ਗੋਲਡੀ ਬਰਾੜ ਦੀ ਵੱਡੀ ਚੇਤਾਵਨੀ

ਪੰਜਾਬ ਦੇ ਵਿਚ ਅਜਕਲ ਇਕ ਵੱਖਰਾ ਹੀ ਦੌਰ ਚਲਿਆ ਹੋਇਆ ਹੈ | ਹਰ ਕੋਈ ਅਜਕਲ ਕੋਈ ਕਾਰਵਾਈ ਕਰਕੇ ਸੋਸ਼ਲ ਮੀਡਿਆ ਤੇ ਆਪਣੀ ਜ਼ਿਮੇਵਾਰੀ ਚੱਕ ਲੈਂਦਾ ਹੈ | ਇਸ ਕਮ ਨੂੰ ਚਲਦੇ ਲੰਬਾ ਸਮਾਂ ਹੋ ਚੁੱਕਾ ਹੈ ਤੇ ਇਹ ਕੰਮ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਪ੍ਰਭਾਵਿਤ ਕਰ ਚੁਕਾ ਹੈ | ਸਿੱਧੂ ਮੂਸੇਵਾਲਾ ਵੀ ਇਸੇ ਹੀ ਸਿਸਟਮ ਦੀ ਭੇਂਟ ਚੜ੍ਹ ਗਿਆ | ਪਰਮੀਸ਼ ਵਰਮਾ ਤੇ ਹੋਰ ਬਹੁਤ ਸਾਰੇ ਕਲਾਕਾਰ ਵੀ ਇਸਦਾ ਸ਼ਿਕਾਰ ਹੋ ਚੁੱਕੇ ਹਨ |

ਗੈਂਗਸਟਰ ਦਿੱਨੋ ਦਿਨ ਆਪਣੀ ਕਾਰਵਾਈ ਕਰ ਰਹੇ ਹਨ | ਆਏ ਦਿਨ ਹੀ ਫਿਰੌਤੀ ਤੇ ਧਮਕੀਆਂ ਆਮ ਲੋਕ ਨੂੰ ਵੀ ਮਿਲ ਰਹੀਆਂ ਹਨ | ਹੁਣ ਹਾਲ ਹੀ ਦੇ ਵਿਚ ਲਾਰੇਂਸ ਤੇ ਜੱਗੂ ਭਗਵਾਨਪੁਰਾ ਦੇ ਵਿਚ ਆਪਸ ਦੇ ਵਿੱਚ ਜੰਗ ਛਿੜੀ ਹੋਈ ਹੈ | ਹਾਲ ਹੀ ਦੇ ਵਿਚ ਲਾਰੇਂਸ ਦੇ ਗੁਰਗਿਆ ਵਲੋਂ ਜੱਗੂ ਦੇ ਗੁਰਗਿਆ ਦਾ ਜੇਲ ਦੇ ਵਿਚ ਹੀ ਕ-ਤ-ਲ ਕਰ ਦਿੱਤਾ ਗਿਆ ਸੀ | ਇਸ ਤੋਂ ਬਾਅਦ ਹੁਣ ਸੋਸ਼ਲ ਮੀਡਿਆ ਤੇ ਇਕ ਖਬਰ ਬਹੁਤ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਲਿਖਿਆ ਗਿਆ ਹੈ ਕਿ

ਜਿਹੜੇ ਲੋਕ ਕਹਿ ਰਹੇ ਹਨ ਅਸੀਂ ਸਿੱਧੂ ਨੂੰ ਮਾਰਨ ਤੋਂ ਪਹਿਲਾ ਦਸਿਆ ਨਹੀਂ ਤਾ ਉਹ ਸੁਨ ਲੈਣ ਇਸ ਹਫਤੇ ਦੇ ਵਿਚ ਅਸੀਂ ਜੱਗੂ ਭਗਵਾਨਪੁਰੀਆ ਤੇ ਕੌਸ਼ਲ ਚੌਧਰੀ ਨੂੰ ਮਾਰਾਂਗੇ ਜੋ ਕਿਸੇ ਨੇ ਕੁਸ਼ ਕਰਨਾ ਹੋਇਆ ਕਰ ਲਓ | ਨਾ ਅਸੀਂ ਪਹਿਲਾ ਕਿਸੇ ਦੇ ਕਹਿਣ ਤੇ ਰੁਕੇ ਸੀ ਨਾ ਹੁਣ ਰੁਕਾਗੇ | ਬਾਕੀ ਇੰਟੈਲੀਜੇਂਸੀ ਦਾ ਸਭ ਨੂੰ ਪਤਾ ਹੈ ਉਹ ਵੀ ਵਿਚਾਰੇ ਕਿ ਕਰ ਸਕਦੇ ਹਨ | ਸੀ ਗੋਇੰਦਵਾਲ ਜੇਲ ਵਿਚ ਸਬ ਸਾਫ ਕਰ ਦਿੱਤੋ ਹੈ ਅਸੀਂ ਕਿ ਕਰ ਸਕਦੇ ਹਾਂ | ਬਾਕੀ ਜਿਹੜਾ DSP ਵਿਕਰਮ ਬਰਾੜ ਪੁਲਿਸ ਵਾਲੀ ਨੂੰ ਕਹਿੰਦਾ ਕਿ ਮੈ ਲਾਰੇਂਸ ਦਾ ਐਨਕਾਊਂਟਰ ਕਰਨਾ ਪਹਿਲਾ ਉਹ ਆਪਣਾ ਆਪ ਸਾਂਭ ਲਵੇ | ਉਸਨੇ ਇਹ ਵੀ ਲਿਖਿਆ ਕਿ ਪੰਜਾਬ ਸਰਕਾਰ ਜਿੰਨੀ ਸਕਿਉਰਿਟੀ ਲਗਾ ਸਕਦੀ ਹੈ ਲਗਾ ਲਵੇ | ਉਸਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਜੋ ਕਹਿੰਦਾ ਹੈ ਮੈ ਗੈਂਗਸਟਰ ਨੂੰ ਜੁੱਤੀ ਦੀ ਨੋਕ ਤੇ ਰੱਖਦਾ ਸੀ ਉਹ ਵੀ ਸੁਨ ਲਵੇ ਸਾਡੇ ਕੋਲ ਬੋਲਣ ਲਾਇ ਬਹੁਤ ਕੁੱਛ ਹੈ ਸਾਨੂ ਮਜਬੂਰ ਨਾ ਕਰੋ | ਬਾਕੀ ਵੇਟ ਐਂਡ ਵਾਚ ਵਟ ਹੈਪੇਨ ਨੇਕ੍ਸ੍ਟ LB |ਅਸੀਂ ਦਸ ਦੇਈਏ ਕਿ ਅਸੀਂ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ | ਪਰ ਇਹ ਪੋਸਟ ਤੇਜੀ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ | ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ

Leave a Reply

Your email address will not be published. Required fields are marked *