ਮਾਹੀ ਗਿੱਲ ਨੇ ਅਦਾਕਾਰੀ ਦੀ ਦੁਨੀਆ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ । ਪਰ ਕੀ ਤੁਹਾਨੂੰ ਪਤਾ ਹੈ ਕਿ ਮਾਹੀ ਫ਼ਿਲਮੀ ਦੁਨੀਆ ਦੀ ਬਜਾਏ ਫੌਜ਼ ਵਿੱਚ ਜਾਣਾ ਚਾਹੁੰਦੀ ਸੀ । ਇਸ ਬਾਰੇ ਉਹਨਾਂ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ । ਮਾਹੀ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਇੱਕ ਸਰਕਾਰੀ ਕਰਮਚਾਰੀ ਸਨ ਤੇ ਉਹਨਾਂ ਦੀ ਮਾਂ ਕਾਲਜ ਦੇ ਵਿਦਿਆਥੀਆਂ ਨੂੰ ਪੜ੍ਹਾਉਂਦੀ ਸੀ ।ਅਜਿਹੇ ਹਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਕਦੇ ਵੀ ਫ਼ਿਲਮਾਂ ਵਿੱਚ ਕੰਮ ਕਰਨ ਬਾਰੇ ਨਹੀਂ ਸੋਚਿਆ ।
ਮਾਹੀ ਨੇ ਦੱਸਿਆ ਕਿ ਉਹਨਾਂ ਦੀ ਚੋਣ ਆਰਮਡ ਫੋਰਸ ਵਿੱਚ ਹੋ ਗਈ ਸੀ ਤੇ ਉਹਨਾਂ ਨੇ ਟ੍ਰੇਨਿੰਗ ਲਈ ਚੇਨੱਈ ਜਾਣਾ ਸੀ । ਉੱਥੇ ਜਾ ਕੇ ਮਾਹੀ ਨੇ ਟ੍ਰੇਨਿੰਗ ਸ਼ੁਰੂ ਵੀ ਕੀਤੀ ਪਰ ਇੱਕ ਹਾਦਸੇ ਨੇ ਸਭ ਕੁਝ ਬਦਲ ਦਿੱਤਾ । ਅਸਲ ਵਿੱਚ ਪੈਰਾਗਲਾਈਡਿੰਗ ਦੀ ਟ੍ਰੇਨਿੰਗ ਦੌਰਾਨ ਮਾਹੀ ਉਚਾਈ ਤੋਂ ਡਿੱਗ ਗਈ ਸੀ ।ਜਿਸ ਕਰਕੇ ਉਸ ਨੂੰ ਇੱਕ ਮਹੀਨਾ ਹਸਪਤਾਲ ਰਹਿਣਾ ਪਿਆ ਸੀ । ਮਾਹੀ ਨੇ ਦੱਸਿਆ ਕਿ ਉਹਨਾਂ ਨੇ ‘ਹਵਾਏਂ’ ਫ਼ਿਲਮ ਨਾਲ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ ।
ਇਸ ਤੋਂ ਬਾਅਦ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ।ਜੇਕਰ ਮਾਹ ਗਿੱਲ ਦੀ ਗੱਲ ਕਰੀਏ ਤਾ ਮਾਹੀ ਗਿੱਲ ਨੇ ਜੋਰਾ ਦਸ ਨੰਬਰੀਆ ਦੇ ਵਿਚ ਬਹੁਤ ਸੋਹਣੀ ਇਕ ਇਮਾਨਦਾਰ ਪੁਲਿਸ ਅਫਸਰ ਦੀ ਭੌਮਿਕ ਨਿਭਾਈ ਹੈ ਜਿਸਨੂੰ ਲੋਕਾਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ |
ਤੇ ਇਹ ਫਿਲਮ ਨੂੰ ਵੀ ਲੋਕਾਂ ਨੂੰ ਬਹੁਤ ਪਿਆਰ ਦਿੱਤਾ ਗਿਆ ਸੀ |ਮਾਹੀ ਗਿੱਲ ਬਾਲੀਵੁੱਡ ਦੇ ਵਿਚ ਵੀ ਕੰਮ ਕਰ ਚੁੱਕੀ ਹੈ |ਅੱਜ ਵੀ ਮਾਹੀ ਗਿੱਲ ਪੰਜਾਬੀ ਇੰਡਸਟਰੀ ਵਿਚ ਇਕ ਸੀਨੀਅਰ ਆਰਟਿਸਟ ਦੇ ਤੋਰ ਤੇ ਕੰਮ ਕਰ ਰਹੀ ਹੈ |ਫ਼ਿਲਮੀ ਜਗਤ ਦੀਆ ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਜੀ |
