ਡੀ. ਜੇ. ’ਤੇ ਗਾਣਾ ਚਲਾਉਣ ਲੈ ਕੇ ਹੋਈ ਲੜਾਈ, ਫਿਰ ਟਾਈਮ ਪਾ ਕੇ

ਕਪੂਰਥਲਾ (ਚੰਦਰ ਮੜੀਆ) : ਜਿਥੇ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਗੈਂਗਸਟਰਾਂ ਨੂੰ ਲੈ ਕੇ ਸੂਬੇ ਵਿਚ ਸਭ ਕੁੱਝ ਠੀਕ ਹੋਣ ਦੀ ਗੱਲ ਆਖ ਰਹੇ ਹਨ। ਉਥੇ ਹੀ ਇਥੋਂ ਕੁੱਝ ਕਿਲੋਮੀਟਰ ਦੂਰੀ ’ਤੇ ਹੀ ਨ-ਸ਼ੇ ਦੇ ਵਪਾਰ ਲਈ ਬਦਨਾਮ ਬੂਟਾ ਪਿੰਡ ਵਿਚ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਜਾਣਕਾਰੀ ਮੁਤਾਬਕ ਸਾਰਾ ਝਗੜਾ ਘਰ ਵਿਚ ਡੀ. ਜੇ. ਲਗਾ ਕੇ ਪਾਰਟੀ ਕਰਨ ਨੂੰ ਲੈ ਕੇ ਹੋਇਆ। ਗੱਲ ਇਥੋਂ ਤੱਕ ਵੱਧ ਗਈ ਕਿ ਦੋਵਾਂ ਧਿਰਾਂ ਨੇ ਇਕ ਦੂਜੇ ਨਾਲ ਨਜਿੱਠਣ ਲਈ ਸਮਾਂ ਬੰਨ੍ਹ ਲਿਆ।


ਪੁਲਸ ਸੂਤਰਾਂ ਮੁਤਾਬਕ ਪਿੰਡ ਦੇ ਬਾਹਰ ਗੁਰਦੁਆਰੇ ਕੋਲ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਅਤੇ ਦੋਵਾਂ ਧਿਰਾਂ ਵਿਚ 50 ਦੇ ਕਰੀਬ ਲੋਕਾਂ ਕੋਲ ਹ-ਥਿਆਰ ਫੜੇ ਹੋਏ ਸਨ ਅਤੇ ਆਪਸ ਵਿਚ ਝ-ਗ-ੜਾ ਕਰ ਰਹੇ ਸਨ। ਸੂਤਰਾਂ ਮੁਤਾਬਕ ਇਸ ਦੌਰਾਨ ਕੁੱਝ ਲੋਕਾਂ ਕੋਲ ਨਾ-ਜਾਇਜ਼ ਅਸਲਾ ਵੀ ਸੀ। ਉਕਤ ਘਟਨਾ ਨੂੰ ਲੈ ਕੇ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ’ਚੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ਕਥਿਤ ਤੌਰ ’ਤੇ ਚਿੱਟੇ ਦਾ ਕੰਮ ਕਰਦੀਆਂ ਹਨ। ਇਨ੍ਹਾਂ ’ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਪੁਲਸ ਨੇ ਦੋਵੇਂ ਧਿਰਾਂ ਦੇ ਕੁੱਝ ਲੋਕਾਂ ’ਤੇ ਬਾਏ ਨੇਮ ਮਾਮਲਾ ਦਰਜ ਕੀਤਾ ਹੈ।

ਫਿਲਹਾਲ ਇਸ ਮਾਮਲੇ ਵਿਚ ਪੁਲਸ ਥਾਣਾ ਕੋਤਵਾਲੀ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਡੀ. ਜੇ. ’ਤੇ ਗਾਣਾ ਲਗਾਉਣ ਨੂੰ ਲੈ ਕੇ ਤਕ-ਰਾਰ ਹੋਈ ਸੀ, ਜਿਸ ਤੋਂ ਬਾਅਦ ਦੋਵੇਂ ਧਿਰਾਂ ਨੇ ਟਾਈਮ ਪਾ ਲਿਆ ਅਤੇ ਵੱਖ-ਵੱਖ ਹ-ਥਿ-ਆਰਾਂ ਨਾਲ ਦੱਸੀ ਜਗ੍ਹਾ ’ਤੇ ਪਹੁੰਚ ਗਈਆਂ। ਦੋਵਾਂ ਧਿਰਾਂ ਕੋਲ ਕਈ ਮਾਰੂ ਹਥਿਆਰ ਸਨ। ਫਿਲਹਾਲ ਪੁਲਸ ਨੇ ਇਸ ਮਾਮਲੇ ਵਿਚ ਕਈ ਲੋਕਾਂ ਖ਼ਿਲਾਫ਼ ਮਾ-ਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰ-ਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮਲੁਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *