ਦੋ ਦਿਨ ਪਹਿਲਾਂ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਤੋਂ ਪ੍ਰਲਾਦ ਨਾਮ ਦੇ ਬਜ਼ੁਰਗ ਵਿਅਕਤੀ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰਲਾਦ ਸਿੰਘ ਨੇ ਆਪਣੀ ਧੀ ਕਮਲਜੀਤ ਕੌਰ ਤੇ ਮਕਾਨ ਵੇਚ ਦੇਣ ਦੇ ਦੋਸ਼ ਲਾਏ ਸਨ। ਧਰਨਾ ਲਗਾ ਕੇ ਇਨਸਾਫ਼ ਲਈ ਬੈਠੇ ਬਜ਼ੁਰਗ ਨੇ ਦੱਸਿਆ ਸੀ ਕਿ ਉਸ ਦਾ ਪੁੱਤਰ ਪਹਿਲਾਂ ਹੀ ਦੁਨੀਆਂ ਤੋਂ ਜਾ ਚੁੱਕਾ ਹੈ। ਉਸ ਦੀ ਧੀ ਆਪਣੀ ਮਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਦਾ ਮਕਾਨ ਵੇਚ ਗਈ
ਜਦ ਕਿ ਬਜ਼ੁਰਗ ਪੰਜਾਬ ਤੋਂ ਬਾਹਰ ਕੰਬਾਈਨ ਤੇ ਗਿਆ ਹੋਇਆ ਸੀ। ਬਜ਼ੁਰਗ ਨੇ ਇਹ ਵੀ ਦੋਸ਼ ਲਾਏ ਸਨ ਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਜਾਣ ਦੇ ਮਾਮਲੇ ਵਿੱਚ ਉਨ੍ਹਾਂ ਦਾ ਕਿਸੇ ਨਾਲ ਕੇਸ ਚਲਦਾ ਸੀ ਪਰ ਉਨ੍ਹਾਂ ਦੀ ਧੀ ਦੂਜੀ ਧਿਰ ਨਾਲ ਸਮਝੌਤਾ ਕਰਕੇ ਕਈ ਲੱਖ ਰੁਪਏ ਲੈ ਗਈ। ਕਮਲਜੀਤ ਕੌਰ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਆਪਣੇ ਪਿਤਾ ਤੇ ਦੋਸ਼ ਲਗਾਇਆ ਹੈ
ਕਿ ਉਹ ਦਾਰੂ ਪੀਣ ਦੇ ਨਾਲ ਨਾਲ ਹੋਰ ਵੀ ਅਮਲ ਕਰਦੇ ਹਨ। ਦਾਰੂ ਕਾਰਨ ਹੀ ਉਨ੍ਹਾਂ ਨੇ ਪਿੰਡ ਖੇਲੇ ਵਿਚ ਆਪਣੀ ਜਾਇਦਾਦ ਵੇਚ ਦਿੱਤੀ ਸੀ। ਇਸ ਤੋਂ ਬਾਅਦ ਉਹ ਗੋਇੰਦਵਾਲ ਸਾਹਿਬ ਆ ਗਏ ਕਮਲਜੀਤ ਕੌਰ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਮਾਂ ਨੇ ਮੱਝਾਂ ਗਾਵਾਂ ਰੱਖ ਕੇ ਦੁੱਧ ਵੇਚ ਕੇ ਗੋਇੰਦਵਾਲ ਸਾਹਿਬ ਵਾਲੀ ਥਾਂ ਖ਼ਰੀਦੀ ਸੀ। ਉਨ੍ਹਾਂ ਦੀ ਮਾਂ ਨੇ ਹੀ 2010 ਵਿੱਚ ਉਸ ਦਾ ਵਿਆਹ ਕੀਤਾ ਜਦ ਕਿ ਵਿਆਹ ਵਾਲੇ ਦਿਨ ਉਨ੍ਹਾਂ ਦੇ ਪਿਤਾ ਨੂੰ ਬੰਦ ਕਰਕੇ ਰੱਖਣਾ ਪਿਆ ਸੀ।
ਜੋ ਦਾਰੂ ਦੀ ਲੋਰ ਵਿਚ ਮਾਹੌਲ ਖ਼ਰਾਬ ਕਰ ਰਿਹਾ ਸੀ। ਕਮਲਜੀਤ ਨੇ ਦੱਸਿਆ ਹੈ ਕਿ ਉਨ੍ਹਾਂ ਭੈਣ ਭਰਾਵਾਂ ਦੇ ਵਿਆਹ ਤੇ ਖਰਚਾ ਅਤੇ ਮਾਂ ਦੇ ਆਪਰੇਸ਼ਨ ਤੇ ਖਰਚ ਹੋ ਜਾਣ ਕਾਰਨ ਮਕਾਨ ਵਿਕ ਗਿਆ। ਮਕਾਨ ਉਸ ਦੀ ਮਾਂ ਦਾ ਸੀ। ਭਰਾ ਦੇ ਮਾਮਲੇ ਵਿਚ ਪੈਸੇ ਲੈਣ ਦੇ ਦੋਸ਼ ਨੂੰ ਵੀ ਕਮਲਜੀਤ ਨੇ ਨਕਾਰਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਨੂੰ ਆਪਣੇ ਕੋਲ ਰੱਖਣ ਲਈ ਤਿਆਰ ਹੈ ਪਰ ਉਹ ਦਾਰੂ ਨਹੀਂ ਛੱਡ ਰਿਹਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
