Home / बॉलीवुड / ਕੰਗਨਾ ਨੇ ਦਿੱਤਾ ਰਿਹਾਨਾ ਨੂੰ ਜਵਾਬ ਤਾ ਟਵਿੱਟਰ ਨੇ

ਕੰਗਨਾ ਨੇ ਦਿੱਤਾ ਰਿਹਾਨਾ ਨੂੰ ਜਵਾਬ ਤਾ ਟਵਿੱਟਰ ਨੇ

ਹਰ ਮੁੱਦੇ ‘ਤੇ ਆਪਣੀ ਰਾਇ ਰੱਖਣ ਵਾਲੀ ਕੰਗਨਾ ਰਣੌਤ ਦੇ ਕੁਝ ਟਵੀਟਸ ਨੂੰ ਟਵਿੱਟਰ ਨੇ ਆਪਣੇ ਅਕਾਊਂਟ ਤੋਂ ਹਟਾ ਦਿੱਤਾ ਹੈ ।ਦਰਅਸਲ ਕੰਗਨਾ ਨੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਦੇ ਖਿਲਾਫ ਅਪਮਾਨਜਨਕ ਟਵੀਟਸ ਕੀਤੇ ਸਨ । ਕੰਗਨਾ ਨੇ ਕ੍ਰਿਕਟਰ ਨੂੰ ਧੋਬੀ ਦਾ ਕੁੱਤਾ ਦੱਸਦਿਆਂ ਟਵੀਟ ਕੀਤਾ ਸੀ ।

ਦੱਸ ਦਈਏ ਕਿ ਆਪਣੇ ਬੜਬੋਲੇ ਸੁਭਾਅ ਕਾਰਨ ਕੰਗਨਾ ਹਰ ਕਿਸੇ ਦੇ ਨਿਸ਼ਾਨੇ ‘ਤੇ ਹੈ । ਉਹ ਅਕਸਰ ਆਪਣੀ ਰਾਇ ਹਰੇਕ ਮੁੱਦੇ ‘ਤੇ ਦਿੰਦੀ ਰਹਿੰਦੀ ਹੈ ਬੀਤੇ ਦਿਨੀਂ ਦਿਲਜੀਤ ਦੋਸਾਂਝ ਦੇ ਨਾਲ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਵੀ ਉਨ੍ਹਾਂ ਦਾ ਟਵਿੱਟਰ ਵਾਰ ਚੱਲਦਾ ਰਿਹਾ ਹੈ ।ਇਸ ਤੋਂ ਬਾਅਦ ਹੁਣ ਟਵਿੱਟਰ ਨੇ ਕੰਗਨਾ ਰਨੌਤ ਦੇ ਕਈ ਟਵੀਟਸ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇਸ ‘ਤੇ ਟਵਿੱਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀਆਂ ਪੋਸਟਾਂ ਵਿੱਚ ਨਫਰਤ ਭਰੀ ਭਾਸ਼ਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਦੱਸ ਦਈਏ ਕਿ ਇਸੇ ਕਰਕੇ ਅਭਿਨੇਤਰੀ ਦੇ ਦੋ ਟਵੀਟ ਪਿਛਲੇ ਦੋ ਘੰਟਿਆਂ ਵਿੱਚ ਹਟਾ ਦਿੱਤੇ ਗਏ ਹਨ।ਟਵਿੱਟਰ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਜਦੋਂ ਕੰਗਨਾ ਨੇ ਹਾਲੀਵੁੱਡ ਦੀ ਪੌਪ ਸਟਾਰ ਰਿਹਾਨਾ ‘ਤੇ ਪਲਟ ਵਾਰ ਕੀਤਾ। ਮੰਗਲਵਾਰ ਨੂੰ ਰਣੌਤ ਨੇ ਅੰਦੋਲਨਕਾਰੀ ਕਿਸਾਨ ਨੂੰ ‘ਅੱਤਵਾਦੀ’ ਕਰਾਰ ਦਿੱਤਾ ਤੇ ਕਿਹਾ ਕਿ ਉਹ ਭਾਰਤ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।ਦਸ ਦੇਈਏ ਕਿ ਕੰਗਨਾ ਰਣੌਤ ਪਹਿਲਾ ਵੀ ਦਿਲਜੀਤ ਦੋਸਾਂਝ ਦੇ ਨਾਲ ਪੰਜ ਲੈ ਰਹੀ ਸੀ ਤੇ ਹੁਣ ਵੀ ਇਹ ਹਰਕਤਾਂ ਤੋਂ ਬਾਜ ਨਹੀਂ ਆ ਰਹੀ ਸੀ |

ਟਵਿੱਟਰ ਨੇ ਨਿਯਮ ਦੀ ਉਲੰਘਣਾ ਕਰਨ ਤੇ ਕੰਗਨਾ ਦੇ ਟਵਿੱਟਰ ਦੇ ਖਾਤੇ ਨੂੰ ਕੁੱਛ ਸਮੇ ਲਈ ਮੁਲਤਵੀ ਵੀ ਕੀਤਾ ਸੀ |ਦਸ ਦੇਈਏ ਕਿ ਕੰਗਨਾ ਰਣੌਤ ਪਹਿਲਾ ਵੀ ਦਿਲਜੀਤ ਦੋਸਾਂਝ ਦੇ ਨਾਲ ਪੰਜ ਲੈ ਰਹੀ ਸੀ ਤੇ ਹੁਣ ਵੀ ਇਹ ਹਰਕਤਾਂ ਤੋਂ ਬਾਜ ਨਹੀਂ ਆ ਰਹੀ ਸੀ |ਟਵਿੱਟਰ ਨੇ ਨਿਯਮ ਦੀ ਉਲੰਘਣਾ ਕਰਨ ਤੇ ਕੰਗਨਾ ਦੇ ਟਵਿੱਟਰ ਦੇ ਖਾਤੇ ਨੂੰ ਕੁੱਛ ਸਮੇ ਲਈ ਮੁਲਤਵੀ ਵੀ ਕੀਤਾ ਸੀ |ਸਰਕਾਰ ਨੇ ਵੀ ਟਵਿੱਟਰ ਨੂੰ ਆਦੇਸ਼ ਦਿੱਤੋ ਹੈ ਕਿ ਉਹ ਓਹਨਾ ਖਾਤਿਆਂ ਨੂੰ ਤੁਰੰਤ ਬੰਦ ਕਰਨ ਜੋ ਕਿਸਾਨਾਂ ਦੇ ਹਾਸ਼ਟਾਗ ਲਗਾ ਰਹੇ ਹਨ |

About Jagjit Singh

Leave a Reply

Your email address will not be published. Required fields are marked *