Breaking News
Home / न्यूज़ / ਧੀ ਨੇ ਕੈਮਰੇ ਸਾਹਮਣੇ ਆ ਕੇ ਦੱਸੀ ਸਚਾਈ

ਧੀ ਨੇ ਕੈਮਰੇ ਸਾਹਮਣੇ ਆ ਕੇ ਦੱਸੀ ਸਚਾਈ

ਬਟਾਲਾ ਦੇ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਬੱਲੜਵਾਲ ਵਿੱਚ ਪੰਚਾਇਤ ਮੈਂਬਰ ਸੁਖਜਿੰਦਰ ਸਿੰਘ ਸੋਨੀ ਦੁਆਰਾ 4 ਜੀਆਂ ਦੀ ਜਾਨ ਲੈਣ ਦੇ ਮਾਮਲੇ ਵਿਚ ਨਵਾਂ ਮੋੜ ਆਉਂਦਾ ਜਾਪ ਰਿਹਾ ਹੈ। ਸੁਖਜਿੰਦਰ ਸਿੰਘ ਸੋਨੀ ਦੀ ਧੀ ਨੇ ਹੁਣ ਦੂਜੀ ਧਿਰ ਦੇ ਲੜਕੇ ਜਰਮਨ ਤੇ ਦੋਸ਼ ਲਾਇਆ ਹੈ ਕਿ ਉਸ ਨੇ ਆਪਣੇ ਕਈ ਸਾਥੀਆਂ ਨਾਲ ਮਿਲ ਕੇ ਉਸ ਨਾਲ ਜਬਰ ਜਨਾਹ ਕੀਤਾ ਹੈ। ਜਿਸ ਨੂੰ ਨਾ ਸਹਾਰਦੇ ਹੋਏ ਉਸ ਦੇ ਪਿਤਾ ਨੇ ਇਹ ਵੱਡਾ ਕਦਮ ਚੁੱਕ ਲਿਆ।

ਲੜਕੀ ਦੇ ਦੱਸਣ ਮੁਤਾਬਕ ਉਸ ਦੀ ਉਮਰ 15 ਸਾਲ ਹੈ। ਲੜਕਾ ਉਸ ਨੂੰ ਅਕਸਰ ਹੀ ਮੈਸੇਜ ਕਰਦਾ ਰਹਿੰਦਾ ਸੀ। ਉਸ ਦੇ ਮਾਤਾ ਪਿਤਾ ਕਈ ਵਾਰ ਲੜਕੇ ਦੇ ਪਰਿਵਾਰ ਨੂੰ ਸਮਝਾ ਚੁੱਕੇ ਸਨ। ਲੜਕੀ ਦੇ ਦੱਸਣ ਮੁਤਾਬਕ ਇਕ ਰਾਤ ਲੜਕਾ ਕੰਧ ਟੱਪ ਕੇ ਉਸ ਦੇ ਕਮਰੇ ਵਿਚ ਆਇਆ। ਲੜਕਾ ਉਸ ਦੇ ਮੂੰਹ ਤੇ ਰੁਮਾਲ ਪਾ ਕੇ ਅਤੇ ਗਲ ਵਿੱਚ ਪਰਨਾ ਪਾ ਕੇ ਉਸ ਨੂੰ ਗੇਟ ਖੁੱਲ੍ਹਵਾ ਕੇ ਲੈ ਗਿਆ । ਬਾਹਰ ਉਸ ਦਾ ਮੋਟਰਸਾਈਕਲ ਖੜ੍ਹਾ ਸੀ। ਉਹ ਮੋਟਰਸਾਈਕਲ ਤੇ ਉਸ ਨੂੰ ਬਿਠਾ ਕੇ ਖੇਤਾਂ ਵਿੱਚ ਮੋਟਰ ਤੇ ਲੈ ਗਿਆ।

ਜਿੱਥੇ ਉਸ ਨੇ ਆਪਣੇ ਕਈ ਦੋਸਤਾਂ ਸਮੇਤ ਉਸ ਨਾਲ ਜਬਰ ਜਨਾਹ ਕੀਤਾ। ਲੜਕੀ ਦਾ ਕਹਿਣਾ ਹੈ ਕਿ ਫੇਰ ਲੜਕਾ ਉਸ ਨੂੰ ਸੜਕ ਤੇ ਛੱਡ ਗਿਆ ਅਤੇ ਉਸ ਨੂੰ ਘਰ ਜਾਣ ਲਈ ਕਿਹਾ। ਘਰ ਦਾ ਗੇਟ ਖੁੱਲ੍ਹਾ ਦੇਖ ਕੇ ਜਦੋਂ ਪਰਿਵਾਰ ਨੇ ਉਸ ਨੂੰ ਕਮਰੇ ਅੰਦਰ ਨਾ ਦੇਖਿਆ ਤਾਂ ਉਹ ਭਾਲ ਕਰਨ ਲੱਗੇ। ਲੜਕੀ ਦੇ ਦੱਸਣ ਮੁਤਾਬਕ ਪਰਿਵਾਰ ਦੁਆਰਾ ਪੁੱਛਣ ਤੇ ਉਸ ਨੇ ਆਪਣੇ ਪਰਿਵਾਰ ਨੂੰ ਸਾਰੀ ਕਹਾਣੀ ਦੱਸ ਦਿੱਤੀ। ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਅਣਖ ਦੀ ਖਾਤਰ ਇਹ ਕੰਮ ਕਰ ਦਿੱਤਾ।

ਲੜਕੀ ਦਾ ਕਹਿਣਾ ਹੈ ਕਿ ਉਸ ਦੀ ਮਾਂ ਅਤੇ ਚਾਚੇ ਦਾ ਕੋਈ ਕਸੂਰ ਨਹੀਂ। ਇਸ ਲਈ ਉਨ੍ਹਾਂ ਨੂੰ ਛੱਡਿਆ ਜਾਣਾ ਚਾਹੀਦਾ ਹੈ। ਲੜਕੀ ਨੇ ਖੁਦ ਲਈ ਇਨਸਾਫ ਦੀ ਮੰਗ ਕੀਤੀ ਹੈ। ਪਰਿਵਾਰ ਦੇ ਇਕ ਹੋਰ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਬੱਚੀ ਨਾਲ ਕਈ ਮੁੰਡਿਆਂ ਦੁਆਰਾ ਮਿਲ ਕੇ ਜਬਰ ਜਨਾਹ ਕੀਤਾ ਗਿਆ ਹੈ। ਇਸ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਲੜਕਾ ਕਿਧਰੇ ਦੌੜ ਗਿਆ ਹੈ।

ਉਨ੍ਹਾਂ ਨੇ ਇਹ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਆ ਦਿੱਤਾ ਹੈ ਅਤੇ ਪੁਲੀਸ ਨੇ ਉਨ੍ਹਾਂ ਨੂੰ ਲੜਕੀ ਦਾ ਮੈਡੀਕਲ ਕਰਵਾਉਣ ਦੀ ਸਲਾਹ ਦਿੱਤੀ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਹ ਲੜਕੀ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੇ ਹਨ। ਪੁਲੀਸ ਵੀ ਹਸਪਤਾਲ ਪਹੁੰਚ ਰਹੀ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਸੁਖਜਿੰਦਰ ਸਿੰਘ ਦੇ ਮਾਮਲੇ ਵਿੱਚ ਅਦਾਲਤ ਆਪਣਾ ਕੰਮ ਕਰੇਗੀ। ਬੱਚੀ ਨਾਲ ਧੱਕਾ ਹੋਣ ਦੇ ਮਾਮਲੇ ਵਿੱਚ ਵੀ ਪੁਲੀਸ ਕਾਰਵਾਈ ਹੋਣੀ ਚਾਹੀਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *