ਆਪ ਸਭ ਨੂੰ ਪਤਾ ਹੀ ਹੈ ਕਿ ਕਿਸਾਨਾਂ ਦੇ ਕਾ-ਲੇ ਬਿੱਲਾਂ ਨੂੰ ਲੈ ਕ ਕਿਸਾਨਾਂ ਵਲੋਂ ਅੰਦੋਲਨ ਜਾਰੀ ਹੈ |ਮੀ-ਹ ਹਨੇ-ਰੀ ਠੰਡ ਦੇ ਵਿਚ ਵੀ ਇਹ ਅੰਦੋਲਨ ਓਸੇ ਹੀ ਤਰਾਂ ਹੋਂਸਲੇ ਦੇ ਨਾਲ ਚਲ ਰਿਹਾ ਹੈ |ਇਹ ਸ਼ਾਂਤੀਪੂਰਵਕ ਅੰਦੋ-ਲਨ ਚਲ ਰਿਹਾ ਹੈ ਪਰ ਮੋਦੀ ਸਰਕਾਰ ਦੇ ਹਾਲੇ ਵੀ ਕਾਂ ਤੇ ਜੂ ਨਹੀਂ ਸਰਕੀ |ਦੱਸ ਦੇਈਏ ਕਿ ਇਸ ਅੰਦੋਲਨ ਦੇ ਵਿਚ ਪੰਜਾਬੀ ਕਲਾਕਾਰਾਂ ਦਾ ਅਹਿਮ ਯੋਗਦਾਨ ਹੈ |ਜੱਸ ਬਾਜਵਾ,ਰਣਜੀਤ ਬਾਵਾ,ਦੀਪ ਸਿੱਧੂ ਇਸ ਅੰਦੋ-ਲਨ ਦੇ ਵਿਚ ਸ਼ੁਰੂ ਤੋਂ ਨਾਲ ਰਹੇ |
ਇਸ ਤੋਂ ਬਾਅਦ ਬਹੁਤ ਸਾਰੇ ਕਲਾਕਾਰ ਤਾਂ ਮਨ ਤੇ ਧੰਨ ਦੇ ਨਾਲ ਸੇਵਾ ਨਿਭਾ ਰਹੇ ਹਨ |ਦਿਲਜੀਤ ਦੋਸਾਂਝ ਨੇ ਵੀ ਆਪਣੀ ਕਮਾਈ ਵਿੱਚੋ ਕੁੱਛ ਹਿਸਾ ਕਿਸਾਨ ਅੰਦੋਲਨ ਲਈ ਦਿੱਤਾ |ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨਾਂ ਵਲੋਂ ਟ੍ਰੈਕਟਰ ਰੈਲੀ ਵੀ ਕੀਤੀ ਗਈ ਜੋ ਕਿ ਸ਼ਾਂਤੀਪੂਰਵਕ ਸੀ |ਇਸ ਬਾਰੇ ਜੱਸ ਬਾਜਵਾ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਤਾ ਓਹਨਾ ਨੇ ਕਿਹਾ ਕਿ ਇਹ ਤਾ ਹਾਲੇ ਟੀਜ਼ਰ ਹੈ ਫਿਲਮ ਤਾ 26 ਨੂੰ ਦਿਖਾਵਾਂਗੇ ਜੇਕਰ ਸਰਕਾਰ ਨੇ ਇਹ ਕ਼ਾਨੂਨ ਵਾਪਿਸ ਨਾ ਲਏ |ਜੱਸ ਬਾਜਵਾ ਨੇ ਸ਼੍ਰੀ ਬਰਾੜ ਦੀ ਗ੍ਰਿ-ਫਤਾਰੀ ਤੇ ਵੀ ਕਿਹਾ ਕਿ ਅਜਿਹਾ ਉਹ ਪਹਿਲਾ ਵੀ ਦਾਸ ਚੁਕੇ ਨੇ ਕਿ ਜੋ ਵੀ ਕਲਾਕਾਰ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਹੈ ਓਹਨਾ ਨੂੰ ਪੁਲਿਸ ਵਲੋਂ ਤੰ-ਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |
ਦਸ ਦੇਈਏ ਕਿ ਸ਼੍ਰੀ ਬਰਾੜ ਨੂੰ ਪਿੱਛਲੇ ਦਿਨੀ ਜਾਨ ਗੀਤ ਦੇ ਕਰਕੇ ਗ੍ਰਿ-ਫਤਾਰ ਕੀਤਾ ਗਯਾ |ਇਹ ਵੀ ਕਹਿਣਾ ਗ਼ਲਤ ਨਹੀਂ ਹੈ ਕਿ ਸ਼੍ਰੀ ਬਰਾੜ ਦਾ ਕਿਸਾਨ ਐਂਥੇਮ ਗੀਤ ਵੀ ਸਰਕਾਰ ਦੀਆ ਨਜਰਾਂ ਦੇ ਵਿਚ ਸੀ |ਕਿਸਾਨ ਅੰਦੋਲਨ ਦੀ ਅਗਲੀ ਮੀਟਿੰਗ 8 ਜਨਵਰੀ ਨੂੰ ਹੈ ਤੇ ਜੱਸ ਬਾਜਵਾ ਨੇ ਉਮੀਦ ਕਰਦੇ ਕਿਹਾ ਹੈ ਕਿ ਕਿਸਾਨਾਂ ਦੇ ਇਹ ਬਿੱਲ ਜਰੂਰ ਵਾਪਿਸ ਹੋਣਗੇ |
