Breaking News
Home / न्यूज़ / ਡੇਂਗੂ ਨੇ ਕੀਤਾ ਇਨਸਾਨਾਂ ਨੇ ਹਮਲਾ, ਜੇ ਨਾ ਬਚਾ ਕੀਤਾ ਤਾਂ ਹਾਲਾਤ ਹੋ ਸਕਦੇ ਹਨ ਨਾਜ਼ੁਕ

ਡੇਂਗੂ ਨੇ ਕੀਤਾ ਇਨਸਾਨਾਂ ਨੇ ਹਮਲਾ, ਜੇ ਨਾ ਬਚਾ ਕੀਤਾ ਤਾਂ ਹਾਲਾਤ ਹੋ ਸਕਦੇ ਹਨ ਨਾਜ਼ੁਕ

ਪੰਜਾਬ ਅੰਦਰ ਕੋਰੋਨਾ ਮਹਾਂਮਾਰੀ ਦੀ ਦਹਿਸ਼ਤ ਹਾਲੇ ਬਰਕਰਾਰ ਹੈ। ਬਠਿੰਡਾ ਵਿੱਚ ਡੇਂਗੂ ਦੇ ਡੰਗ ਦਾ ਕਹਿਰ ਵੀ ਪਨਪ ਰਿਹਾ ਹੈ, ਜਿਸ ਕਰਕੇ ਮਾਲਵਾ ਇਲਾਕੇ ਦੇ ਲੋਕਾਂ ਵਿੱਚ ਮਾੜੀਆਂ ਸਿਹਤ ਸਹੂਲਤਾਂ ਕਰਕੇ ਦਹਿਸ਼ਤ ਦਾ ਮਾਹੌਲ ਹੈ। ਖ਼ਜ਼ਾਨਾ ਮੰਤਰੀ ਦੇ ਸ਼ਹਿਰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਕਰੀਬ 80 ਮਰੀਜ਼ ਡੇਂਗੂ ਦੇ ਸਾਹਮਣੇ ਆਏ ਹਨ ਪ੍ਰੰਤੂ ਸਿਵਲ ਹਸਪਤਾਲ ਵਿਚ ਇਸ ਭਿਆਨਕ ਬਿਮਾਰੀ ਦੇ ਬਚਾਅ ਲਈ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਹੇ ,ਹਾਲਾਤ ਇਹ ਹਨ ਕਿ ਇੱਕ ਕਮਰੇ ਵਿੱਚ ਹੀ ਇਨ੍ਹਾਂ ਮਰੀਜ਼ਾਂ ਦਾ ਇਲਾਜ ਹੋਵੇਗਾ ਤੇ ਪ੍ਰਸ਼ਾਸਨ ਵੀ ਇਸ ਭਿਆਨਕ ਬੀਮਾਰੀ ਨਾਲ ਲੜਨ ਲਈ ਤਿਆਰ ਨਜ਼ਰ ਨਹੀਂ ਆ ਰਿਹਾ ?

ਇੱਥੋਂ ਤਕ ਕਿ ਡੇਂਗੂ ਦੇ ਵਾਰਡ ਵਿਚ ਪੁਰਾਣੇ ਬੈੱਡ, ਪ੍ਰਾਣੀਆਂ ਚਾਦਰਾਂ ਤੇ ਪੁਰਾਣੀਆਂ ਮੱਛਰਦਾਨੀਆਂ ਹੀ ਲੱਗੀਆਂ ਨਜ਼ਰ ਆ ਰਹੀਆਂ ਹਨ।ਮੀਡੀਆ ਦੀਆਂ ਜਨਤਕ ਰਿਪੋਰਟਾਂ ਅਨੁਸਾਰ ਸਿਵਲ ਹਸਪਤਾਲ ਬਠਿੰਡਾ ਖ਼ੁਦ ਬੀਮਾਰ ਨਜ਼ਰ ਆ ਰਿਹਾ ਹੈ ਤੇ ਜਿਥੇ ਭਿਆਨਕ ਬੀਮਾਰੀਆਂ ਦੇ ਇਲਾਜ ਲਈ ਕੋਈ ਪ੍ਰਬੰਧ ਵੀ ਨਜ਼ਰ ਨਹੀਂ ਆ ਰਹੇ।

ਇਸ ਮਾਮਲੇ ਸਬੰਧੀ ਜਦੋਂ ਸਿਵਲ ਸਰਜਨ ਤੇਜਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਡੇਂਗੂ ਦੇ ਇਲਾਜ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਵੱਖਰੇ ਕਮਰੇ ਬਣਾਏ ਜਾ ਰਹੇ ਹਨ ਜਿੱਥੇ ਮਰੀਜ਼ਾਂ ਨੂੰ ਹਰ ਸਹੂਲਤ ਮੁਹੱਈਆ ਹੋਵੇਗੀ। ਨਗਰ ਨਿਗਮ ਪ੍ਰਸ਼ਾਸਨ ਵੱਲੋਂ ਇਸ ਬਿਮਾਰੀ ਦੇ ਬਚਾਅ ਲਈ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਨੂੰ ਜ਼ੋਨਾਂ ਵਿਚ ਵੰਡ ਕੇ ਫੌਗਿੰਗ ਵੀ ਕਰਵਾਈ ਜਾ ਰਹੀ ਹੈ।

About Jagjit Singh

Leave a Reply

Your email address will not be published. Required fields are marked *