ਨੌਜਵਾਨ ਮੁੰਡੇ ਕੁੜੀਆਂ ਵਿੱਚ ਸਟੱਡੀ ਵੀਜ਼ਾ ਲੈ ਕੇ ਵਿਦੇਸ਼ ਜਾਣ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ। ਇਸ ਲਈ ਨੌਜਵਾਨ ਮੁੰਡੇ ਕੁੜੀਆਂ ਆਈਲਟਸ ਕਰਨ ਨੂੰ ਤਰਜੀਹ ਦਿੰਦੇ ਹਨ ਪਰ ਹਰ ਕਿਸੇ ਦੀ ਕਿਸਮਤ ਸਾਥ ਨਹੀਂ ਦਿੰਦੀ। ਨਾਭਾ ਦੇ ਬੌੜਾਂ ਗੇਟ ਵਿਖੇ ਇੱਕ ਟਰੱਕ ਨੇ ਐਕਟਿਵਾ ਦੇ ਪਿੱਛੇ ਬੈਠੀ 19 ਸਾਲਾ ਲੜਕੀ ਸ਼ਰਨਦੀਪ ਕੌਰ ਦੀ ਜਾਨ ਲੈ ਲਈ ਹੈ,
ਜਦਕਿ ਉਸ ਦਾ ਰਿਸ਼ਤੇਦਾਰ ਐਕਟਿਵਾ ਚਾਲਕ ਵਾਲ ਵਾਲ ਬਚ ਗਿਆ। ਸ਼ਰਨਦੀਪ ਕੌਰ ਦੀ ਮਿ-ਰਤ-ਕ ਦੇ-ਹ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਸ਼ਰਨਦੀਪ ਕੌਰ ਬਰਨਾਲਾ ਦੇ ਹੰਡਿਆਇਆ ਦੀ ਰਹਿਣ ਵਾਲੀ ਸੀ।

ਉਹ ਨਾਭਾ ਵਿਖੇ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿ ਕੇ ਕਿਸੇ ਸੈਂਟਰ ਤੋਂ ਆਈਲਟਸ ਦੀ ਕੋਚਿੰਗ ਲੈ ਰਹੀ ਸੀ। ਉਸ ਦਾ ਰਿਸ਼ਤੇਦਾਰ ਉਸ ਨੂੰ ਐਕਟਿਵਾ ਦੇ ਪਿੱਛੇ ਬਿਠਾ ਕੇ ਆਈਲਟਸ ਸੈਂਟਰ ਲੈ ਕੇ ਜਾ ਰਿਹਾ ਸੀ। ਜਦੋਂ ਉਹ ਬੌੜਾਂ ਗੇਟ ਚੌਕ ਨੇੜੇ ਪੁੱਜੇ ਤਾਂ ਪਿੱਛੇ ਤੋਂ ਆ ਰਹੇ ਟਰੱਕ ਦਾ ਬੰਪਰ ਐਕਟਿਵਾ ਚਾਲਕ ਦੀ ਕੂਹਣੀ ਨਾਲ ਖਹਿ ਗਿਆ।

ਜਿਸ ਨਾਲ ਐਕਟਿਵਾ ਡਿੱਗ ਪਈ। ਚਾਲਕ ਸੜਕ ਤੋਂ ਇੱਕ ਪਾਸੇ ਡਿੱਗ ਪਿਆ ਅਤੇ ਬਚ ਗਿਆ ਪਰ ਪਿੱਛੇ ਬੈਠੀ ਸ਼ਰਨਦੀਪ ਕੌਰ ਸੜਕ ਤੇ ਡਿੱਗ ਪਈ। ਟਰੱਕ ਦਾ ਟਾਇਰ ਉਸ ਦੇ ਉੱਤੋਂ ਲੰਘ ਗਿਆ। ਜਿਸ ਨਾਲ ਉਹ ਥਾਂ ਤੇ ਹੀ ਦਮ ਤੋੜ ਗਈ। ਉਸ ਦੀ ਮਿਰ-ਤ-ਕ ਦੇਹ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ।

ਮਾਤਾ ਪਿਤਾ ਤਾਂ ਆਪਣੀ ਧੀ ਨੂੰ ਆਈਲਟਸ ਕਰਵਾ ਕੇ ਵਿਦੇਸ਼ ਭੇਜਣ ਦੇ ਚਾਹਵਾਨ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕੁਝ ਦਿਨ ਪਹਿਲਾਂ ਇਸ ਘਟਨਾ ਸਥਾਨ ਦੇ ਨੇੜੇ ਹੀ ਇੱਕ ਟਰੱਕ ਨੇ ਸਾਈਕਲ ਸਵਾਰ ਬਜ਼ੁਰਗ ਵਿਅਕਤੀ ਦੀ ਜਾਨ ਲੈ ਲਈ ਸੀ।