Home / न्यूज़ / ਕਨੇਡੀਅਨ ਲੀਡਰ ਦੀ ਭੰਗੜਾ ਪਾਉਂਦੇ ਦੀ ਵੀਡੀਓ ਵਾਇਰਲ

ਕਨੇਡੀਅਨ ਲੀਡਰ ਦੀ ਭੰਗੜਾ ਪਾਉਂਦੇ ਦੀ ਵੀਡੀਓ ਵਾਇਰਲ

ਹੱਸਣਾ ਹੀ ਜ਼ਿੰਦਗੀ ਹੈ। ਹੱਸਣ ਖੇਡਣ ਨਾਲ ਮਨ ਨੂੰ ਖੁਸ਼ੀ ਮਿਲਦੀ ਹੈ। ਨੱਚਣਾ ਕੁੱਦਣਾ ਰੂਹ ਦੀ ਖੁਰਾਕ ਹੈ। ਨੱਚਣਾ ਕੁੱਦਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਇਹ ਕਿਸੇ ਭਾਗਾਂ ਵਾਲੇ ਨੂੰ ਹੀ ਪ੍ਰਾਪਤ ਹੁੰਦਾ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਕੈਨੇਡਾ ਦੀ ਰਾਜਨੀਤਿਕ ਪਾਰਟੀ ਐੱਨ ਡੀ ਪੀ ਦੇ ਮੁਖੀ ਜਗਮੀਤ ਸਿੰਘ ਦੀ ਹੈ। ਇਸ ਵੀਡੀਓ ਵਿੱਚ ਜਗਮੀਤ ਸਿੰਘ ਨੱਚਦੇ ਦਿਖਾਈ ਦਿੰਦੇ ਹਨ। ਉਹ ਕੈਨੇਡੀਅਨ ਸੈਲੀਬਰਿਟੀ ਇਨੋਲਾ ਬੇਡਾਰਡ ਨਾਲ ਪੈਰ ਚੁੱਕਦੇ ਨਜ਼ਰ ਆਉਂਦੇ ਹਨ।

ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਜਗਮੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਸਾਂਝਾ ਕੀਤਾ। ਇਹ ਦ੍ਰਿਸ਼ ਅੰਤਰ ਰਾਸ਼ਟਰੀ ਨਾਚ ਦਿਵਸ ਦੇ ਮੌਕੇ ਦਾ ਦੱਸਿਆ ਜਾ ਰਿਹਾ ਹੈ। ਜਿਸ ਨੂੰ ਜਗਮੀਤ ਸਿੰਘ ਨੇ ਖੁਦ ਹੀ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ। ਅਸੀਂ ਜਾਣਦੇ ਹਾਂ ਕਿ ਜਗਮੀਤ ਸਿੰਘ ਕੈਨੇਡਾ ਦੀ ਰਾਜਨੀਤੀ ਵਿਚ ਮਹੱਤਵਪੂਰਨ ਪ੍ਰਭਾਵ ਰੱਖਦੇ ਹਨ। ਉਨ੍ਹਾਂ ਨੂੰ ਕਿੰਨੇ ਹੀ ਲੋਕ ਦਿਲੋਂ ਚਾਹੁੰਦੇ ਹਨ। ਪੰਜਾਬੀ ਭਾਈਚਾਰੇ ਨੂੰ ਉਨ੍ਹਾਂ ਤੇ ਮਾਣ ਹੈ। ਉਹ ਸਮੇਂ ਸਮੇਂ ਤੇ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੇ ਰਹਿੰਦੇ ਸਨ।

ਉਹ ਵੱਖ ਵੱਖ ਮੁੱਦਿਆਂ ਤੇ ਆਪਣੇ ਵਿਚਾਰ ਵੀ ਦਿੰਦੇ ਰਹਿੰਦੇ ਹਨ। ਜਿਸ ਕਰਕੇ ਉਨ੍ਹਾਂ ਦੀ ਇਹ ਵੀਡੀਓ ਥੋੜ੍ਹੇ ਸਮੇਂ ਵਿੱਚ ਹੀ ਅਨੇਕਾਂ ਲੋਕਾਂ ਤੱਕ ਪਹੁੰਚੀ ਹੈ। ਇਸ ਵੀਡੀਓ ਨੂੰ 80 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਖਣ ਦੀ ਇੱਛਾ ਰੱਖਦੇ ਹਨ। ਜਿਸ ਤਰ੍ਹਾਂ ਕੈਨੇਡਾ ਵਾਸੀਆਂ ਵਿੱਚ ਜਗਮੀਤ ਸਿੰਘ ਦੀ ਲੋਕ ਪ੍ਰਿਅਤਾ ਵਧਦੀ ਜਾ ਰਹੀ ਹੈ। ਉਸ ਤੋਂ ਜਾਪਦਾ ਹੈ ਕਿ ਉਹ ਇੱਕ ਦਿਨ ਜ਼ਰੂਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ

 

View this post on Instagram

 

A post shared by Jagmeet Singh (@jagmeetsingh)

About Jagjit Singh

Leave a Reply

Your email address will not be published. Required fields are marked *