Breaking News
Home / न्यूज़ / ਕ੍ਰਿਕਟਰ ਹਰਭਜਨ ਸਿੰਘ ਦੇ ਘਰੋਂ ਆਈ ਇਹ ਖਬਰ

ਕ੍ਰਿਕਟਰ ਹਰਭਜਨ ਸਿੰਘ ਦੇ ਘਰੋਂ ਆਈ ਇਹ ਖਬਰ

ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਪੁੱਤ ਹਰਭਜਨ ਸਿੰਘ ਦੋ ਘਰੋਂ ਜਾਣਕਾਰੀ ਅਨੁਸਾਰ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦੂਜੀ ਵਾਰ ਮਾਂ ਬਣ ਗਈ ਹੈ। ਭੱਜੀ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪਤਨੀ ਗੀਤਾ ਬਸਰਾ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ।ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦਿਆਂ ਭੱਜੀ ਨੇ ਲਿਖਿਆ, ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਉਸ ਨੇ ਉਨ੍ਹਾਂ ਨੂੰ ਪੁੱਤਰ ਵਜੋਂ ਅਸੀਸ ਦਿੱਤੀ। ਮਾਂ ਅਤੇ ਬੱਚਾ ਦੋਵੇਂ ਠੀਕ ਹਨ। ਸਾਰਿਆਂ ਦਾ ਧੰਨਵਾਦ।

ਪ੍ਰਸ਼ੰਸਕ ਇਸ ਤੋਂ ਬਾਅਦ ਭੱਜੀ ਨੂੰ ਸੋਸ਼ਲ ਮੀਡੀਆ ਜ਼ਰੀਏ ਮੁਬਾਰਕਾਂ ਦੇ ਰਹੇ ਹਨ।ਦੱਸ ਦਈਏ ਕਿ ਮਾਰਚ ਵਿਚ ਭੱਜੀ ਅਤੇ ਗੀਤਾ ਨੇ ਸੋਸ਼ਲ ਮੀਡੀਆ ‘ਤੇ ਸੰਦੇਸ਼ ਸਾਂਝਾ ਕਰਦਿਆਂ ਨੰਨ੍ਹੇ ਮਹਿਮਾਨ ਦੇ ਘਰ ਆਉਣ ਬਾਰੇ ਦੱਸਿਆ। ਹਰਭਜਨ ਸਿੰਘ ਅਤੇ ਅਭਿਨੇਤਰੀ ਗੀਤਾ ਬਸਰਾ ਦਾ ਵਿਆਹ 29 ਅਕਤੂਬਰ 2015 ਨੂੰ ਹੋਇਆ ਸੀ। 2016 ਵਿਚ, ਭੱਜੀ ਪਹਿਲੀ ਵਾਰ ਪਿਤਾ ਬਣੇ ਸਨ। ਜਦੋਂ ਉਨ੍ਹਾਂ ਦੀ ਪਤਨੀ ਗੀਤਾ ਨੇ ਇਕ ਧੀ ਨੂੰ ਜਨਮ ਦਿੱਤਾ। ਘਰ ਵਿਚ ਛੋਟੇ ਮਹਿਮਾਨ ਦੇ ਆਉਣ ਨਾਲ ਗੀਤਾ ਅਤੇ ਹਰਭਜਨ ਸਿੰਘ ਬਹੁਤ ਉਤਸ਼ਾਹਤ ਹਨ।

ਦੱਸ ਦਈਏ ਕਿ ਹਰਭਜਨ ਸਿੰਘ ਨੂੰ ਪੂਰੀ ਦੁਨੀਆ ਤੋਂ ਵਧਾਈਆਂ ਆ ਰਹੀਆਂ ਹਨ।ਦੱਸ ਦਈਏ ਕਿ ਹਰਭਜਨ ਸਿੰਘ ਸਿੱਖ ਪਰਿਵਾਰ ਦਾ ਇਕਲੋਤਾ ਪੁੱਤਰ ਹੈ ਅਤੇ ਉਸਦੇ ਪਿਤਾ ਸਰਦਾਰ ਸਰਦੇਵ ਸਿੰਘ ਪਲਾਹਾ ਇੱਕ ਵਪਾਰਕ ਵਿਅਕਤੀ ਹਨ, ਜਿਹੜੇ ਕਿ ਵਾਲਵ ਬੇਅਰਿੰਗ ਅਤੇ ਵਾਲਵ ਡੇ ਮਲਿਕ ਹਨ।

ਹਰਭਜਨ ਦੀਆ ਪੰਜ ਭੈਣਾ ਹਨ ਅਤੇ ਹਰਭਜਨ ਨੂੰ ਹੀ ਪਰਿਵਾਰ ਦਾ ਬਿਜ਼ਨਸ ਸੰਭਾਲਣਾ ਸੀ ਪਰ ਉਸਦੇ ਪਿਤਾ ਨੇ ਉਸ ਨੂੰ ਕ੍ਰਿਕਟ ਉੱਤੇ ਧਿਆਨ ਦੇਣ ਅਤੇ ਭਾਰਤ ਦੀ ਅਗਵਾਈ ਕਰਨ ਨੂੰ ਕਿਹਾ।ਹਰਭਜਨ ਨੂੰ ਉਸਦੇ ਪਹਿਲੇ ਕੋਚ ਚਰਨਜੀਤ ਸਿੰਘ ਭੁੱਲਰ ਨੇ ਬੇਸਟਮੇਨ ਵਜੋਂ ਤਿਆਰ ਕੀਤਾ ਸੀ ਪਰ ਉਨ੍ਹਾਂ ਮਗਰੋਂ ਕੋਚ ਦਵਿੰਦਰ ਅਰੋੜਾ ਦੀ ਸਰਪ੍ਰਸਤੀ ਹੇਠ ਹਰਭਜਨ ਨੇ ਆਪਣੀ ਖੇਡ ਨੂੰ ਸਪਿਨ ਗੇਂਦਬਾਜੀ ਵਿੱਚ ਬਦਲ ਲਿਆ।

About Jagjit Singh

Leave a Reply

Your email address will not be published. Required fields are marked *