ਖ਼ਾਲਸਾ ਏਡ ਦੁਨੀਆ ਭਰ ‘ਚ ਆਪਣੀ ਸਮਾਜ ਸੇਵਾ ਲਈ ਜਾਣੀ ਜਾਂਦੀ ਹੈ । ਦੁਨੀਆ ‘ਚ ਕਿਤੇ ਵੀ ਕੁਦਰਤੀ ਆਫਤ ਆਵੇ ਜਾਂ ਫਿਰ ਕੁਝ ਹੋਰ ਮਦਦ ਦੀ ਲੋੜ ਹੋਵੇ ਤਾਂ ਖਾਲਸਾ ਏਡ ਉੱਥੇ ਮਦਦ ਲਈ ਪਹੁੰਚਦੀ ਹੈ । ਪੰਜ ਸਾਲ ਦਾ ਏਕਮਪ੍ਰੀਤ ਜੋ ਕਿ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਉਸ ਨੂੰ ਤੁਰੰਤ ਦਿਲ ਦੀ ਸਰਜਰੀ ਦੀ ਜ਼ਰੂਰਤ ਹੈ
ਪਰ ਉਹ ਆਰਥਿਕ ਤੌਰ ‘ਤੇ ਪਿੱਛੜੇ ਪਰਿਵਾਰ ਨਾਲ ਸਬੰਧ ਰੱਖਦਾ ਹੈ।ਪੰਜ ਜੀਆਂ ਦੇ ਪਰਿਵਾਰ ‘ਚ ਉਹ ਇੱਕਲਾ ਰੋਜ਼ੀ ਰੋਟੀ ਕਮਾੳੇੁਣ ਵਾਲਾ ਹੈ ਅਤੇ ਬੜੀ ਹੀ ਮੁਸ਼ਕਿਲ ਦੇ ਨਾਲ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ । ਏਕਮ ਦੇ ਇਲਾਜ ਲਈ ਪੈਸਾ ਇੱਕਠਾ ਕਰਨਾ ਬਹੁਤ ਮੁਸ਼ਕਿਲ ਸੀ।
ਪਰ ਅਜਿਹੇ ‘ਚ ਖਾਲਸਾ ਏਡ ਇੰਡੀਆ ਦੀ ਟੀਮ ਇਸ ਬੱਚੇ ਦੀ ਮਦਦ ਲਈ ਅੱਗੇ ਆਈ ।ਖਾਲਸਾ ਏਡ ਨੇ ਏਕਮਪ੍ਰੀਤ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਇੱਕ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ । ਜਿਸ ‘ਚ ਸੰਸਥਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ । ਇਸ ਦੇ ਨਾਲ ਹੀ ਖ਼ਾਲਸਾ ਏਡ ਨੇ ਉਸ ਦੀ ਜਲਦ ਹੀ ਸਿਹਤਯਾਬੀ ਲਈ ਕਾਮਨਾ ਕੀਤੀ ਹੈ ਅਤੇ ਲੋਕਾਂ ਵੱਲੋਂ ਇਸ ਮਾਮਲੇ ‘ਚ ਕੀਤੀ ਗਈ ਮਦਦ ਲਈ ਧੰਨਵਾਦ ਕੀਤਾ ਹੈ ।
ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਪੋਸਟ ਨੂੰ ਪਸੰਦ ਕਰੋਗੇ ਅਤੇ ਇਸਨੂੰ ਪੜ੍ਹ ਕੇ ਅਨੰਦ ਲਓਗੇ| ਅਸੀਂ ਸਾਰਿਆਂ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰ ਸਕਦੇ ਹਾਂ|ਅਤੇ ਸਾਡੀ ਸਾਈਟ ਤੇ ਆਉਣ ਲਈ ਧੰਨਵਾਦ|ਹੋਰ ਜਾਣਕਾਰੀ ਅਤੇ ਨਵੇਂ ਅਪਡੇਟਾਂ ਲਈ ਸਾਡੀ ਸਾਈਟ ਨੂੰ ਵੇਖਦੇ ਰਹੋਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਸਾਰੀ ਪੋਸਟ ਨੂੰ ਪਸੰਦ ਕਰੋਗੇ ਅਤੇ ਸਾਡੀ ਸਾਈਟ ਤੇ ਪੋਸਟ ਵੇਖਣ ਅਤੇ ਪੜ੍ਹਨ ਲਈ ਬਹੁਤ ਧੰਨਵਾਦ
