ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਖਿਲਾਫ ਕਰਵਾਇਆ ਕੇਸ ਦਰਜ

ਮਿਸ ਯੂਨੀਵਰਸ ਬਾਰੇ ਤਾ ਸਭ ਨੂੰ ਪਤਾ ਹੋਣਾ |ਹਾਰਨਾਜ ਕੌਰ ਸੰਧੂ ਜੋ ਕਿ ਮਿਸ ਯੂਨੀਵਰਸੇ ਬਿਨਾਂ ਤੋਂ ਬਾਅਦ ਫ਼ਿਲਮਾਂ ਦੇ ਵਿਚ ਉਤਰੀ ਪਰ ਹਾਲੇ ਤਾ ਪਹਿਲੀ ਫਿਲਮ ਵੀ ਰਿਲੀਜ ਨਹੀਂ ਹੋਈ ਤਾ ਇਹ ਪੰਗਾ ਪੈ ਗਿਆ | ਦਰਅਸਲ ਦੇ ਵਿਚ ਅੱਜ ਉਪਾਸਨਾ ਕੌਰ ਜੋ ਕਿ ਇਕ ਵਧੀਆ ਐਕਟਰ ਵੀ ਹਨ ਓਹਨਾ ਨੇ ਹਰਨਾਜ ਕੌਰ ਖਿਲਾਫ ਕੋਰਟ ਦੇ ਵਿਚ ਕੇਸ ਦਰਜ ਕਰਵਾਇਆ ਹੈ |

ਉਪਾਸਨਾ ਆਪਣੀ ਪਹਿਲੀ ਫਿਲਮ ਬਤੋਰ ਪ੍ਰੋਡੂਸਰ ਕਰਨ ਜਾ ਰਹੇ ਹਨ | ਓਹਨਾ ਦਾ ਕਹਿਣਾ ਹੈ ਕਿ ਹਰਨਾਜ਼ ਕੌਰ ਨੂੰ ਅਸੀਂ ਆਪਣੀ ਬੇਟੀ ਵਾਂਗ ਰੱਖਿਆ ਤੇ ਓਹਨੂੰ ਮੌਕਾ ਦਿੱਤਾ ਪਰ ਜਦੋ ਫਿਲਮ ਦੀ ਪ੍ਰੋਮੋਸ਼ਨ ਦੀ ਵਾਰੀ ਆਈ ਤਾ ਹਰਨਾਜ ਨੇ ਪ੍ਰੋਮੋਸ਼ਨ ਵੀ ਨਹੀਂ ਕੀਤੀ | ਓਹਨਾ ਕਿਹਾ ਕਿ ਹਰਨਾਜ਼ ਨੂੰ ਅਜਕਲ ਪੋਲੀਵੁਡ ਪਲੈਟਫਾਰਮ ਛੋਟਾ ਲੱਗ ਰਿਹਾ ਹੈ | ਉਪਾਸਨਾ ਸਿੰਘ ਨੇ ਕਿਹਾ ਕਿ ਓਹਨਾ ਨੇ ਤਾ ਆਪਣੀ ਕੁੜੀ ਸਮਝ ਕੇ ਮੌਕਾ ਦਿੱਤਾ ਤੇ ਆਪਣੇ ਬਚੇ ਵਾਂਗ ਘਰ ਵੀ ਰੱਖਿਆ | ਓਹਨਾ ਕਿਹਾ ਹੁਣ ਹਰਨਾਜ਼ ਕੌਰ ਮੇਰਾ ਫੋਨ ਵੀ ਨਹੀਂ ਚਕਦੀ | ਉਪਾਸਨਾ ਨੇ ਕਿਹਾ ਕਿ ਓਹਨਾ ਨਾਈ ਆਪਣੀ ਸਾਰੀ ਜਿੰਦਗੀ ਦੀ ਜਮਾ ਪੂੰਜੀ ਖਰਚ ਕਰਕੇ ਇਹ ਫਿਲਮ ਤਿਆਰ ਕੀਤੀ ਹੈ | ਓਹਨਾ ਨੇ ਕਿਹਾ ਓਹਨਾ ਦੇ ਬੇਟੇ ਨਾਨਕ ਸਿੰਘ ਦੀ ਇਹ ਡੈਬਿਊ ਫਿਲਮ ਹੈ |

ਜੇ ਮੇਰੇ ਨਾਲ ਪਹਿਲੀ ਫਿਲਮ ਵਿਚ ਹੀ ਏਦਾਂ ਹੋ ਰਿਹਾ ਮੈਂ ਫਿਰ ਕਿ ਕਰਾਂਗੀ | ਉਪਾਸਨਾ ਸਿੰਘ ਗੱਲਬਾਤ ਕਰਦੇ ਭਾਵੁਕ ਹੁੰਦੇ ਨਜ਼ਰ ਆਏ | ਏਥੇ ਓਨਾ ਦਾ ਭਾਵੁਕ ਹੋਣਾ ਬਣਦਾ ਹੈ ਕਿਉਕਿ ਜਦੋ ਇਕ ਬੰਦਾ ਆਪਣੀ ਜਿੰਦਗੀ ਦੀ ਪੂੰਜੀ ਲਗਾ ਕੇ ਕੋਈ ਕੰਮ ਸ਼ੁਰੂ ਕਰਦਾ ਹੈ ਤੇ ਉਸਨੂੰ ਉਸ ਕੰਮ ਦੇ ਵਿੱਚੋ ਧੋਖੇ ਮਿਲਦੇ ਹਨ ਤਾ ਉਸਦਾ ਭਾਵੁਕ ਹੋਣਾ ਜਾਇਜ ਹੈ | ਉਪਾਸਨਾ ਨੇ ਬਹੁਤ ਸਾਰੀਆਂ ਬਾਲੀਵੁੱਡ ਤੇ ਪਾਲੀਵੁੱਡ ਫ਼ਿਲਮਾਂ ਦੇ ਵਿਚ ਕੰਮ ਕੀਤਾ ਹੈ ਤੇ ਆਪਣੀ ਪਹਿਚਾਣ ਬਣਾਈ ਹੈ | ਓਹਨਾ ਨੇ ਕਿਹਾ ਹੈ ਕਿ ਮੈਨੂੰ ਹੁਣ ਲੋੜ ਹੈ ਮੇਰੇ ਆਰਟਿਸਟ ਮੇਰੀ ਫਿਲਮ ਪ੍ਰੋਮੋਟ ਕਰਨ ਪਰ ਹਰਨਾਜ ਕੌਰ ਨੂੰ ਪੰਜਾਬੀ ਫ਼ਿਲਮਾਂ ਛੋਟੀਆਂ ਲੱਗਦੀਆਂ ਬਾਲੀਵੁੱਡ ਤੇ ਹਿੰਦੀ ਫਿਲਮ ਅੱਜ ਉਸਨੂੰ ਵੱਡੀਆਂ ਲੱਗਣ ਲੱਗ ਗਈਆ | ਦੇਖੋ ਹੋਰ ਕਿ ਕਿ ਕਿਹਾ ਉਪਾਸਨਾ ਸਿੰਘ ਨੇ |

Leave a Reply

Your email address will not be published.