Home / न्यूज़ / ਇਕ ਹੋਰ ਪੁਲਿਸ ਵਾਲੇ ਦੀ ਵਾਇਰਲ ਹੋਈ ਵੀਡੀਓ

ਇਕ ਹੋਰ ਪੁਲਿਸ ਵਾਲੇ ਦੀ ਵਾਇਰਲ ਹੋਈ ਵੀਡੀਓ

ਦਿਨ ਪ੍ਰਤੀ ਦਿਨ ਪੰਜਾਬ ਪੁਲਿਸ ਦੇ ਮੁਲਾਜਮਾਂ ਦੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਦੀ ਚਰਚਾ ਨਾ ਹੁੰਦੇ ਹੋਏ ਵੀ ਹੋ ਜਾਂਦੀ ਹੈ। ਅਜੇ ਇਕ ਮਾਮਲਾ ਠੰਢਾ ਨਹੀਂ ਹੁੰਦਾ ਕਿ ਦੂਜਾ ਸਾਹਮਣੇ ਆ ਜਾਂਦਾ ਹੈ। ਜਿਵੇਂ ਕਿ ਫਗਵਾੜਾ ਦੇ ਐੱਸ ਐਚ ਓ ਨਵਦੀਪ ਸਿੰਘ ਅਤੇ ਬਟਾਲਾ ਦੇ ਏ ਐਸ ਆਈ ਰਾਜ ਕੁਮਾਰ ਦੀ ਵੀਡੀਓ ਅਜੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਇਨ੍ਹਾਂ ਤੋਂ ਮਗਰੋਂ ਤੀਜੀ ਇਕ ਹੋਰ ਅਜਿਹੀ ਵੀਡੀਓ ਵਾਇਰਲ ਹੋ ਗਈ।

ਜਿਸ ਵਿਚ 2 ਪੁਲਿਸ ਅਧਿਕਾਰੀ ਇਕ ਦੁਕਾਨਦਾਰ ਦਾ ਨਾਪ ਤੋਲ ਕਰਨ ਵਾਲਾ ਬਰਤਨ ਲੈ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾਂਦੇ ਦਿਖਾਈ ਦੇ ਰਿਹੇ ਹਨ। ਦੁਕਾਨਦਾਰ ਇਨ੍ਹਾਂ ਕੋਲੋਂ ਬਰਤਨ ਲੈਣ ਲਈ ਮਿਨਤਾਂ ਕਰਦਾ ਹੈ ਪਰ ਇਹ ਨਹੀਂ ਹਟਦੇ। ਇਨ੍ਹਾਂ ਦੀ ਪਹਿਚਾਣ ਮੁੱਖ ਸਿਪਾਹੀ ਪ੍ਰੀਤਮ ਸਿੰਘ ਅਤੇ ਪੀ ਐਚ ਜੀ ਦਲੀਪ ਸਿੰਘ ਵਜੋਂ ਹੋਈ ਹੈ। ਮੌਕੇ ਤੇ ਮੌਜੂਦ ਕਿਸੇ ਵਿਅਕਤੀ ਵੱਲੋਂ ਇਸ ਪੂਰੇ ਮਾਮਲੇ ਦੀ ਵੀਡੀਓ ਬਣਾ ਲਈ ਗਈ ਅਤੇ ਇਸਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ਪੁਲਿਸ ਵਾਲਿਆਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਜਦੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਵੀਡੀਓ ਨੂੰ ਦੇਖਿਆ ਗਿਆ ਤਾ ਉਨ੍ਹਾਂ ਵੱਲੋਂ ਮੁੱਖ ਸਿਪਾਹੀ ਪ੍ਰੀਤਮ ਸਿੰਘ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਪੀ ਐਚ ਜੀ ਦਲੀਪ ਸਿੰਘ ਨੂੰ ਉਸ ਦੇ ਦੁਰਵਿਵਹਾਰ ਕਾਰਨ ਸਸਪੈਂਡ ਕਰਨ ਲਈ ਪੰਜਾਬ ਹੋਮ ਗਾਰਡਜ਼ ਨੂੰ ਵੀ ਕਿਹਾ ਗਿਆ ਹੈ।

ਇਸ ਦੀ ਜਾਣਕਾਰੀ ਪੰਜਾਬ ਪੁਲਿਸ ਨੇ ਆਪਣੇ ਸ਼ੋਸਲ ਮੀਡੀਆ ਖਾਤੇ ਤੇ ਵੀ ਸਾਂਝੀ ਕੀਤੀ ਹੈ। ਉਨ੍ਹਾਂ ਵੱਲੋ ਲਿਖਿਆ ਗਿਆ ਕਿ ਅਸੀਂ ਅਜਿਹੀਆਂ ਅਣਮਨੁੱਖੀ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਮੁੱਖ ਸਿਪਾਹੀ ਪ੍ਰੀਤਮ ਸਿੰਘ ਨੂੰ ਐਸ ਐਸ ਪੀ ਫਿਰੋਜ਼ਪੁਰ ਪੁਲਿਸ ਨੇ ਮੁਅੱਤਲ ਕਰ ਦਿੱਤਾ ਹੈ ਅਤੇ ਪੀਐਚਜੀ ਦਲੀਪ ਸਿੰਘ ਨੂੰ ਉਸ ਦੇ ਦੁਰਾਚਾਰ ਲਈ ਮੁਅੱਤਲ ਕਰਨ ਲਈ ਪੰਜਾਬ ਹੋਮ ਗਾਰਡਜ਼ ਨੂੰ ਵੀ ਕਿਹਾ ਹੈ। ਹੇਠਾਂ ਦੇਖੋ ਉਹ ਵੀਡੀਓ ਜਿਸ ਕਰਕੇ ਇਨ੍ਹਾਂ ਮੁਲਾਜਮ ਤੇ ਕਾਰਵਾਈ ਹੋਈ

About Jagjit Singh

Leave a Reply

Your email address will not be published. Required fields are marked *