Home / न्यूज़ / ਦਲੇਰ ਮਹਿੰਦੀ ਨੇ ਨੂੰਹ ਰਾਣੀ ਨੂੰ ਦਿੱਤਾ ਇਹ ਖਾਸ ਤੋਹਫ਼ਾ

ਦਲੇਰ ਮਹਿੰਦੀ ਨੇ ਨੂੰਹ ਰਾਣੀ ਨੂੰ ਦਿੱਤਾ ਇਹ ਖਾਸ ਤੋਹਫ਼ਾ

ਪੰਜਾਬੀ ਮਿਊਜ਼ਿਕ ਜਗਤ ਤੇ ਬਾਲੀਵੁੱਡ ਜਗਤ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ Daler Mehndi ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਦਲੇਰ ਮਹਿੰਦੀ ਨੇ ਆਪਣੀ ਨੂੰਹ ਰਾਣੀ ਨੂੰ ਨਵੀਂ ਥਾਰ ਗਿਫਟ ਕੀਤੀ ਹੈ। ਜਿਸ ਦੀਆਂ ਤਸਵੀਰਾਂ ਦਲੇਰ ਮਹਿੰਦੀ ਦੀ ਨੂੰਹ ਰਾਣੀ ਜੈਸਿਕਾ ਮਹਿੰਦੀ Jessica Mehndi ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਨੇ।ਉਨ੍ਹਾਂ ਨੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ- ‘ਅਸੀਂ ਅਤੇ ਸਾਡੀ ਨਵੀਂ ‘ਥਾਰ’…ਮੈਂ ਬਹੁਤ ਹੀ ਧੰਨਵਾਦੀ ਹਾਂ ਕਿ ਮੇਰੇ ਸਹੁਰਾ ਸਾਬ ਦੀ ਜਿਨ੍ਹਾਂ ਨੇ ਮੈਨੂੰ ਆਪਣੀ ਧੀਆਂ ਵਾਂਗ ਰੱਖਿਆ ਹੈ ! @thedalermehndiofficial’ ।

ਤਸਵੀਰਾਂ ਚ ਜੈਸਿਕਾ ਆਪਣੇ ਸਹੁਰੇ ਦਲੇਰ ਮਹਿੰਦੀ ਦੇ ਨਾਲ ਨਜ਼ਰ ਆ ਰਹੀ ਹੈ।ਜੈਸਿਕ ਮਹਿੰਦੀ ਦਲੇਰ ਮਹਿੰਦੀ ਦੇ ਪੁੱਤਰ ਗੁਰਦੀਪ ਮਹਿੰਦੀ ਦੀ ਪਤਨੀ ਹੈ। ਗੁਰਦੀਪ ਮਹਿੰਦੀ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਪਿਤਾ ਵਾਂਗ ਇੱਕ ਬਿਹਤਰੀਨ ਗਾਇਕ ਹੈ ਅਤੇ ਅਕਸਰ ਉਹ ਆਪਣੀ ਪਰਫਾਰਮੈਂਸ ਦੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰਦੇ ਰਹਿੰਦੇ ਹਨ । ਜੈਸਿਕ ਮਹਿੰਦੀ ਵੀ ਮਾਡਲ ਹੈ, ਇਸ ਤੋਂ ਇਲਾਵਾ ਉਹ ਮਿਸ ਇੰਡੀਆ ਫਿਨਲੈਂਡ ਦਾ ਖਿਤਾਬ ਵੀ ਜਿੱਤ ਚੁੱਕੀ ਹੈ ।

ਗੁਰਦੀਪ ਤੇ ਜੈਸਿਕ ਦਾ ਵਿਆਹ ਸਾਲ 2016 ਵਿੱਚ ਪੰਜਾਬੀ ਰੀਤੀ-ਰਿਵਾਜਾਂ ਦੇ ਨਾਲ ਹੋਇਆ ਸੀ।ਦੱਸ ਦੇਈਏ ਕਿ ਦਲੇਰ ਮਹਿੰਦੀ ਦੇ ਬੇਟੇ ਦਾ ਵਿਆਹ ਕਾਫੀ ਮਸ਼ਹੂਰ ਵਿਆਹ ਸੀ ਤੇ ਹਨ ਦੇ ਬੇਟੇ ਦੀਆ ਤਸਵੀਰਾਂ ਨੇ ਵੀ ਸੋਸ਼ਲ ਮੀਡਿਆ ਤੇ ਕਾਫੀ ਤਰਥੱਲੀ ਮਚਾਈ ਸੀ |ਗੁਰਦੀਪ ਮਹਿੰਦੀ ਦੇ ਵਿਆਹ ਦੀਆ ਝਲਕੀਆਂ ਸੋਸ਼ਲ ਮੀਡਿਆ ਤੇ ਕਾਫੀ ਚਰਚਾ ਦੇ ਵਿਚ ਰਹੀਆਂ ਸਨ ਕਿਉਕਿ ਇਹ ਵਿਆਹ ਕਾਫੀ ਮਹਿੰਗਾ ਵਿਆਹ ਸੀ ਤੇ ਇਸ ਵਿਆਹ ਦੇ ਵਿਚ ਬਹੁਤ ਸਾਰੇ ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰਿਆਂ ਨੇ ਦਸਤਕ ਦਿੱਤੇ ਸਨ |ਪਾਲੀਵੁੱਡ ਤੇ ਬਾਲੀਵੁੱਡ ਦੇ ਨਾਲ ਜੁੜੇ ਰਹਿਣ ਦੇ ਲਈ ਸਦਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਨਵੀਆਂ ਖਬਰਾਂ ਸਭ ਤੋਂ ਪਹਿਲਾ |

About Jagjit Singh

Leave a Reply

Your email address will not be published. Required fields are marked *