ਨੇਹਾ ਕੱਕੜ ਤੇ ਰੋਹਨਪ੍ਰੀਤ ਬਾਰੇ ਆਈ ਵੱਡੀ ਖ਼ਬਰ

ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ Rohanpreet Singh ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਨੇਹਾ ਕੱਕੜ Neha Kakkar ਦੇ ਨਾਲ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ।


ਰੋਹਨਪ੍ਰੀਤ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਨੇਹਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਤੂਝਮੇ ਰਾਤ ਮੇਰੀ, ਤੂਝਮੇ ਦਿਨ ਮੇਰੇ! ਤੂ ਹੀ ਯਾਰਾ ਮੇਰਾ ਦੇ ਨਾਲ ਹੀ ਉਨ੍ਹਾਂ ਜੱਫੀ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਸ ਤਸਵੀਰ ਚ ਰੋਹਨ ਜੂਸ ਗਲਾਸ ਤੇ ਨੇਹਾ ਨੇ ਕੋਫੀ ਵਾਲਾ ਕੱਪ ਚੁੱਕਿਆ ਹੋਇਆ ਹੈ। ਤਸਵੀਰ ‘ਚ ਦੋਵੇਂ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਨੇ। ਟੋਨੀ ਕੱਕੜ ਨੇ ਕਮੈਂਟ ਕਰਕੇ ਲਿਖਿਆ ਹੈ- ‘ਕਿਤਨੇ ਪਿਆਰੇ ਲੱਗ ਰਹੇ ਰਹੇ ho dono..’, ਇਸ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਦੋਵਾਂ ਕਲਾਕਾਰਾਂ ਦੀ ਤਾਰੀਫ਼ਾਂ ਕਰ ਰਹੇ ਨੇ। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

ਦੱਸ ਦਈਏ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਸਾਲਾ 2020 ਵਿੱਚ ਵਿਆਹ ਕਰਵਾਇਆ ਸੀ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਦੋਵੇਂ ਪੇਸ਼ੇ ਤੋਂ ਗਾਇਕ ਹਨ। ਹਾਲ ਹੀ ‘ਚ ਦੋਵੇਂ ਜਣੇ ਇਕੱਠੇ ‘ਦੋ ਗੱਲਾਂ ਕਰੀਏ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਨੇਹਾ ਕੱਕੜ ਬਾਲੀਵੁੱਡ ਜਗਤ ਦੀ ਮਸ਼ਹੂਰ ਗਾਇਕਾ ਹੈ ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ।

ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਪੋਸਟ ਨੂੰ ਪਸੰਦ ਕਰੋਗੇ ਅਤੇ ਇਸਨੂੰ ਪੜ੍ਹ ਕੇ ਅਨੰਦ ਲਓਗੇ| ਅਸੀਂ ਸਾਰਿਆਂ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰ ਸਕਦੇ ਹਾਂ|ਅਤੇ ਸਾਡੀ ਸਾਈਟ ਤੇ ਆਉਣ ਲਈ ਧੰਨਵਾਦ|ਹੋਰ ਜਾਣਕਾਰੀ ਅਤੇ ਨਵੇਂ ਅਪਡੇਟਾਂ ਲਈ ਸਾਡੀ ਸਾਈਟ ਨੂੰ ਵੇਖਦੇ ਰਹੋਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਸਾਰੀ ਪੋਸਟ ਨੂੰ ਪਸੰਦ ਕਰੋਗੇ ਅਤੇ ਸਾਡੀ ਸਾਈਟ ਤੇ ਪੋਸਟ ਵੇਖਣ ਅਤੇ ਪੜ੍ਹਨ ਲਈ ਬਹੁਤ ਧੰਨਵਾਦ

Leave a Reply

Your email address will not be published. Required fields are marked *