Home / न्यूज़ / ਕੈਨੇਡਾ ਤੋਂ ਆਈ ਇਹ ਵੱਡੀ ਖ਼ਬਰ

ਕੈਨੇਡਾ ਤੋਂ ਆਈ ਇਹ ਵੱਡੀ ਖ਼ਬਰ

ਜਦੋਂ ਜੀਵਨ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਜੂਝ ਰਹੇ ਬੱਚਿਆਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਾਡੇ ਦਿਮਾਗ ਵਿੱਚ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਵਰਗੇ ਮੁਲਕਾਂ ਦੇ ਬੱਚਿਆਂ ਦਾ ਚਿਹਰਾ ਆ ਜਾਂਦਾ ਹੈ। ਜਿੱਥੇ ਗ਼ਰੀਬੀ ਕਾਰਨ ਬਹੁਤ ਬੱਚੇ ਜ਼ਿੰਦਗੀ ਦੀਆਂ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਹੀ ਜ਼ਿੰਦਗੀ ਜੀਅ ਰਹੇ ਹਨ। ਅਸੀਂ ਸਮਝਦੇ ਹਾਂ ਕਿ ਵਿਕਸਤ ਮੁਲਕਾਂ ਵਿੱਚ ਸਭ ਠੀਕ ਠਾਕ ਹੋਵੇਗਾ ਪਰ ਜੇ ਕੈਨੇਡਾ ਦੀ ਗੱਲ ਕੀਤੀ ਜਾਵੇ

ਤਾਂ ਇੱਥੇ ਵੀ 1.3 ਮਿਲੀਅਨ ਬੱਚੇ ਭਾਵ 13 ਲੱਖ ਬੱਚੇ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਜੀਅ ਰਹੇ ਹਨ। ਇਹ ਗਿਣਤੀ 17.7 ਫ਼ੀਸਦੀ ਬਣਦੀ ਹੈ। ਇਹ ਬੱਚੇ ਭੋਜਨ, ਕੱਪੜੇ ਅਤੇ ਦਵਾਈਆਂ ਆਦਿ ਦੀ ਥੁੜ ਦਾ ਸ਼ਿਕਾਰ ਹਨ। ਹਾਲਾਂਕਿ ਆਰਥਿਕ ਪੱਖੋਂ ਕਨੇਡਾ ਦੀ ਸਥਿਤੀ ਮਜ਼ਬੂਤ ਹੈ ਪਰ ਵੱਡੀ ਗਿਣਤੀ ਵਿੱਚ ਬੱਚਿਆਂ ਦਾ ਇੱਥੇ ਇਹ ਹਾਲ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਨੁਨਾਵਤ ਖੇਤਰ ਵਿੱਚ 34.4 ਫ਼ੀਸਦੀ ਅਤੇ ਮੈਨੀਟੋਬਾ ਸੂਬੇ ਵਿਚ 28.4 ਫ਼ੀਸਦੀ ਬੱਚੇ ਬੁਨਿਆਦੀ ਸਹੂਲਤਾਂ ਦੀ ਘਾਟ ਵਿੱਚ ਜੀਅ ਰਹੇ ਹਨ।

ਇਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਦੇਰ ਰਾਤ ਤਕ ਮਿਹਨਤ ਕਰਦੇ ਹਨ ਪਰ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ। ਜੇਕਰ ਕਨੇਡਾ ਵਰਗੇ ਮੁਲਕਾਂ ਦਾ ਇਹ ਹਾਲ ਹੈ ਤਾਂ ਗ਼ਰੀਬ ਮੁਲਕਾਂ ਦੀ ਸਥਿਤੀ ਕੀ ਹੋਵੇਗੀ? ਇਸ ਸੰਬੰਧ ਵਿਚ 2019 ਤੋਂ ਅੰਕੜੇ ਇਕੱਠੇ ਕੀਤੇ ਗਏ ਹਨ। ਇਹ ਰਿਪੋਰਟ ਹਰ ਕਿਸੇ ਨੂੰ ਸੋਚਣ ਲਈ ਮਜਬੂਰ ਕਰਦੀ ਹੈ।

About Jagjit Singh

Leave a Reply

Your email address will not be published. Required fields are marked *