Home / न्यूज़ / ਨਿਹੰਗ ਸਿੰਘਾਂ ਨੇ ਦਿੱਲੀ ਸਿੰਘੂ ਬਾਡਰ ਤੋਂ ਲਿਆ ਨਵਾਂ ਫੈਸਲਾ

ਨਿਹੰਗ ਸਿੰਘਾਂ ਨੇ ਦਿੱਲੀ ਸਿੰਘੂ ਬਾਡਰ ਤੋਂ ਲਿਆ ਨਵਾਂ ਫੈਸਲਾ

ਸਿੰਘੂ ਬਾਰਡਰ ਤੇ ਨਿਹੰਗ ਸਿੰਘ ਵੱਲੋਂ ਲਖਵੀਰ ਸਿੰਘ ਨਾਮਕ ਨੌਜਵਾਨ ਦੀ ਜਾਨ ਲੈਣ ਦਾ ਮਾਮਲਾ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿੱਥੇ ਕੁਝ ਲੋਕ ਉਸ ਨੂੰ ਇਨਸਾਫ ਦਿਵਾਉਣ ਦੀ ਮੰਗ ਕਰ ਰਹੇ ਹਨ। ਉੱਥੇ ਹੀ ਮ੍ਰਿਤਕ ਲਖਵੀਰ ਸਿੰਘ ਦੇ ਪਿੰਡ ਚੀਮਾ ਕਲਾਂ ਦੇ ਵਾਸੀਆਂ ਵੱਲੋਂ ਇਸ ਹਰਕਤ ਨੂੰ ਨਿੰਦਿਆ ਜਾ ਰਿਹਾ ਹੈ। ਜ਼ਿਲ੍ਹਾ ਤਰਨਤਾਰਨ ਚੀਮਾ ਕਲਾਂ ਦੇ ਰਹਿਣ ਵਾਲੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਵਿੱਚ ਨਾ ਲਿਆਈ ਜਾਵੇ,

ਕਿਉਕਿ ਕਿ ਉਸ ਵੱਲੋਂ ਇਹ ਬਹੁਤ ਹੀ ਮਾੜਾ ਕੰਮ ਕੀਤਾ ਗਿਆ। ਉਸ ਦੀ ਮ੍ਰਿਤਕ ਦੇਹ ਕਿਤੇ ਵੀ ਸੁੱਟ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਲਖਵੀਰ ਸਿੰਘ ਅਮਲ ਦੀ ਵਰਤੋਂ ਕਰਦਾ ਸੀ। ਕਿਸੇ ਨੇ ਉਸ ਕੋਲੋਂ ਜਾਣ ਬੁੱਝ ਕੇ ਅਜਿਹਾ ਕੰਮ ਕਰਵਾਇਆ ਹੈ। ਇਸ ਕਰਕੇ ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਮਾਮਲੇ ਦੀ ਜੜ੍ਹ ਤੱਕ ਜਾਇਆ ਜਾਵੇ ਅਤੇ ਉਨ੍ਹਾਂ ਦੋਸ਼ੀਆਂ ਨੂੰ ਵੀ ਬਣਦੀ ਸਜ਼ਾ ਦਿੱਤੀ ਜਾਵੇ। ਰਤਨ ਸਿੰਘ ਵਾਸੀ ਚੀਮਾ ਕਲਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਲਖਵੀਰ ਸਿੰਘ ਕੋਈ ਚੰਗਾ ਇਨਸਾਨ ਹੀ ਨਹੀਂ ਸੀ

ਕਿਉਂਕਿ ਉਹ ਅਮਲ ਦੀ ਵਰਤੋਂ ਕਰਦਾ ਸੀ ਅਤੇ ਲੁੱਟ ਖੋਹ ਵੀ ਕਰਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਵਿੱਚ ਨਾ ਲਿਆਈ ਜਾਵੇ ਕਿਉਂਕਿ ਪਿੰਡ ਵਾਸੀਆਂ ਤੇ ਇਸ ਦਾ ਮਾੜਾ ਅਸਰ ਪਵੇਗਾ। ਇਸ ਕਰਕੇ ਉਸ ਦੀ ਮ੍ਰਿਤਕ ਦੇਹ ਨੂੰ ਪਿੰਡ ਤੋਂ ਦੂਰ ਹੀ ਰੱਖਿਆ ਜਾਵੇ। ਈਸ਼ਪਾਲ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਲਖਬੀਰ ਸਿੰਘ ਨੂੰ ਉਸ ਦੀ ਭੂਆ ਨੇ ਗੋਦ ਲਿਆ ਹੋਇਆ ਸੀ। ਇਸ ਕਰਕੇ ਉਹ ਪਿੰਡ ਚੀਮਾਂ ਕਲਾਂ ਵਿਚ ਰਹਿ ਰਿਹਾ ਸੀ ਜਦ ਕੇ ਉਸ ਦਾ ਅਸਲੀ ਪਿੰਡ ਕਲਸ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਖਵੀਰ ਸਿੰਘ ਚੰਗਾ ਵਿਅਕਤੀ ਨਹੀਂ ਸੀ

ਕਿਉਂਕਿ ਉਹ ਲੁੱਟ-ਖੋਹ ਅਤੇ ਅਮਲ ਦੀ ਵਰਤੋਂ ਕਰਦਾ ਸੀ। ਇਨਸਾਨੀਅਤ ਦੇ ਤੌਰ ਤੇ ਮਾੜਾ ਇਨਸਾਨ ਵੀ ਨਹੀਂ ਸੀ। ਕਿਸੇ ਨੇ ਉਸ ਕੋਲੋਂ ਅਜਿਹਾ ਗ਼ਲਤ ਕੰਮ ਕਰਵਾਇਆ ਹੈ। ਇਸ ਕਰਕੇ ਇਸ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇ। ਈਸ਼ਪਾਲ ਦਾ ਕਹਿਣਾ ਹੈ ਕਿ ਮ੍ਰਿਤਕ ਲਖਵੀਰ ਸਿੰਘ ਦੇ ਇਨਸਾਫ ਨੂੰ ਲੈ ਕੇ ਜ਼ਿਆਦਾ ਮੁੱਦਾ ਨਾ ਬਣਾਇਆ ਜਾਵੇ। ਲਖਵੀਰ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਵਿੱਚ ਨਾ ਲਿਆਈ ਜਾਵੇ ਕਿਂਉ ਕਿ ਉਹ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਨਗੇ ਪਰ ਇਸ ਮਾਮਲੇ ਦਾ ਆਖਰੀ ਫੈਸਲਾ ਸਰਪੰਚ ਵੱਲੋਂ ਕੀਤਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *