ਅਸੀਂ ਅਕਸਰ ਹੀ ਇੰਟਰਨੇਟ ਦੇ ਮਾਧਿਅਮ ਰਹੀ ਸ਼ਾਪਿੰਗ ਕਰਨਾ ਪਸੰਦ ਕਰਦੇ ਹਾਂ ਕਿਉਕਿ ਇਹ ਬਹੁਤ ਸੌਖਾ ਤੇ ਘਰ ਬੈਠੇ ਹੀ ਚੀਜ ਮਿਲ ਜਾਂਦੀ ਹੈ |ਇਸਦੇ ਵਿਚ ਅਕਸਰ ਹੀ ਧੋਖਾ ਵੀ ਹੁੰਦਾ ਆਇਆ ਹੈ ਪਰ ਲੋਕ ਔਨਲਾਈਨ ਸ਼ੋਪਿੰਗ ਨੂੰ ਫਿਰ ਵੀ ਪ੍ਰੇਫੇਰ ਕਰਦੇ ਹਨ |ਕਿਉਕਿ ਕਿਸੇ ਦੇ ਕੋਲ ਏਨਾ ਟਾਈਮ ਹੀ ਨਹੀਂ ਹੈ ਕਿ ਉਹ ਕਿਸੇ ਦੁਕਾਨ ਤੇ ਜਾ ਕੇ ਸ਼ੋਪਿੰਗ ਕਰ ਸਕੇ |
ਹੁਣ ਇਕ ਖ਼ਬਰ ਆ ਰਹੀ ਹੈ ਫਰੀਦਕੋਟ ਰਹਿੰਦੇ ਇਕ ਪਰਿਵਾਰ ਨੇ ਫਲਿੱਪਕਾਰਟ ਤੋਂ ਇਕ ਸਮਾਰਟ ਵਾਚ ਮੰਗਵਾਈ ਸੀ |ਇਹ ਘਰਿ ਇਕ ਔਰਤ ਨੇ ਆਪਣੇ ਘਰਵਾਲੇ ਦੇ ਲਈ ਮੰਗਵਾਈ ਸੀ |ਕਿਉਕਿ ਉਸਦੇ ਬੇਟੇ ਦਾ ਜਨਮ ਦਿਨ ਸੀ |ਤੇ ਉਸਨੇ ਸੋਚਿਆ ਚਲ ਬਚੇ ਦੇ ਨਾਲ ਉਹ ਆਪਣੇ ਘਰਵਾਲੇ ਨੂੰ ਵੀ ਇਕ ਸਰਪ੍ਰਾਈਜ਼ ਗਿਫ਼੍ਟ ਦੇ ਦੇਵੇਗੀ |ਉਸਨੇ ਘਰਿ ਮੰਗਵਾ ਲਾਇ ਤੇ ਉਸ ਨੂੰ ਖੋਲ ਕ ਵੀ ਨਾ ਦੇਖਿਆ ਕਿਉਕਿ ਉਹ ਬਚੇ ਦੇ ਜਨਮ ਦਿਨ ਵਾਲੇ ਦਿਨ ਹੀ ਉਸਨੂੰ ਖੋਲ ਕੇ ਆਪਣੇ ਘਰਵਾਲੇ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ |ਪਰ ਓਨੁ ਕਿ ਪਤਾ ਸੀ ਇਹ ਸਰਪ੍ਰਾਈਜ਼ ਓਸੇ ਨੂੰ ਹੀ ਮਿਲ ਜਾਣਾ |ਜਦੋ ਓਹਨਾ ਨੇ ਘੜੀ ਦੀ ਪੈਕਿੰਗ ਖੋਲੀ ਤਾ ਵਿੱਚੋ ਘੜੀ ਨਹੀਂ ਬਲਕਿ ਇਕੱਲਾ ਸਟ੍ਰੇਪ ਹੀ ਮਿਲਿਆ |ਜਿਸਨੂੰ ਦੇਖ ਕ ਉਹ ਹੈਰਾਨ ਹੋ ਗਈ |ਉਸਨੇ ਕਿਹਾ ਤਕਰੀਬਨ 20 ਹਜਾਰ ਦੀ ਕੀਮਤ ਵਾਲੀ ਘੜੀ ਉਸਨੇ ਫਲਿੱਪਕਾਰਟ ਤੋਂ ਆਰਡਰ ਕੀਤੀ ਸੀ |
ਪਰ ਉਸਨੂੰ ਵਿਚਿ ਇਕ ਪਟਾ ਹੀ ਮਿਲਿਆ |ਓਹਨਾ ਦਸਿਆ ਕਿ ਓਹਨਾ ਵਲੋਂ ਫਲਿੱਪਕਾਰਟ ਨਾਲ ਗੱਲਬਾਤ ਕੀਤੀ ਗਈ ਹੈ ਪਰ ਓਹਨਾ ਨੂੰ ਕੋਈ ਖਾਸ ਜਵਾਬ ਨਹੀਂ ਮਿਲਿਆ |ਓਹਨਾ ਨੇ ਇਹ ਵੀ ਕਿਹਾ ਕਿ ਆਪ ਜਾ ਕੇ ਦੁਕਾਨ ਤੋਂ ਕੈਸ਼ ਲੈ ਆਓ ਪਰ ਔਨਲਾਈਨ ਸ਼ੋਪਿੰਗ ਤੋਂ ਪਰਹੇਜ ਕਰੋ |ਓਹਨਾ ਦਸਿਆ ਪਹਿਲਾ ਵੀ ਸੁਣਦੇ ਸੀ ਏਦਾਂ ਹੁੰਦਾ ਪਰ ਅੱਜ ਸਾਡੇ ਨਾਲ ਇਹ ਸਭ ਹੋਇਆ ਹੈ |
