Home / न्यूज़ / ਟਰੂਡੋ ਦੇ ਜਿੱਤਣ ਤੋਂ ਬਾਅਦ ਹੋਇਆ ਵੱਡਾ ਐਲਾਨ, ਕੈਨੇਡਾ ਆਉਣ ਵਾਲਿਆਂ ਵਾਸਤੇ ਹੋਈਆਂ ਸਿਧੀਆਂ ਉਡਾਣਾਂ ਸ਼ੁਰੂ

ਟਰੂਡੋ ਦੇ ਜਿੱਤਣ ਤੋਂ ਬਾਅਦ ਹੋਇਆ ਵੱਡਾ ਐਲਾਨ, ਕੈਨੇਡਾ ਆਉਣ ਵਾਲਿਆਂ ਵਾਸਤੇ ਹੋਈਆਂ ਸਿਧੀਆਂ ਉਡਾਣਾਂ ਸ਼ੁਰੂ

ਵੱਡੀ ਖਬਰ ਆ ਰਹੀ ਹੈ ਕਨੇਡਾ ਜਾਣ ਵਾਲਿਆਂ ਲਈ ਜਾਣਕਾਰੀ ਅਨੁਸਾਰ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹਵਾਈ ਯਾਤਰੀਆਂ ਲਈ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਦਰਅਸਲ, ਅੱਜ ਤੋਂ ਭਾਰਤ ਤੋਂ ਕੈਨੇਡਾ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਇੱਕ ਵਾਰ ਫਿਰ ਸਿੱਧੀ ਉਡਾਣਾਂ ਸ਼ੁਰੂ ਹੋਣ ਨਾਲ ਵਿਦਿਆਰਥੀ ਤੇ ਹੋਰ ਲੋਕ ਜੋ ਕੈਨੇਡਾ ਨਹੀਂ ਜਾ ਪਾ ਰਹੇ ਸੀ, ਹੁਣ ਅਸਾਨੀ ਨਾਲ ਕੈਨੇਡਾ ਜਾ ਸਕਣਗੇ।

ਦੱਸ ਦਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ, ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਏਅਰ ਕੈਨੇਡਾ ਨੇ ਚਾਰ ਮਹੀਨਿਆਂ ਦੀ ਲੰਮੀ ਮੁਅੱਤਲੀ ਤੋਂ ਬਾਅਦ ਭਾਰਤ ਵਿੱਚ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਏਅਰ ਕੈਨੇਡਾ ਨੇ ਕਰੋਨਾ ਦੇ ਕਾਰਨ ਭਾਰਤ ਤੋਂ ਆਪਣੀਆਂ ਉਡਾਣਾਂ ਬੰਦ ਕਰ ਦਿੱਤੀਆਂ ਸਨ।

ਦੱਸ ਦਈਏ ਕਿ ਹੁਣ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਟੋਰਾਂਟੋ ਜਾਣ ਦੀ ਯੋਜਨਾ ਬਣਾ ਰਹੇ ਯਾਤਰੀਆਂ ਨੂੰ ਯਾਤਰਾ ਤੋਂ 18 ਘੰਟੇ ਪਹਿਲਾਂ ਆਰਟੀ-ਪੀਸੀਆਰ ਟੈਸਟ ਜਾਂ ਰੈਪਿਡ ਪੀਸੀਆਰ ਟੈਸਟ ਕਰਵਾਉਣਾ ਪਏਗਾ। ਦੱਸ ਦੇਈਏ ਕਿ ਅਗਸਤ ਮਹੀਨੇ ਵਿੱਚ ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਲਗਾਈ ਪਾਬੰਦੀ ਨੂੰ ਵਧਾ ਦਿੱਤਾ ਸੀ। ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਪਾਬੰਦੀ 21 ਸਤੰਬਰ 2021 ਤੱਕ ਵਧਾਉਣ ਦਾ ਐਲਾਨ ਕੀਤਾ ਸੀ।

ਦੱਸ ਦਈਏ ਕਿ ਦੱਸ ਦਈਏ ਕਿ ਕੈਨੇਡੀਅਨ ਪੱਖੋਂ ਲਗਾਈ ਗਈ ਇਹ ਪਾਬੰਦੀ 21 ਅਗਸਤ 2021 ਨੂੰ ਖਤਮ ਹੋਣ ਵਾਲੀ ਸੀ, ਪਰ ਉੱਥੋਂ ਦੀ ਸਰਕਾਰ ਨੇ ਇਸ ਪਾਬੰਦੀ ਨੂੰ 21 ਸਤੰਬਰ 2021 ਤੱਕ ਵਧਾ ਦਿੱਤਾ ਸੀ। ਕਰੋਨਾ ਦੇ ਕਾਰਨ ਵਧ ਰਹੇ ਸੰਕਰਮਣ ਦੇ ਮੱਦੇਨਜ਼ਰ, ਪਾਬੰਦੀ ਨੂੰ ਪੰਜਵੀਂ ਵਾਰ ਵਧਾ ਦਿੱਤਾ ਗਿਆ ਸੀ। ਕੈਨੇਡਾ ਵਿੱਚ ਪਹਿਲੀ ਵਾਰ 22 ਅਪ੍ਰੈਲ ਨੂੰ ਪਾਬੰਦੀ ਲਗਾਈ ਗਈ ਸੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ। ਅਗਲੀ ਖਬਰ ਲਈ ਇੰਤਜਾਰ ਕਰੋ।

About Jagjit Singh

Leave a Reply

Your email address will not be published. Required fields are marked *