ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮਸ਼ਹੂਰ ਗਾਇਕ ਐਕਟਰ ਪ੍ਰੋਡਿਊਸਰ ਅਤੇ ਡਾਇਰੈਕਟਰ ਦੀ। ਜਿਨ੍ਹਾਂ ਨੂੰ ਲੋਕਾਂ ਵੱਲੋਂ ਬਹੁਤ ਜਿਆਦਾ ਪਿਆਰ ਮਿਲਿਆ ਹੋਇਆ ਹੈ ਅਤੇ ਦੁਨੀਆ ਉਹਨਾਂ ਨੂੰ ਪਿਆਰ ਕਰਦੀ ਰਹੇਗੀ। ਅਸੀਂ ਗੱਲ ਕਰ ਰਹੇ ਹਾਂ ਗਿੱਪੀ ਗਰੇਵਾਲ ਦੀ। ਜੋ ਕਿ ਕੈਨੇਡਾ ਦੇ ਵਿੱਚ ਰਹਿੰਦੇ ਹਨ। ਅਤੇ ਉਹ ਸ਼ੁਰੂ ਤੋਂ ਪੰਜਾਬ ਦੇ ਪਿੰਡ ਕੂਮ ਕਲਾ ਦੇ ਹਨ ਜਿਥੇ ਉਨ੍ਹਾਂ ਦਾ ਜਨਮ ਹੋਇਆ ਸੀ। ਉਹਨਾਂ ਨੇ ਆਪਣੀ
ਸਕੂਲ ਗੁਰੂ ਨਾਨਕ ਪਬਲਿਕ ਸਕੂਲ ਤੋਂ ਕੀਤੀ ਹੈ। ਅਤੇ ਪੰਚਕੂਲਾ ਵਿਖੇ ਉਨ੍ਹਾਂ ਨੇ ਆਪਣੀ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਟਲ ਦੇ ਵਿੱਚ ਇੱਕ ਸਾਲ ਵੇਟਰ ਦਾ

ਕੰਮ ਵੀ ਕੀਤਾ ਜਿਥੇ ਸਿਰਫ ਉਨ੍ਹਾਂ ਦੀ ਤਨਖਾਹ 800 ਰੁਪਏ ਸੀ। ਅਤੇ ਇਹ ਤਨਖਾਹ ਬਹੁਤ ਘੱਟ ਹੋਣ ਕਰਕੇ ਉਨ੍ਹਾਂ ਨੇ ਉਥੋਂ ਕੰਮ ਛੱਡ ਦਿੱਤਾ ਅਤੇ ਏਧਰੋਂ ਉਧਰੋਂ ਪੈਸੇ ਇਕੱਠੇ ਕਰਕੇ ਉਹ ਕਨੇਡਾ ਦੇ ਵਿੱਚ ਆ

ਗਏ। ਅਤੇ ਕੈਨੇਡਾ ਦੇ ਵਿੱਚ ਆ ਕੇ ਉਹਨਾਂ ਨੇ ਸਕਿਉਰਟੀ ਗਾਰਡ ਦਾ ਕੰਮ ਵੀ ਕੀਤਾ। ਅਤੇ ਫੇਰ ਉਹ ਪੱਥਰ ਬਣਾਉਣ ਦਾ ਕੰਮ ਕਰਨ ਲੱਗੇ ਜਿਸ ਵਿੱਚ ਉਹਨਾਂ ਦੇ ਸਾਰੇ ਕੱਪੜੇ ਸਮਿੰਟ ਨਾਲ ਲਿਬੜ ਜਾਂਦੇ ਸੀ।

ਅਤੇ ਫਿਰ ਉਸ ਰਾਹੀਂ ਉਨ੍ਹਾਂ ਦੇ ਕਾਫੀ ਸਾਰੇ ਪੈਸੇ ਇਕੱਠੇ ਹੋ ਜਾਂਦੇ ਸੀ। ਅਤੇ ਉਹਨਾਂ ਨੂੰ ਗਾਉਣ ਦਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਇਸ ਕਰਕੇ ਉਹ ਪੈਸੇ ਇੱਕਠੇ ਹੋਣ ਤੋਂ ਬਾਅਦ ਉਹ ਪੰਜਾਬ ਆ ਕੇ ਆਪਣੀ ਐਲਬਮ ਕਰ ਲੈਂਦੇ ਸੀ ਉਹਨਾਂ ਦੇ ਪਿੱਛੋਂ ਉਨ੍ਹਾਂ ਦੀ ਪਤਨੀ 18 18 ਘੰਟੇ ਕੰਮ ਕਰਕੇ ਪੈਸੇ ਜੋੜ ਦੀ ਸੀ।

ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਜੇਕਰ ਉਹ ਮਾੜੇ ਸਮੇਂ ਦੇ ਵਿੱਚ ਇਹ ਦੀ ਪਤਨੀ ਇਸਦੇ ਨਾਲ ਨਾ ਕਰਦੀ ਤਾਂ ਫਿਰ ਅੱਜ ਉਹ ਇਸ ਮੁਕਾਮ ਤੇ ਵੀ ਨਾ ਹੁੰਦਾ। ਅਤੇ ਉਹਨਾਂ ਦੀ ਜ਼ਿੰਦਗੀ ਨੂੰ ਸੁਧਾਰਨ ਦੇ ਵਿਚ ਉਹਨਾਂ ਦੀ ਪਤਨੀ ਦਾ ਪੂਰਾ ਹੱਥ ਹੈ। ਤਦ ਉਹ ਕਾਫੀ ਸਾਰੀਆਂ ਫਿਲਮਾਂ ਦੇ ਵਿੱਚ

ਕੰਮ ਕਰ ਚੁੱਕੇ ਹਨ ਫ਼ਿਲਮਾਂ ਬਣਾ ਚੁਕੇ ਹਨ ਉਹ ਸਭ ਕੁਝ ਕਰਦੇ ਹਨ ਅਤੇ ਓਹਨਾਂ ਨੇ ਦੁਨੀਆਂ ਦੇ ਉੱਤੇ ਆਪਣਾ ਨਾਮ ਕਰ ਲਿਆ ਹੈ ਆਪਣੀ ਮਿਹਨਤ ਦੇ ਨਾਲ ਪੂਰੀ ਸਟਰਗਲ ਦੇ ਨਾਲ ਉਹਨਾਂ ਨੇ ਜ਼ਿੰਦਗੀ ਬਤੀਤ ਕੀਤੀ ਅੱਜ ਉਹ ਜੇਕਰ ਖੁਸ਼ ਹਨ ਆਪਣੀ ਮਿਹਨਤ ਕਰਕੇ ਹਨ ਉਨ੍ਹਾਂ ਦੇ ਤਿੰਨ ਬੱਚੇ ਵੀ ਹਨ ਜਿਹੜੇ ਕਿ ਹੁਣੇ ਹੀ ਫ਼ਿਲਮਾਂ ਵਿੱਚ ਕੰਮ ਕਰਨ ਲੱਗ ਗਏ ਹਨ। ਅਤੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਜਾਂਦਾ ਹੈ ਕਿਉਂਕਿ ਮਿਹਨਤ ਕਰਕੇ ਬਣਿਆ ਬੰਦਾ ਕਦੇ ਵੀ ਮਾਨਹੀਂ ਖਾਂਦਾ।