ਜਿਵੇਂ ਕਿ ਸਾਨੂੰ ਪਤਾ ਹੈ ਕੋਰੋਨਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਨੇ ਕਰੋੜਾਂ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਅਜਿਹੇ ਵਿੱਚ ਆਕਸੀਜਨ ਦੀ ਕਮੀ ਦਵਾਈਆਂ ਦੀ ਕਮੀ ਅਤੇ ਹੋਰ ਬਹੁਤ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਕੋਰੋਨਾ ਪੀਡ਼ਤਾਂ ਦੀ ਮੌਤ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹੇ ਸਮੇਂ ਵਿੱਚ ਵੀ ਲੋਕ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਜਿਵੇਂ ਰੇਮੇਡਿਸੀਵਰ ਵਰਗੀ ਦਵਾਈ ਆਮ ਰੇਟ ਨਾਲੋਂ ਦੁੱਗਣੇ ਚੌਗਣੇ ਰੇਟ ਤੇ ਵੇਚੀ ਜਾ ਰਹੀ ਹੈ।
ਕੋਰੋਨਾ ਦੇ ਨਾਮ ਉੱਤੇ ਕਾਲਾ ਬਾਜ਼ਾਰੀ ਸ਼ੁਰੂ ਹੋ ਚੁੱਕੀ ਹੈ। ਅਜਿਹਾ ਹੀ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਰਤਲਾਮ ਸ਼ਹਿਰ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰਤਲਾਮ ਸ਼ਹਿਰ ਦੇ ਜੀਵਾਂਸ਼ ਹਸਪਤਾਲ ਵਿੱਚ 2 ਡਾਕਟਰ ਰੇਮਡੇਸੀਵਰ ਦੀ ਕਾਲਾ ਬਾਜ਼ਾਰੀ ਕਰਦੇ ਹੋਏ ਫੜੇ ਗਏ। ਦੱਸ ਦਈਏ ਕਿ ਰੈਮਡੀਸੀਵਰ ਕੋਰੋਨਾ ਦੇ ਮਰੀਜ਼ਾਂ ਨੂੰ ਦੇਣ ਵਾਲੀ ਦਵਾਈ ਹੈ। ਉਪਰੋਕਤ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਦੋ ਡਾਕਟਰਾਂ ਨੂੰ ਕਾਬੂ ਕੀਤਾ ਗਿਆ।
ਜੋ ਕਿ ਢਾਈ ਹਜ਼ਾਰ ਰੁਪਏ ਦੀ ਕੀਮਤ ਵਾਲੇ ਰੇਮਡੇਸੀਵਰ ਟੀਕੇ ਨੂੰ 30-30 ਹਜ਼ਾਰ ਰੁਪਏ ਵਿੱਚ ਵੇਚਣ ਦਾ ਸੌਦਾ ਕਰ ਰਹੇ ਸਨ। ਪੁਲੀਸ ਦਾ ਕਹਿਣਾ ਹੈ ਕਿ ਕਿਸੇ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਜੀਵਾਸ਼ਮ ਹਸਪਤਾਲ ਦੇ ਬਾਹਰ ਰੇਮਡੇਸੀਵਰ ਦਾ ਟੀਕਾ ਅਸਮਾਨੀ ਭਾਅ ਤੇ ਵੇਚਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਵਿੱਚ ਛਾਪਾ ਮਾਰਿਆ ਗਿਆ। ਜਿੱਥੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਹ ਵਿਅਕਤੀ ਮੰਦਸੌਰ ਦਾ ਰਹਿਣ ਵਾਲਾ ਹੈ।
ਜਿਸ ਦਾ ਨਾਮ ਉਤਸਵ ਨਾਇਕ ਹੈ। ਉਸ ਦਾ ਕਹਿਣਾ ਹੈ ਕਿ ਇਹ ਟੀਕਾ ਜੀਵਾਂਸ਼ ਹਸਪਤਾਲ ਦੇ ਆਨ ਡਿਊਟੀ ਡਾਕਟਰ ਜਿਸ ਦਾ ਨਾਮ ਯਸ਼ਪਾਲ ਸਿੰਘ ਰਾਠੌੜ ਹੈ, ਨੇ ਵੇਚਣ ਲਈ ਉਸਨੂੰ ਦਿੱਤਾ ਸੀ। ਪੁਲਿਸ ਵੱਲੋਂ ਯਸ਼ਪਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਨਾਲ ਹੀ ਕੁਝ ਇੰਜੈਕਸ਼ਨ ਵੀ ਬਰਾਮਦ ਕੀਤੇ ਗਏ। ਪੁਲੀਸ ਦਾ ਕਹਿਣਾ ਹੈ ਕਿ ਯਸਪਾਲ ਸਿੰਘ ਵੱਲੋਂ ਆਪਣਾ ਜੁਰਮ ਕਬੂਲ ਲਿਆ ਗਿਆ ਹੈ ਅਤੇ ਨਾਲ ਹੀ ਦੱਸਿਆ ਹੈ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਇਸ ਟੀਕੇ ਨੂੰ 30-30 ਹਜ਼ਾਰ ਰੁਪਏ ਵਿੱਚ ਵੇਚ ਕੇ ਮੁਨਾਫ਼ਾ ਕਮਾ ਰਹੇ ਸੀ।
