Home / न्यूज़ / ਨਵਜੋਤ ਸਿੰਘ ਸਿੰਧੂ ਬਾਰੇ ਆਈ ਵੱਡੀ ਖ਼ਬਰ , ਕਾਂਗਰਸ ਸਰਕਾਰ ਨੂੰ ਦਿੱਤਾ ਅਸਤੀਫਾ ਜਾਣੋ ਕਿਉਂ

ਨਵਜੋਤ ਸਿੰਘ ਸਿੰਧੂ ਬਾਰੇ ਆਈ ਵੱਡੀ ਖ਼ਬਰ , ਕਾਂਗਰਸ ਸਰਕਾਰ ਨੂੰ ਦਿੱਤਾ ਅਸਤੀਫਾ ਜਾਣੋ ਕਿਉਂ

ਕਾਂਗਰਸ ਦਾ ਅੰਦਰੂਨੀ ਕਲੇਸ਼ ਪਤਾ ਨਹੀਂ ਕਿੱਥੇ ਜਾ ਕੇ ਰੁਕੇਗਾ? ਪੰਜਾਬ ਵਿੱਚ ਹੁਕਮਰਾਨ ਧਿਰ ਹੋਣ ਦੇ ਬਾਵਜੂਦ ਵੀ ਪਾਰਟੀ ਵਿੱਚ ਖਿਲਾਰਾ ਪਿਆ ਹੋਇਆ ਹੈ। ਹਰ ਕਿਸੇ ਨੂੰ ਆਪੋ ਧਾਪੀ ਪਈ ਹੋਈ ਹੈ। ਹਾਲਾਂਕਿ ਆਉਣ ਵਾਲੀਆਂ ਚੋਣਾਂ ਵਿਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਹੈ। ਕਈ ਮਹੀਨੇ ਨਵਜੋਤ ਸਿੰਘ ਸਿੱਧੂ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਰੇੜਕਾ ਪਿਆ ਰਿਹਾ। ਦੋਵੇਂ ਧਿਰਾਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੀਆਂ ਰਹੀਆਂ।

ਸਿੱਧੂ ਅਤੇ ਕੈਪਟਨ ਦੀ ਖ ਹਿ ਬਾ ਜ਼ੀ ਵਿੱਚ ਸੁਨੀਲ ਜਾਖੜ ਦੀ ਕੁਰਸੀ ਚਲੀ ਗਈ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸਿੱਧੂ ਨੂੰ ਸੌਂਪ ਦਿੱਤੀ ਗਈ ਪਰ ਪੰਜਾਬ ਕਾਂਗਰਸ ਦੇ ਅੰਦਰੂਨੀ ਕ ਲੇ ਸ਼ ਨੂੰ ਠੱਲ੍ਹ ਨਹੀਂ ਪਈ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਸਤੀਫ਼ਾ ਦੇ ਗਏ ਅਤੇ ਮੁੱਖ ਮੰਤਰੀ ਦਾ ਅਹੁਦਾ ਚਰਨਜੀਤ ਸਿੰਘ ਚੰਨੀ ਨੂੰ ਮਿਲ ਗਿਆ ਪਰ ਸਿੱਧੂ ਦੀ ਨਾਰਾਜ਼ਗੀ ਦੂਰ ਨਹੀਂ ਹੋਈ। ਕੁਝ ਲੋਕ ਇਸ ਨੂੰ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ, ਡੀ ਜੀ ਪੀ ਅਤੇ ਅਟਾਰਨੀ ਜਨਰਲ ਦੀ ਨਿਯੁਕਤੀ ਨਾਲ ਜੋੜ ਰਹੇ ਹਨ।

ਕੁਝ ਵੀ ਹੋਵੇ ਲਗਭਗ ਡੇਢ ਮਹੀਨਾ ਆਪਣੇ ਅਹੁਦੇ ਉੱਤੇ ਰਹਿਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਕੁਝ ਦੇਰ ਬਾਅਦ ਹੀ ਕਾਂਗਰਸ ਪਾਰਟੀ ਨੂੰ ਇਕ ਹੋਰ ਝਟਕਾ ਲੱਗਾ। ਜਦੋਂ ਨਵਜੋਤ ਸਿੰਘ ਸਿੱਧੂ ਦੇ ਬਹੁਤ ਹੀ ਨਜ਼ਦੀਕੀ ਗੁਲਜ਼ਾਰ ਇੰਦਰ ਚਾਹਲ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਜੇ ਕੁਝ ਦਿਨ ਪਹਿਲਾਂ ਹੀ ਕੇ ਸੀ ਵੇਣੂ ਗੋਪਾਲ ਦੁਆਰਾ ਇਕ ਲੈਟਰ ਭੇਜ ਕੇ ਗੁਲਜ਼ਾਰ ਇੰਦਰ ਚਾਹਲ ਨੂੰ ਖਜ਼ਾਨਚੀ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ।

ਜਿਸ ਤਰ੍ਹਾਂ ਗੁਲਜ਼ਾਰ ਇੰਦਰ ਚਾਹਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਇਸ ਤਰ੍ਹਾਂ ਹੀ ਹੋ ਸਕਦਾ ਹੈ ਸਿੱਧੂ ਦੇ ਨਜ਼ਦੀਕੀ ਕੁਝ ਹੋਰ ਅਹੁਦੇਦਾਰ ਵੀ ਆਉਣ ਵਾਲੇ ਸਮੇਂ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ੇ ਦੇ ਦੇਣ। ਜੋ ਕਿ ਕਾਂਗਰਸ ਲਈ ਨੁ ਕ ਸਾ ਨ ਦੇ ਹ ਸਾਬਤ ਹੋ ਸਕਦਾ ਹੈ। ਹੁਣ ਇਸ ਨੁਕਸਾਨ ਨੂੰ ਰੋਕਣ ਲਈ ਕਾਂਗਰਸ ਹਾਈਕਮਾਂਡ ਕੀ ਕਰਦੀ ਹੈ? ਇਸ ਤੇ ਹੀ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।
ਨਵਜੋਤ ਸਿੰਘ ਸਿੰਧੂ ਬਾਰੇ ਆਈ ਵੱਡੀ ਖ਼ਬਰ , ਕਾਂਗਰਸ ਸਰਕਾਰ ਨੂੰ ਦਿੱਤਾ ਅਸਤੀਫਾ ਜਾਣੋ ਕਿਉਂ

About Jagjit Singh

Leave a Reply

Your email address will not be published. Required fields are marked *