ਲਗਪਗ 5 ਮਹੀਨੇ ਤੋਂ ਕਿਸਾਨ ਦਿੱਲੀ ਦੇ ਵੱਖ ਵੱਖ ਸਥਾਨਾਂ ਤੇ ਬੈਠੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਨੇ ਜੋ 3 ਖੇਤੀ ਕਾਨੂੰਨ ਹੋਂਦ ਵਿਚ ਲਿਆਂਦੇ ਹਨ। ਉਨ੍ਹਾਂ ਨੂੰ ਰੱਦ ਕੀਤਾ ਜਾਵੇ, ਕਿਉਂਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਏ ਗਏ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਇਹ ਤਿੰਨ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਕਿਸਾਨਾਂ ਹੱਥੋਂ ਜ਼ਮੀਨ ਛੁੱਟ ਜਾਵੇਗੀ। ਇਹ ਕਾਨੂੰਨ ਕਿਸਾਨਾਂ ਨੂੰ ਖ਼ਤਮ ਕਰਨ ਲਈ ਹੋਂਦ ਵਿਚ ਲਿਆਂਦੇ ਗਏ ਹਨ।
ਜਦਕਿ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿਚ ਦੱਸ ਰਹੀ ਹੈ। ਕਿਸਾਨ ਅਤੇ ਕੇਂਦਰ ਸਰਕਾਰ ਆਪਣੇ ਆਪਣੇ ਸਟੈਂਡ ਤੇ ਡਟੇ ਹੋਏ ਹਨ। ਸੋਸ਼ਲ ਮੀਡੀਆ ਤੇ ਹੁਣ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕੁਝ ਵਿਅਕਤੀ ਜੋ ਖੁਦ ਨੂੰ ਕਿਸਾਨ ਆਗੂ ਦੱਸਦੇ ਹਨ। ਇਕ ਟਰੈਕਟਰ ਟਰਾਲੀ ਨੂੰ ਰੋਕਦੇ ਹਨ। ਟਰਾਲੀ ਵਿੱਚ ਕਣਕ ਰੱਖੀ ਹੋਈ ਹੈ ਅਤੇ ਇਸ ਟਰੈਕਟਰ ਤੇ ਇੱਕ ਨੌਜਵਾਨ ਬੈਠਾ ਹੈ। ਇਸ ਨੌਜਵਾਨ ਅਤੇ ਇਨ੍ਹਾਂ ਕਿਸਾਨ ਆਗੂਆਂ ਦੀ ਗੱਲਬਾਤ ਤੋਂ ਪਤਾ ਲੱਗਦਾ ਹੈ |
ਕਿ ਟਰੈਕਟਰ ਵਾਲਾ ਨੌਜਵਾਨ ਆਪਣੀ ਫ਼ਸਲ ਕਾਰਪੋਰੇਟ ਘਰਾਣਿਆਂ ਦੇ ਸ਼ੈਲਰ ਵਿਚ ਵੇਚਣ ਜਾ ਰਿਹਾ ਹੈ। ਕਿਸਾਨ ਆਗੂ ਉਸ ਨੂੰ ਸਮਝਾਉਂਦੇ ਹਨ ਕਿ ਉਸ ਦੀ ਕਣਕ ਬੇਸ਼ੱਕ ਨਾ ਵਿਕੇ ਪਰ ਉਹ ਆਪਣੀ ਜ਼ਮੀਰ ਜਾਗਦੀ ਰੱਖੇ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਕਈ ਮਹੀਨਿਆਂ ਤੋਂ ਸੜਕਾਂ ਤੇ ਬੈਠੇ ਹਨ। ਜੇਕਰ ਕਿਸਾਨ ਹੀ ਆਪਣੇ ਅਸੂਲਾਂ ਤੋਂ ਉਲਟ ਜਾ ਕੇ ਕਾਰਪੋਰੇਟ ਘਰਾਣਿਆਂ ਕੋਲ ਫਸਲਾਂ ਵੇਚੇਗਾ ਤਾਂ ਸਾਡਾ ਸੰਘਰਸ਼ ਕਾਮਯਾਬ ਕਿਵੇਂ ਹੋ ਸਕੇਗਾ।
ਦੂਜੇ ਪਾਸੇ ਟਰੈਕਟਰ ਵਾਲਾ ਨੌਜਵਾਨ ਕਹਿੰਦਾ ਹੈ ਕਿ ਮੰਡੀਆਂ ਵਿੱਚ ਬਾਰਦਾਨਾ ਨਹੀਂ ਹੈ। ਕਈ ਕਈ ਦਿਨ ਕਣਕ ਨਹੀਂ ਵਿਕਦੀ। ਇਸ ਤਰ੍ਹਾਂ ਕਿਸੇ ਕੋਲ ਮੰਡੀ ਵਿੱਚ ਬੈਠਣ ਦਾ ਸਮਾਂ ਵੀ ਨਹੀਂ ਹੈ। ਕਣਕ ਕਿਸੇ ਦੇ ਭਰੋਸੇ ਤੇ ਮੰਡੀ ਵਿਚ ਵੀ ਨਹੀਂ ਛੱਡੀ ਜਾ ਸਕਦੀ। ਕਿਸਾਨ ਆਗੂ ਇਸ ਨੌਜਵਾਨ ਨੂੰ ਸਮਝਾਉਂਦੇ ਹਨ ਕਿ ਜੇਕਰ ਸੰਘਰਸ਼ ਨੂੰ ਕਾਮਯਾਬ ਕਰਨਾ ਹੈ ਤਾਂ ਉਨ੍ਹਾਂ ਨੂੰ ਮਿਲ ਕੇ ਉਪਰਾਲਾ ਕਰਨਾ ਹੋਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
