Home / न्यूज़ / ਦੇਖੋ ਕਿੰਝ ਬਣਿਆ ਇਹ ਵਿਆਹ ਲੋਕਾਂ ਲਈ ਮਿਸਾਲ

ਦੇਖੋ ਕਿੰਝ ਬਣਿਆ ਇਹ ਵਿਆਹ ਲੋਕਾਂ ਲਈ ਮਿਸਾਲ

ਕੋਰੋਨਾ ਨੇ ਇਨਸਾਨ ਦਾ ਜਿੱਥੇ ਇੰਨਾ ਵੱਡਾ ਨੁ ਕ ਸਾ ਨ ਕੀਤਾ ਹੈ, ਉੱਥੇ ਹੀ ਇਨਸਾਨ ਨੂੰ ਬਹੁਤ ਕੁਝ ਸਿਖਾ ਵੀ ਦਿੱਤਾ ਹੈ। ਅਸੀਂ ਦੇਖਦੇ ਰਹੇ ਹਾਂ ਕਿ ਕੋਰੋਨਾ ਤੋਂ ਪਹਿਲਾਂ ਲੋਕ ਵਿਆਹ ਕਿੰਨੇ ਧੂ ਮ ਧ ੜੱ ਕੇ ਨਾਲ ਕਰਦੇ ਸਨ। ਕਿੰਨੀ ਵੱਡੀ ਗਿਣਤੀ ਵਿੱਚ ਬਰਾਤ ਹੁੰਦੀ ਸੀ। ਮੈਰਿਜ ਪੈਲੇਸਾਂ ਵਿੱਚ ਕਿੰਨੇ ਵੱਡੇ ਪ੍ਰੋਗਰਾਮ ਹੁੰਦੇ ਸਨ। ਗਾਇਕ ਵੀ ਮੰਗਵਾਏ ਜਾਂਦੇ ਸਨ। ਕਈ ਸਾਲਾਂ ਦੀ ਜੋੜੀ ਹੋਈ ਪੂੰਜੀ ਵਿਆਹ ਵਾਲਾ ਪਰਿਵਾਰ ਇੱਕ ਦਿਨ ਵਿੱਚ ਹੀ ਖ਼ਤਮ ਕਰ ਦਿੰਦਾ ਸੀ।

ਫਿਰ ਕਈ ਦਿਨ ਉਸ ਵਿਆਹ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸੀ। ਕੋਰੋਨਾ ਨੇ ਲੋਕਾਂ ਨੂੰ ਸਾਦਗੀ ਵੱਲ ਮੋਡ਼ਿਆ ਹੈ। ਇਹ ਖ਼ਬਰ ਗੁਰਦਾਸਪੁਰ ਤੋਂ ਆਈ ਹੈ, ਜਿੱਥੇ ਇੱਕ ਨੌਜਵਾਨ ਟਰੈਕਟਰ ਉੱਤੇ ਹੀ ਲਾੜੀ ਨੂੰ ਵਿਆਹ ਲਿਆਇਆ। ਜਦ ਕਿ ਪਹਿਲਾਂ ਇੱਕ ਦੂਜੇ ਨਾਲੋਂ ਮਹਿੰਗੀਆਂ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਗੱਲਬਾਤ ਦੌਰਾਨ ਇਸ ਨੌਜਵਾਨ ਨੇ ਦੱਸਿਆ ਹੈ ਕਿ ਬਚਪਨ ਤੋਂ ਹੀ ਉਸ ਨੂੰ ਟਰੈਕਟਰ ਨਾਲ ਪਿਆਰ ਹੈ। ਕਿਉਂਕਿ ਉਹ ਖੇਤੀਬਾੜੀ ਦਾ ਧੰਦਾ ਕਰਦੇ ਹਨ।

ਟਰੈਕਟਰ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਸਾਧਨ ਹੈ। ਜਦੋਂ ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਟਰੈਕਟਰ ਤੇ ਹੀ ਲਾੜੀ ਨੂੰ ਵਿਆਹ ਕੇ ਲਿਆਉਣਾ ਚਾਹੁੰਦਾ ਹੈ ਤਾਂ ਪਰਿਵਾਰ ਸੁਣ ਕੇ ਖ਼ੁਸ਼ ਹੋਇਆ। ਨੌਜਵਾਨ ਦੇ ਦੱਸਣ ਮੁਤਾਬਕ ਫੇਰ ਉਸ ਨੇ ਆਪਣੀ ਇਹ ਤਜਵੀਜ਼ ਲਾੜੀ ਨਾਲ ਸਾਂਝੀ ਕੀਤੀ। ਉਹ ਵੀ ਇਸ ਨਾਲ ਸਹਿਮਤ ਹੋ ਗਈ। ਨੌਜਵਾਨ ਦਾ ਕਹਿਣਾ ਹੈ ਕਿ ਟਰੈਕਟਰ ਤੇ ਬੈਠੇ ਇਨਸਾਨ ਨੂੰ ਖੁੱਲ੍ਹੀ ਆਕਸੀਜਨ ਪ੍ਰਾਪਤ ਹੁੰਦੀ ਹੈ। ਜਦ ਕਿ ਗੱਡੀ ਦੇ ਸ਼ੀਸ਼ੇ ਬੰਦ ਹੋਣ ਕਾਰਨ ਅਜਿਹਾ ਸੰਭਵ ਨਹੀਂ ਹੈ।

ਇਹ ਵੀ ਹੋ ਸਕਦਾ ਹੈ ਕਿ ਗੱਡੀ ਦਾ ਡਰਾਈਵਰ ਜਾਂ ਵਿਚ ਬੈਠਾ ਕੋਈ ਮਹਿਮਾਨ ਠੀਕ ਨਾ ਹੋਵੇ। ਵਿਆਹ ਵਾਲੀ ਲੜਕੀ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਨਾਲ ਸਹਿਮਤ ਹੈ। ਜਦੋਂ ਉਸ ਦੇ ਪਤੀ ਨੇ ਟਰੈਕਟਰ ਵਾਲੀ ਗੱਲ ਉਸ ਨਾਲ ਸਾਂਝੀ ਕੀਤੀ ਤਾਂ ਉਸ ਨੂੰ ਖ਼ੁਸ਼ੀ ਹੋਈ। ਇਸ ਤਰ੍ਹਾਂ ਕਰਨ ਨਾਲ ਖ਼ਰਚੇ ਤੋਂ ਬਚਾਅ ਹੁੰਦਾ ਹੈ, ਕਿਉਕਿ ਅਸੀਂ ਵਿਆਹ ਸਮੇਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਜਾਂਦੇ ਹਾਂ। ਲੜਕੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨੂੰ ਵਿਆਹੁਣ ਲਈ ਟਰੈਕਟਰ ਲੈ ਕੇ ਆਇਆ ਹੈ। ਉਸ ਨੂੰ ਇਹ ਸੁਣ ਕੇ ਖੁਸ਼ੀ ਮਹਿਸੂਸ ਹੋਈ ਹੈ।

ਜੇਕਰ ਅੱਜ ਕੱਲ ਦੀ ਪੀੜ੍ਹੀ ਦੀ ਗੱਲ ਕਰੀਏ ਤਾਂ ਹੁਣ ਨੌਜਵਾਨ ਪੜ੍ਹ ਲਿਖ ਗਏ ਹਨ। ਉਨ੍ਹਾਂ ਨੂੰ ਪੈਸੇ ਦੀ ਕੀਮਤ ਦਾ ਪਤਾ ਹੈ। ਅੱਜ ਕੱਲ ਲਾੜਾ ਲਾੜੀ ਹੀ ਮਾਪਿਆਂ ਨੂੰ ਆਪਣੇ ਵਿਆਹ ਤੇ ਫਾਲਤੂ ਦਾ ਖਰਚਾ ਕਰਨ ਤੋਂ ਰੋਕ ਦਿੰਦੇ ਹਨ। ਹੁਣ ਤਾਂ ਇਹੋ ਜਿਹੀਆਂ ਸਾਡੇ ਵਿਆਹ ਦੀਆਂ ਖਬਰਾਂ ਰੋਜ ਹੀ ਆ ਰਹੀਆਂ ਹਨ। ਇਸ ਜੋੜੀ ਵਾਂਗੂ ਬਾਕੀਆਂ ਨੂੰ ਇਨ੍ਹਾਂ ਵਾਂਗੂ ਸਾਦੇ ਵਿਆਹ ਕਰਨ ਦੀ ਲੋੜ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *