ਇਸ ਵੇਲੇ ਇੱਕ ਵੱਡੀ ਖ਼ਬਰ ਮਨੋਰੰਜਨ ਜਗਤ ਨਾਲ ਜੁੜੀ ਆ ਰਹੀ ਹੈ। ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਵਿਆਹ ਨੂੰ ਕੁੱਝ ਕੁ ਦਿਨ ਹੀ ਹੋਏ ਹਨ। ਪਰ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਹਾਲੇ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਨੇਹਾ ਕੱਕੜ ਦਾ ਵਿਆਹ ਅਕਤੂਬਰ ‘ਚ ਰਾਈਜਿੰਗ ਸਟਾਰ ਫੇਮ ਰੋਹਨਪ੍ਰੀਤ ਸਿੰਘ ਨਾਲ ਹੋਇਆ ਸੀ। ਦੋਵਾਂ ਦੀ ਜੋੜੀ ਨੇ ਲੋਕਾਂ ਦਾ ਖੂਬ ਦਿਲ ਜਿੱਤਿਆ, ਜਿਸ ‘ਚ ਕੋਈ ਸ਼ੱਕ ਨਹੀਂ ਹੈ।
ਇਸ ਤੋਂ ਬਾਅਦ ਨੇਹਾ ਕੱਕੜ ਰੋਹਨਪ੍ਰੀਤ ਸਿੰਘ ਨਾਲ ਮੁੰਬਈ ਵਾਪਸ ਪਰਤ ਗਈ ਸੀ। ਹੁਣ ਹਾਲ ਹੀ ‘ਚ ਨੇਹਾ ਅਤੇ ਰੋਹਨਪ੍ਰੀਤ ਡਿਨਰ ਲਈ ਇਕ ਰੈਸਟੋਰੈਂਟ ‘ਚ ਪਹੁੰਚੇ ਸਨ। ਇਸ ਸਮੇਂ ਦੌਰਾਨ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੀ ਇਕ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਨੇਹਾ ਅਤੇ ਰੋਹਨ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਨੇਹਾ ਕੱਕੜ ਲੋਕਾਂ ਦਾ ਸ਼ੁਕਰੀਆਂ ਕਰ ਰਹੀ ਹੈ। ਨੇਹਾ ਕੱਕੜ ਦੀ ਇਸ ਵੀਡੀਓ ‘ਤੇ ਪ੍ਰਸ਼ੰਸਕ ਕਾਫ਼ੀ ਟਿੱਪਣੀ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ।ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਵੀ ਹਾਲ ਹੀ ‘ਚ ਇਕ ਗੀਤ ‘ਚ ਦਿਖਾਈ ਦਿੱਤੇ ਹਨ, ਜਿਸ ਦਾ ਨਾਮ ਸੀ ‘ਨੇਹੂ ਦਾ ਵਿਆਹ’।

ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੀ ਜੋੜੀ ਇਸ ਗਾਣੇ ‘ਚ ਵੀ ਕਮਾਲ ਦੀ ਲੱਗ ਰਹੀ ਹੈ। ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦਾ ਗਾਣਾ ‘ਨੇਹੂ ਦਾ ਵਿਆਹ’ ਪਸੰਦ ਆਇਆ।ਦੱਸ ਦੇਈਏ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਤੇ ਬਹੁਤ ਸਾਰੇ ਕਲਾਕਾਰਾਂ ਨੇ ਸਿਰਕਤ ਕੀਤੀ ਸੀ |ਜਿਨ੍ਹਾਂ ਦੇ ਵਿਚ ਪੋਲੀਵੁਡ ਤੇ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਸ਼ਾਮਿਲ ਸਨ |ਬਹੁਤ ਸਾਰੇ ਪੰਜਾਬੀ ਕਲਾਕਾਰ ਨੇਹਾ ਕੱਕੜ ਦੇ ਵਿਆਹ ਤੇ ਮਹਿਫ਼ਿਲ ਸਜਾਉਂਦੇ ਨਜ਼ਰ ਆਏ |ਹੋਰ ਨਵੀਆਂ ਨਵੀਆਂ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਲਾਇਕ ਜਰੂਰ ਕਰੋ |