲ ਹੀ ਦੇ ਵਿਚ ਅਮ੍ਰਿਤਪਾਲ ਸਿੰਘ ਰਾਮਪੁਰਾਫੂਲ ਦੇ ਵਿਚ ਆਪਣੇ ਇਕ ਸਮਾਗਮ ਦੌਰਾਨ ਜਾ ਰਹੇ ਸਨ ਪਰ ਓਹਨਾ ਨੂੰ ਰਸਤੇ ਵਿਚ ਹੀ ਪੋਇਸ ਵਲੋਂ ਘੇਰ ਲਿਆ ਜਾਂਦਾ ਹੈ | ਪੁਲਿਸ ਵਲੋਂ ਅਮ੍ਰਿਤਪਾਲ ਸਿੰਘ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਹੁਣੇ ਹੁਣੇ ਵੱਡੀ ਖਬਰ ਇਹ ਵੀ ਆ ਰਹੀ ਹੈ ਕਿ ਅਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਵੱਡੀ ਫੋਰਸ ਦੇ ਨਾਲ ਹਿਰਾਸਤ ਦੇ ਵਿਚ ਲੈ ਲਿਆ ਹੈ |

ਜੇਕਰ ਗੱਲ ਕਰੀਏ ਤਾ ਅਮ੍ਰਿਤਪਾਲ ਤੇ ਨਾ ਤਾ ਕੋਈ ਕੇਸ ਹੈ ਤੇ ਨਾ ਕੋਈ FIR ਦਰਜ ਹੈ ਫਿਰ ਅਮ੍ਰਿਤਪਾਲ ਸਿੰਘ ਨੂੰ ਕਿਊ ਗ੍ਰਿਫਤਾਰ ਕੀਤਾ ਗਿਆ | ਅਮ੍ਰਿਤਪਾਲ ਸਿੰਘ ਨੇ ਇਹ ਕਿਹਾ ਸੀ ਕਿ ਉਹ ਸਿੱਧੂ ਮੂਸੇਵਾਲਾ ਦੀ ਬਰਸੀ ਤੇ ਆਉਣਗੇ | ਸਰਕਾਰ ਨੂੰ ਡਰ ਸੀ ਕਿ ਅਮ੍ਰਿਤਪਾਲ ਸਿੰਘ ਕੋਈ ਐਲਾਨ ਨਾ ਕਰ ਦੇਵੇ ਕਿਉਕਿ ਸਿੱਧੂ ਮੂਸੇਵਾਲਾ ਨੂੰ ਚੌਹਾਨ ਵਾਲੇ ਬਹੁਤ ਸਾਰੇ ਨੌਜਵਾਨ ਇਸ ਬਰਸੀ ਤੇ ਪਹੁੰਚਣਗੇ | ਇਸ ਦੇ ਚਲਦੇ ਸਰਕਾਰ ਨੇ ਅਮ੍ਰਿਤਪਾਲ ਸਿੰਘ ਨੂੰ ਨਜਰਬੰਦ ਕੀਤਾ ਗਿਆ ਹੈ | ਪੁਲਿਸ ਦੇ ਵਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ | ਪਰ ਪੁਲਿਸ ਦਾ ਅਮ੍ਰਿਤਪਾਲ ਸਿੰਘ ਨੂੰ ਇਸ ਤਰਾਂ ਹਿਰਾਸਤ ਦੇ ਵਿਚ ਲੈਣਾ ਕਿਸ ਹੱਕ ਤਕ ਜਾਇਜ ਹੈ ਆਪਣੇ ਵਿਚਾਰ ਜਰੂਰ ਦਿਓ

Leave a Reply

Your email address will not be published. Required fields are marked *