Home / न्यूज़ / ਤੜਕੇ ਤੜਕੇ ਰੋਪੜ ‘ਚ ਵਾਪਰਿਆ ਅਜਿਹਾ ਹਾਦਸਾ, ਦੇਖ ਕੇ ਕੰਬ ਜਾਊ ਰੂਹ

ਤੜਕੇ ਤੜਕੇ ਰੋਪੜ ‘ਚ ਵਾਪਰਿਆ ਅਜਿਹਾ ਹਾਦਸਾ, ਦੇਖ ਕੇ ਕੰਬ ਜਾਊ ਰੂਹ

ਆਪਣੇ ਵੱਲੋਂ ਹਰ ਇਨਸਾਨ ਬਹੁਤ ਹੀ ਚੌਕਸੀ ਵਰਤਦਾ ਹੈ। ਹਰ ਕਦਮ ਸੰਭਲ ਕੇ ਪੁੱਟਦਾ ਹੈ ਪਰ ਫੇਰ ਵੀ ਜ਼ਿੰਦਗੀ 100 ਫ਼ੀਸਦੀ ਸੁ ਰੱ ਖਿ ਅ ਤ ਨਹੀਂ ਹੈ। ਪਤਾ ਨਹੀਂ ਕਦੋਂ ਹਾਦਸਾ ਵਾਪਰ ਜਾਵੇ ਅਤੇ ਨੁਕਸਾਨ ਹੋ ਜਾਵੇ। ਇਸ ਦੀ ਖਬਰ ਸਾਨੂੰ ਰੂਪਨਗਰ ਵਿਚ ਮਿਲੀ। ਜਿੱਥੇ ਗਲੀ ਵਿੱਚ ਖੜ੍ਹੇ ਮੀਂਹ ਦੇ ਪਾਣੀ ਵਿੱਚ ਕ ਰੰ ਟ ਹੋਣ ਕਾਰਨ ਮਾਪਿਆਂ ਦਾ ਇਕਲੌਤਾ ਪੁੱਤਰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ। ਮ੍ਰਿਤਕ ਦਾ ਨਾਮ ਸਾਹਿਬ ਸਿੰਘ ਪੁੱਤਰ ਪਰਮਜੀਤ ਸਿੰਘ ਸੀ।

19 ਸਾਲ ਦਾ ਇਹ ਨੌਜਵਾਨ ਛੋਟੀ ਹਵੇਲੀ ਦਾ ਰਹਿਣ ਵਾਲਾ ਸੀ। ਉਸ ਨੇ 12ਵੀਂ ਜਮਾਤ ਦੇ ਪੇਪਰ ਦੇਣੇ ਸਨ। ਘਟਨਾ ਸਮੇਂ ਉਹ ਡੇਅਰੀ ਵਿੱਚ ਦੁੱਧ ਪਾਉਣ ਲਈ ਜਾ ਰਿਹਾ ਸੀ। ਮੀਂਹ ਪੈਣ ਕਾਰਨ ਗਲੀ ਵਿੱਚ ਪਾਣੀ ਖੜ੍ਹਾ ਸੀ ਅਤੇ ਇਸ ਪਾਣੀ ਵਿੱਚ ਕਰੰਟ ਆਇਆ ਹੋਇਆ ਸੀ। ਨੌਜਵਾਨ ਥਾਂ ਤੇ ਹੀ ਅੱਖਾਂ ਮੀਟ ਗਿਆ। ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ਹੈ। ਦੇਖਣ ਵਾਲੇ ਲੋਕ ਇਸ ਨੂੰ ਬਿਜਲੀ ਮਹਿਕਮੇ ਦੀ ਲਾਪ੍ਰਵਾਹੀ ਦੱਸ ਰਹੇ ਹਨ।

ਸਾਹਿਬ ਸਿੰਘ ਦੀ ਮ੍ਰਿਤਕ ਦੇਹ ਨੂੰ ਰੂਪਨਗਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ, ਜਿਸ ਦਾ ਪੋਸ ਟਮਾ ਰਟ ਮ ਕਰਵਾਇਆ ਜਾਵੇਗਾ। ਛੋਟੀ ਹਵੇਲੀ ਦੇ ਸਾਬਕਾ ਸਰਪੰਚ ਸੰਤਾ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਮ੍ਰਿਤਕ ਦੇ ਚਾਚੇ ਦਾ ਫੋਨ ਆਇਆ ਸੀ ਕਿ ਉਨ੍ਹਾਂ ਦੇ ਭਤੀਜੇ ਨੂੰ ਕ ਰੰ ਟ ਲੱਗ ਗਿਆ ਹੈ। ਜਿਸ ਕਰਕੇ ਉਹ ਸਿਵਲ ਹਸਪਤਾਲ ਪਹੁੰਚੇ ਹਨ। ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਇਹ ਇਕ ਗਰੀਬ ਪਰਿਵਾਰ ਹੈ।

ਇਨ੍ਹਾਂ ਦਾ ਇਕਲੌਤਾ ਪੁੱਤਰ ਦਮ ਤੋੜ ਗਿਆ ਹੈ। ਇਸ ਲਈ ਪ੍ਰਸ਼ਾਸਨ ਨੂੰ ਇਸ ਪਰਿਵਾਰ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ। ਅਸੀਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਕਈ ਥਾਵਾਂ ਤੇ ਬਿਜਲੀ ਦੀਆਂ ਤਾਰਾਂ ਲਟਕਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਬਿਜਲੀ ਦੇ ਮੀਟਰਾਂ ਦੇ ਖੁੱਲ੍ਹੇ ਬਕਸੇ ਹਾ ਦ ਸਿ ਆਂ ਨੂੰ ਸੱਦਾ ਦਿੰਦੇ ਹਨ ਪਰ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਜਿਸ ਕਰਕੇ ਇਨ੍ਹਾਂ ਹਾਦਸਿਆਂ ਨੂੰ ਠੱਲ੍ਹ ਨਹੀਂ ਪੈਂਦੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *