ਨਾਬਾਲਿਗ ਬਚੇ ਨੇ ਬੈਂਕ ਮੁਲਾਜਮਾਂ ਨੂੰ ਪਾਈਆਂ ਭਾਜੜਾ

ਪੰਜਾਬ ਦੇ ਪਟਿਆਲਾ ਸ਼ਹਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ | ਅੱਜ ਤਕਰੀਬਨ 11 ਵੱਜ ਕੇ 37 ਮਿੰਟ ਤੇ SBI ਦੀ ਬ੍ਰਾਂਚ ਦੇ ਵਿੱਚੋ 35 ਲੱਖ ਦੀ ਚੋਰੀ ਹੋ ਗਈ | ਜਦੋ ਬੈਂਕ ਅਧਿਕਾਰੀਆਂ ਨੂੰ ਇਹ 35 ਲੱਖ ਵਾਲਾ ਬੈਗ ਨਹੀਂ ਮਿਲਿਆ ਤਾ ਬੈਂਕ ਦੇ ਵਿਚ ਹਫੜਾ ਤਫਰੀ ਮੈਚ ਗਈ | ਦਰਅਸਲ ਦੇ ਵਿਚ ਇਹ ਕੈਸ਼ ATM ਦੇ ਵਿਚ ਪਾਉਣ ਦੇ ਲਈ ਕੈਸ਼ ਕਾਊਂਟਰ ਤੇ ਰੱਖਿਆ ਗਿਆ | ਜਦੋ ਅਧਿਕਾਰੀਆਂ ਨੂੰ ਬੈਗ ਨਾ ਮਿਲਿਆ ਤਾ ਓਹਨਾ ਨੇ CCTV ਦੇਖਣੇ ਸ਼ੁਰੂ ਕੀਤੇ ਤਾ ਓਹਨਾ ਨੂੰ ਉਹ ਬੈਗ ਇਕ 13 ਸਾਲ ਦਾ ਬੱਚਾ ਲਿਜਾਂਦਾ ਦਿਖਾਈ ਦਿੱਤਾ |

ਦਿਨ ਦਿਹਾੜੇ ਹੀ ਇਕ ਨਾਬਾਲਿਗ ਬੱਚਾ ਕਿਵੇਂ ਬੈਂਕ ਦੇ ਵਿੱਚੋ ਬੈਗ ਲੈ ਕੇ ਜਾਣ ਦੇ ਵਿਚ ਸਫਲ ਰਿਹਾ | ਜਦੋ ਇਸ ਬਾਰੇ ਪੁਲਿਸ ਅਧਿਕਾਰੀਆਂ ਦੇ ਨਾਲ ਲਗਾਲਬਾਤ ਕੀਤੀ ਤਾ ਓਹਨਾ ਦਸਿਆ ਕਿ ਇਕ ਨਾਬਾਲਿਗ ਬੱਚਾ ਹੀ ਸੀ ਜੋ ਇਸਨੂੰ ਲੈਕੇ ਰਫੂਚੱਕਰ ਹੋ ਗਿਆ | ਓਹਨਾ ਦਾ ਕਹਿਣਾ ਹੈ ਕਿ ਪੁਲਿਸ ਬੰਦੀ ਕਾਰਵਾਈ ਕਰੇਗੀ ਤੇ CCTV ਅਧਾਰ ਤੇ ਹੀ ਬਚੇ ਨੂੰ ਲੱਭਣ ਦੀ ਕੋਸ਼ਿਸ਼ ਕਰੇਗੀ | ਪਰ ਕਿ ਏਨੇ ਪੈਸਿਆਂ ਦੇ ਲਈ ਬੈਂਕ ਦੇ ਵਿਚ ਸਕਿਉਰਿਟੀ ਮੁਲਾਜਮ ਕਿੱਧਰ ਸਨ ? ਜਾ ਕੈਸ਼ ਕਾਉੰਟਰ ਤੇ ਬੈਠੇ ਬੈਂਕ ਅਧਿਕਾਰੀ ਕਿਥੇ ਸਨ ? ਬੈਂਕ ਅਧਿਕਾਰੀਆਂ ਨੇ ਕਿਹਾ ਕਿ ਜਿਥੇ ਇਹ ਪੈਸੇ ਪਾਏ ਸਨ ਏਥੇ ਕਿਸੇ ਨੂੰ ਵੀ ਆਉਣ ਦੀ ਅਨੁਮਤੀ ਨਹੀਂ ਸੀ |

ਬਾਅਦ ਵਿਚ CCTV ਦੇ ਅਧਾਰ ਤੋਂ ਪਤਾ ਚਲਿਆ ਕਿ ਇਹ ਬੱਚਾ ਕਾਫੀ ਟੀਮ ਦਾ ਇਸ ਨੂੰ ਦੇਖ ਰਿਹਾ ਸੀ ਤੇ ਉਸਨੇ ਬੈਂਕ ਅਧਿਕਾਰੀਆਂ ਤੋਂ ਆਖ ਬੱਚਾ ਕੇ ਹੋਲੀ ਦੇਣੇ ਬੈਗ ਨੂੰ ਚੱਕ ਲਿਆ ਤੇ ਹੋਲੀ ਹੋਲੀ ਬੈਂਕ ਤੋਂ ਬਾਹਰ ਨਿਕਲ ਗਿਆ | ਪੰਜਾਬ ਪੁਲਿਸ ਇਸ ਨਾਬਾਲਿਗ ਚੋਰ ਨੂੰ ਫੜਨ ਦੇ ਲਈ CCTV ਨੂੰ ਚੰਗੀ ਤਰਾਂ ਖੰਗਾਲ ਰਹੀ ਹੈ | ਪੰਜਾਬ ਤੇ ਪੰਜਾਬੀ ਦੇ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |

Leave a Reply

Your email address will not be published.