Home / ਜਾਣਕਾਰੀ / ਆਖਿਰ ਕਿਊ ਰੇਤ ਚ ਦੱਬ ਰਿਹਾ ਹੈ ਇਹ ਪਿੰਡ

ਆਖਿਰ ਕਿਊ ਰੇਤ ਚ ਦੱਬ ਰਿਹਾ ਹੈ ਇਹ ਪਿੰਡ

ਅਸੀਂ 21ਵੀਂ ਸਦੀ ਵਿੱਚੋਂ ਗੁਜ਼ਰ ਰਹੇ ਹਾਂ। ਇਸ ਯੁੱਗ ਨੂੰ ਵਿਗਿਆਨ ਦਾ ਯੁੱਗ ਕਿਹਾ ਜਾ ਰਿਹਾ ਹੈ। ਵਿਗਿਆਨੀਆਂ ਨੇ ਬਹੁਤ ਸਾਰੀਆਂ ਮੰਜ਼ਿਲਾਂ ਤੈਅ ਕਰ ਲਈਆਂ ਹਨ ਅਤੇ ਕਈਆਂ ਤੇ ਉਹ ਅੱਗੇ ਵਧ ਰਹੇ ਹਨ। ਜਿਸ ਚੰਦਰਮਾਂ ਨੂੰ ਕਦੇ ਦੇਵਤਾ ਸਮਝ ਕੇ ਪੂਜਿਆ ਜਾਂਦਾ ਸੀ। ਅੱਜ ਸਾਡੇ ਵਿਗਿਆਨੀ ਉੱਥੇ ਵੀ ਜਾ ਪਹੁੰਚੇ ਹਨ। ਵਿਗਿਆਨ ਨੇ ਕੁਦਰਤ ਦੇ ਬਹੁਤ ਸਾਰੇ ਭੇਤਾਂ ਤੋਂ ਪਰਦਾ ਚੁੱਕ ਦਿੱਤਾ ਹੈ।

ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਅੰਧ ਵਿਸ਼ਵਾਸਾਂ ਵਿੱਚ ਫਸੇ ਹੋਏ ਹਨ। ਸੰਯੁਕਤ ਅਰਬ ਅਮੀਰਾਤ ਦੇ ਇਕ ਪਿੰਡ ਅਲ ਮਦਾਮ ਦੇ ਲੋਕ ਅੰਧ ਵਿਸ਼ਵਾਸ ਕਾਰਨ ਹੀ ਪਿੰਡ ਛੱਡ ਕੇ ਚਲੇ ਗਏ। ਉਨ੍ਹਾਂ ਦਾ ਵਿਚਾਰ ਹੈ ਕਿ ਇਸ ਪਿੰਡ ਵਿੱਚ ਕੋਈ ਓਪਰੀ ਸ਼ੈਅ ਰਹਿੰਦੀ ਹੈ। ਜਿਸ ਦੀਆਂ ਅੱਖਾਂ ਬਿੱਲੀਆਂ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਓਪਰੀ ਸ਼ੈਅ ਉਨ੍ਹਾਂ ਦਾ ਨੁਕਸਾਨ ਕਰ ਸਕਦੀ ਹੈ।

ਇਸ ਕਰਕੇ ਹੀ ਉਹ ਆਪਣਾ ਸਾਮਾਨ ਵੀ ਇੱਥੇ ਹੀ ਛੱਡ ਗਏ ਅਤੇ ਜਾਣ ਲੱਗੇ ਆਪਣੇ ਘਰਾਂ ਦੇ ਦਰਵਾਜ਼ੇ ਵੀ ਬੰਦ ਨਹੀਂ ਕੀਤੇ। ਖੁੱਲ੍ਹੇ ਦਰਵਾਜ਼ਿਆਂ ਰਾਹੀਂ ਘਰਾਂ ਅੰਦਰ ਰੇਤ ਜਮ੍ਹਾਂ ਹੋ ਗਈ ਹੈ, ਜਿਸ ਕਰਕੇ ਇਹ ਘਰ ਵੀ ਰੇਤ ਅੰਦਰ ਦਬਦੇ ਜਾ ਰਹੇ ਹਨ। ਪਿੰਡ ਵਾਸੀ ਤਾਂ ਭਾਵੇਂ ਘਰ ਛੱਡ ਕੇ ਚਲੇ ਗਏ ਹਨ ਪਰ ਇਹ ਪਿੰਡ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਵਿਦੇਸ਼ਾਂ ਤੋਂ ਵੀ ਸੈਲਾਨੀ ਇਸ ਪਿੰਡ ਨੂੰ ਦੇਖਣ ਲਈ ਆ ਰਹੇ ਹਨ।

ਇਸ ਪੋਸਟ ਨੂੰ ਸ਼ੇਅਰ ਜਰੂਰ ਕਰੋ ਤਾ ਜੋ ਹੋਰ ਲੋਕ ਵੀ ਇਸ ਜਾਣਕਾਰੀ ਨੂੰ ਪੜ੍ਹ ਸਕਣ | ਹੋਰ ਨਵੀਆਂ ਨਵੀਆਂ ਤੇ ਦਿਲਚਸਪ ਪੋਸਟਾਂ ਦੇਖਣ ਦੇ ਲਈ ਸਦਾ ਪੇਜ ਜਰੂਰ ਲਾਇਕ ਕਰਲੋ ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਨਵੀਆਂ ਨਵੀਆਂ ਜਾਣਕਾਰੀ ਭਰਪੂਰ ਪੋਸਟਾਂ |ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ |

About Jagjit Singh

Leave a Reply

Your email address will not be published. Required fields are marked *