ਗ੍ਰੰਥੀ ਵਲੋਂ ਕੀਤੀ ਗਈ ਅਰਦਾਸ ਬਾਰੇ ਆਈ ਵੱਡੀ ਖਬਰ

ਇਕ ਮਾਮਲਾ ਕਾਫੀ ਦੀਨਾ ਤੋਂ ਸੁਰਖਿਆ ਦਾ ਹਿੱਸਾ ਬਣਿਆ ਹੋਇਆ ਹੈ ਜਿਸਦੇ ਵਿਚ ਇਕ ਗ੍ਰੰਥੀ ਵਲੋਂ ਰਾਮ ਰਹੀਮ ਦੇ ਹੱਕ ਵਿਚ ਅਰਦਾਸ ਕੀਤੀ ਗਈ ਸੀ |ਇਹ ਅਰਦਾਸ ਉਸ ਵਲੋਂ ਗੁਰੂਦਵਾਰਾ ਸਾਹਿਬ ਵਿਚ ਹੀ ਕੀਤੀ ਗਈ ਸੀ ਜਿਸਦੇ ਕਰਕੇ ਸਿੱਖ ਕੌਮ ਵਿਚ ਭਾਰੀ ਰੋਸ ਵੀ ਸੀ |

ਇਸ ਨੂੰ ਬਹੁਤ ਸਾਰੇ ਪੰਜਾਬੀ ਚੈਨਲ ਦਵਾਰਾ ਦਿਖਾਯਾ ਵੀ ਗਿਆ ਸੀ |ਜੇਕਰ ਗੱਲ ਕਰੀਏ ਸੂਝਵਾਨ ਸੱਜਣਾ ਦੀ ਤਾ ਓਹਨਾ ਨੇ ਇਸ ਨੂੰ ਕਿਸੀ ਸਾਜਿਸ਼ ਦਾ ਹਿੱਸਾ ਹੀ ਦਸਿਆ ਸੀ |ਤੇ ਹੁਣ ਇਸ ਸਾਜਿਸ਼ ਬਾਰੇ ਇਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ | ਇਸਦੇ ਵਿਚ ਇਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ |ਜਿਸਦੇ ਵਿਚ ਇਕ ਵਿਅਕਤੀ ਵਲੋਂ ਕਿਹਾ ਜਾ ਰਿਹਾ ਹੈ ਕਿ ਉਹ ਗ੍ਰੰਥੀ ਪਤਰਕਾਰ ਦੇ ਨਾਲ ਗੱਲਬਾਤ ਕਰ ਰਿਹਾ ਹੁੰਦਾ ਹੈ |

ਇਸ ਦੇ ਬਾਰੇ ਇਕ ਹੋਰ ਖੁਲਾਸਾ ਸਾਹਮਣੇ ਆਇਆ ਹੈ ਕਿ ਕਿਸੇ ਭਾਜਪਾ ਆਗੂ ਦੀ ਗੱਡੀ ਵੀ CCTV ਕੈਮਰੇ ਦੇ ਵਿਚ ਦਿਖਾਈ ਦਿਤੀ ਹੈ |ਜੋ ਕਿ CCTV ਕੈਮਰੇ ਦੇ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ |ਪਹਿਲਾ ਇਕ ਮੋਟਰਸਾਇਕਲ ਤੇ ਇਕ ਵਿਅਕਤੀ ਆਉਂਦਾ ਹੈ ਜੋ ਕਿ ਪਤਰਕਾਰ ਦਾ ਕੈਮਰਾਮੈਨ ਦਸਿਆ ਜਾ ਰਿਹਾ ਹੈ |ਉਸਤੋਂ ਬਾਅਦ ਉਹ ਉਸਨੂੰ ਬਿਠਾ ਕੇ ਅਗੇ ਲੈ ਜਾਂਦਾ ਹੈ ਤੇ ਨਾਲ ਹੀ ਭਾਜਪਾ ਆਗੂ ਦੀ ਗੱਡੀ ਵੀ ਆਉਂਦੀ ਹੈ |ਇਹ ਸਭ ਦੇਖਦੇ ਹੋਏ ਹਰਪਾਲ ਸਿੰਘ ਖਾਰਾ ਤੇ ਪੁਲਿਸ ਨੂੰ ਨਾਕਾਮੀ ਕਰਾਰ ਦਿੱਤਾ ਹੈ |ਓਹਨਾ ਇਲਜ਼ਾਮ ਲਗਾਇਆ ਹੈ ਕਿ ਸਾਰੇ ਸਬੂਤ ਹੋਣ ਦੇ ਬਾਅਦ ਵੀ ਬਠਿੰਡਾ ਪੁਲਿਸ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਰਹੀ |

ਓਹਨਾ ਕਿਹਾ ਕਿ ਪ੍ਰਸ਼ਾਸ਼ਨ ਇਸ ਤੇ ਕਾਰਵਾਈ ਕਰੋ ਨਹੀਂ ਤੇ ਅਗੇ ਜੋ ਵੀ ਹੋਵੇਗਾ ਤਾ ਉਸਦਾ ਜ਼ਿਮੇਵਾਰ ਪ੍ਰਸ਼ਾਸ਼ਨ ਹੀ ਹੋਵੇਗਾ |ਫਿਲਹਾਲ ਇਸ ਮਾਮਲੇ ਤੇ ਇਹ ਨਵੀ ਕਾਹਬਰ ਸਾਹਮਣੇ ਆਈ ਹੈ |ਹੋਰ ਵੀ ਜਾਣਕਾਰੀ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਅੱਸੀ ਤੁਹਾਡੇ ਲਈ ਲੈਕੇ ਆਉਂਦਾ ਹਾਂ ਹਮੇਸ਼ਾ ਨਿਰਪੱਖ ਖ਼ਬਰਾਂ |

Leave a Reply

Your email address will not be published.