Home / न्यूज़ / ਜਦੋ ਥਾਣੇ ਵਿਚ ਭੇਸ ਬਦਲ ਕੇ ਆਏ IPS ਅਫਸਰ ਤਾ

ਜਦੋ ਥਾਣੇ ਵਿਚ ਭੇਸ ਬਦਲ ਕੇ ਆਏ IPS ਅਫਸਰ ਤਾ

ਇਹ ਗੱਲ ਆਮ ਹੀ ਸੁਣਨ ਨੂੰ ਮਿਲਦੀ ਹੈ। ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਹਨ। ਅਸੀਂ ਦੇਖਦੇ ਹਾਂ ਕਿ ਸਰਕਾਰੀ ਦਫਤਰਾਂ ਵਿੱਚ ਕਈ ਵਿਅਕਤੀ ਬਹੁਤ ਹੀ ਪਿਆਰ ਨਾਲ ਪੇਸ਼ ਆਉਂਦੇ ਹਨ। ਜਦਕਿ ਕਈਆਂ ਦਾ ਵਤੀਰਾ ਰੁੱਖਾ ਹੁੰਦਾ ਹੈ। ਪੁਣੇ ਦੇ ਨਾਲ ਲੱਗਦੇ ਸ਼ਹਿਰ ਪਿੰਪਰੀ ਚਿੰਚਵਾੜ ਵਿੱਚ ਪੁਲੀਸ ਕਮਿਸ਼ਨਰ ਕ੍ਰਿਸ਼ਨ ਪ੍ਰਕਾਸ਼ ਅਤੇ ਏ ਸੀ ਪੀ ਪ੍ਰੇਰਨਾ ਕੱਟੇ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਵੱਖ ਵੱਖ ਥਾਣਿਆਂ ਵਿੱਚ ਪੁਲੀਸ ਅਧਿਕਾਰੀਆਂ ਵੱਲੋਂ ਲੋਕਾਂ ਨਾਲ ਕਿਸ ਤਰ੍ਹਾਂ ਦਾ ਸ-ਲੂ-ਕ ਕੀਤਾ ਜਾਂਦਾ ਹੈ।

ਇਨ੍ਹਾਂ ਸੀਨੀਅਰ ਅਧਿਕਾਰੀਆਂ ਨੇ ਭੇਸ ਬਦਲ ਕੇ ਵੱਖ ਵੱਖ ਥਾਣਿਆਂ ਵਿਚ ਫ-ਰਿ-ਆ-ਦੀ ਬਣ ਕੇ ਚੱਕਰ ਲਗਾਇਆ। ਮਿਲੀ ਜਾਣਕਾਰੀ ਮੁਤਾਬਕ ਜਦੋਂ ਇਨ੍ਹਾਂ ਨੇ ਪਿੰਪਰੀ ਥਾਣੇ ਵਿਚ ਜਾਕੇ ਪੁਲੀਸ ਅੱਗੇ ਬੇਨਤੀ ਕੀਤੀ ਕਿ ਉਨ੍ਹਾਂ ਨੇ ਆਪਣੇ ਕਿਸੇ ਮੈਂਬਰ ਨੂੰ ਹਸਪਤਾਲ ਲਿਜਾਣਾ ਹੈ ਪਰ ਐ-ਮ-ਬੂ-ਲੈਂ-ਸ ਚਾਲਕ ਉਹਨਾਂ ਤੋਂ ਜ਼ਿਆਦਾ ਪੈਸੇ ਮੰਗ ਰਿਹਾ ਹੈ। ਮੌਕੇ ਤੇ ਹਾਜ਼ਰ ਪੁਲੀਸ ਮੁਲਾਜ਼ਮ ਉਨ੍ਹਾਂ ਦੀ ਮਦਦ ਕਰਨ ਤੋਂ ਟਾਲਾ ਵੱਟਣ ਲੱਗੇ।

ਜਦੋਂ ਇਨ੍ਹਾਂ ਸੀਨੀਅਰ ਅਧਿਕਾਰੀਆਂ ਨੇ ਆਪਣੀ ਜਾਣ ਪਹਿਚਾਣ ਕਰਵਾਈ ਤਾਂ ਥਾਣਾ ਅਧਿਕਾਰੀ ਸ਼ਰਮਿੰਦੇ ਹੋ ਗਏ। ਫੇਰ ਇਹ ਸੀਨੀਅਰ ਅਧਿਕਾਰੀ ਨਕਲੀ ਪਤੀ ਪਤਨੀ ਦੇ ਰੂਪ ਵਿਚ ਹਿੰਜੋਵਾੜੀ ਥਾਣੇ ਵਿਚ ਸੋਨੇ ਦੀ ਚੇਨੀ ਚੋ-ਰੀ ਹੋਣ ਦੀ ਦ-ਰ-ਖਾ-ਸ-ਤ ਦੇਣ ਪਹੁੰਚੇ। ਜਿੱਥੇ ਥਾਣਾ ਮੁਲਾਜ਼ਮਾਂ ਨੇ ਬੜੀ ਜ਼ਿੰ-ਮੇ-ਵਾ-ਰੀ ਦਿਖਾਈ। ਇਨ੍ਹਾਂ ਅਫਸਰਾਂ ਨੇ ਉਨ੍ਹਾਂ ਨੂੰ ਸ਼ਾਬਾਸ਼ ਦਿੰਦੇ ਹੋਏ ਆਪਣੀ ਅ-ਸ-ਲੀ-ਅ-ਤ ਦੱਸੀ। ਇਸ ਤਰ੍ਹਾਂ ਹੀ ਇਹ ਸੀਨੀਅਰ ਅਫ਼ਸਰ ਪਤੀ ਪਤਨੀ ਦੇ ਰੂਪ ਵਿਚ ਵਾਖੜ ਥਾਣੇ ਵਿਚ ਦ-ਰ-ਖਾ-ਸ-ਤ ਦੇਣ ਗਏ।

ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਨਾਲ ਗ-ਲ-ਤ ਵਰਤਾਅ ਕਰਦੇ ਹਨ। ਉਨ੍ਹਾਂ ਨੇ ਪਤੀ ਦੀ ਖਿੱਚ ਧੂਹ ਕੀਤੀ ਅਤੇ ਪਤਨੀ ਨਾਲ ਵੀ ਮੰਦਾ ਸ-ਲੂ-ਕ ਕੀਤਾ। ਦੋਸ਼ੀ ਰਾਤ ਸਮੇਂ ਆ-ਤਿ-ਸ਼-ਬਾ-ਜ਼ੀ ਕਰਦੇ ਹਨ। ਇਸ ਤੇ ਥਾਣਾ ਅਧਿਕਾਰੀ ਤੁਰੰਤ ਕਾਰਵਾਈ ਕਰਨ ਲਈ ਤਿਆਰ ਹੋ ਗਏ। ਸੀਨੀਅਰ ਅਫ਼ਸਰ ਥਾਣਾ ਪੁਲਸ ਦੇ ਵਰਤਾਅ ਤੋਂ ਖੁਸ਼ ਹੋਏ ਅਤੇ ਆਪਣੀ ਅਸਲੀ ਪਹਿਚਾਣ ਦੱਸੀ।

About Jagjit Singh

Leave a Reply

Your email address will not be published. Required fields are marked *