ਪੰਜਾਬੀ ਗਾਇਕ ਤੇ ਐਕਟਰ ਜੱਸੀ ਗਿੱਲ ਜੋ ਕਿ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮਹਿਲਾ ਦੋਸਤ ਪ੍ਰਿਯਾਂਸ਼ੂ ਚੋਪੜਾ (Priiyanshu Chopra) ਦੇ ਵਿਆਹ ਦੀਆਂ ਕੁਝ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ ਹੈ।ਜੱਸੀ ਗਿੱਲ ਨੇ ਕੁਝ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ ‘ਚ ਵੀ ਸ਼ੇਅਰ ਕੀਤੀਆਂ ਨੇ।
ਜੱਸੀ ਗਿੱਲ ਦੀ ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ।ਇਸ ਤੋਂ ਇਲਾਵਾ ਮਹੇਂਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਨੇ ਵੀ ਜੱਸੀ ਗਿੱਲ ਦੇ ਨਾਲ ਪ੍ਰਿਯਾਂਸ਼ੂ ਚੋਪੜਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ । ਇਨ੍ਹਾਂ ਤਸਵੀਰਾਂ ‘ਚ ਮਹੇਂਦਰ ਸਿੰਘ ਧੋਨੀ, ਸਾਕਸ਼ੀ ਧੋਨੀ, ਜੱਸੀ ਗਿੱਲ ਤੇ ਉਨ੍ਹਾਂ ਦੇ ਕੋਮਨ ਦੋਸਤਾਂ ਦਿਖਾਈ ਦੇ ਰਹੇ ਨੇ।
ਜੱਸੀ ਗਿੱਲ ਦੇ ਵਰਕ ਦੀ ਗੱਲ ਕਰੀਏ ਤਾ ਜੱਸੀ ਗਿੱਲ ਲੈਂਸਰ ਤੋਂ ਲੋਕਾਂ ਵਿਚ ਪਹਿਚਾਣ ਬਣਾ ਗਿਆ ਸੀ ਤੇ ਉਸ ਤੋਂ ਬਾਅਦ ਇਕ ਤੋਂ ਇਕ ਵਧੀਆ ਗੀਤ ਦੇ ਕੇ ਜੱਸੀ ਗਿੱਲ ਨੇ ਆਪਣਾ ਨਾਮ ਹੋਰ ਵੀ ਚਮਕਾਇਆ |
ਹੁਣ ਤਕ ਜੱਸੀ ਗਿੱਲ ਪੰਜਾਬੀ ਇੰਡਸਟਰੀ ਦੇ ਵਿਚ ਫ਼ਿਲਮ ਦੇ ਵਿਚ ਵੀ ਆਪਣੀ ਇਕ ਵੱਖਰੀ ਪਹਿਚਾਣ ਬਣਾ ਚੁੱਕਾ ਹੈ |ਜਿਸ ਤਰਾਂ ਨਾਲ ਜੱਸੀ ਗਿੱਲ ਦੀਆ ਤਸਵੀਰਾਂ ਵਾਇਰਲ ਹੋਇਆ ਲੱਗਦਾ ਤਾ ਹੈ ਕਿ ਜੱਸੀ ਗਿੱਲ ਬਾਲੀਵੁੱਡ ਵਿਚ ਵੀ ਐਂਟਰੀ ਮਾਰ ਸਕਦੇ ਹਨ |ਫ਼ਿਲਮੀ ਦੁਨੀਆ ਦੀਆ ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |
