Home / न्यूज़ / ਨੌਜਵਾਨ ਮੁੰਡੇ ਨੇ ਆਪਣੇ ਮੁੰਡੇ ਦੀ ਲੋਹੜੀ ਦੇ ਕਾਰਚੇ ਤੋਂ ਦੁਖੀ ਹੋ ਕਿ ਕੀਤਾ ਇਹ ਕਾਂਡ

ਨੌਜਵਾਨ ਮੁੰਡੇ ਨੇ ਆਪਣੇ ਮੁੰਡੇ ਦੀ ਲੋਹੜੀ ਦੇ ਕਾਰਚੇ ਤੋਂ ਦੁਖੀ ਹੋ ਕਿ ਕੀਤਾ ਇਹ ਕਾਂਡ

ਛੋਟੇ ਬੱਚੇ ਦੀ ਲੋਹੜੀ ਮਨਾਉਣ ਦੀ ਅੜੀ ਦੀ ਕੀਮਤ ਬੱਚੇ ਦੀ ਮਾਂ ਅਤੇ ਨਾਨੀ ਨੂੰ ਆਪਣੀ ਜਾਨ ਗੁਆ ਕੇ ਉਤਾਰਨੀ ਪਈ। ਮਾਮਲਾ ਕੈਨੇਡਾ ਦਾ ਹੈ। ਜਿੱਥੇ ਬਰੈਂਪਟਨ ਦੇ ਰਹਿਣ ਵਾਲੇ ਦਲਵਿੰਦਰ ਸਿੰਘ ਨੇ ਆਪਣੀ ਮਾਂ ਅਤੇ ਸੱਸ ਦੀ ਜਾਨ ਲੈ ਲਈ। ਦਲਵਿੰਦਰ ਸਿੰਘ ਦਾ ਵਿਆਹ 2016 ਵਿੱਚ ਬਲਜੀਤ ਕੌਰ ਥਾਂਡੀ ਨਾਲ ਹੋਇਆ ਸੀ ਅਤੇ 12 ਜਨਵਰੀ 2018 ਨੂੰ ਦਲਵਿੰਦਰ ਸਿੰਘ ਨੇ ਇਹ ਭਾਣਾ ਵਰਤਾ ਦਿੱਤਾ। ਉਸ ਸਮੇਂ ਬਲਜੀਤ ਕੌਰ ਥਾਂਡੀ ਦੀ ਉਮਰ 32 ਸਾਲ ਅਤੇ ਉਸ ਦੀ ਮਾਂ ਅਵਤਾਰ ਕੌਰ ਦੀ ਉਮਰ 60 ਸਾਲ ਸੀ।

ਦਲਵਿੰਦਰ ਸਿੰਘ ਆਪਣੇ ਪੁੱਤਰ ਦੀ ਲੋਹੜੀ ਮਨਾਉਣ ਤੇ ਇੰਨਾ ਖ਼ਰਚਾ ਕਰਨ ਤੋਂ ਅਸਮਰੱਥ ਸੀ। ਜਿਸ ਕਰਕੇ ਪਰਿਵਾਰ ਵਿੱਚ ਕਲੇਸ਼ ਦਾ ਮਾਹੌਲ ਬਣ ਗਿਆ ਅਤੇ ਦਲਵਿੰਦਰ ਸਿੰਘ ਨੇ ਆਪਣੀ ਪਤਨੀ ਅਤੇ ਸੱਸ ਦੋਵਾਂ ਦੀ ਜਾਨ ਲੈ ਲਈ। ਅਦਾਲਤ ਨੇ ਦਲਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਹ ਵੀ ਹੁਕਮ ਸੁਣਾਇਆ ਹੈ ਕਿ 25 ਸਾਲ ਤਕ ਦਲਵਿੰਦਰ ਸਿੰਘ ਨੂੰ ਪੈਰੋਲ ਨਹੀਂ ਮਿਲੇਗੀ। ਦਲਵਿੰਦਰ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਹੈ

ਕਿ ਉਸ ਦੀ ਸੱਸ ਅਤੇ ਪਤਨੀ ਉਸ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕਰਦੀਆਂ ਸਨ। ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਲਵਿੰਦਰ ਸਿੰਘ ਦੀ ਪਤਨੀ ਦੇ ਸਰੀਰ ਤੇ 70 ਅਤੇ ਸੱਸ ਦੇ ਸਰੀਰ ਤੇ ਸੱਟਾਂ ਦੇ 40 ਨਿਸ਼ਾਨ ਮਿਲੇ ਹਨ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦਲਵਿੰਦਰ ਸਿੰਘ ਨੇ ਆਪਣੇ ਦੋਸਤਾਂ ਨੂੰ ਇਸ ਮਾਮਲੇ ਦੀ ਫੋਨ ਤੇ ਜਾਣਕਾਰੀ ਦੇ ਦਿੱਤੀ। ਦਲਵਿੰਦਰ ਸਿੰਘ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਸ ਦੇ ਮੁਵੱਕਲ ਦਾ ਇਰਾਦਾ ਆਪਣੀ ਸੱਸ ਅਤੇ ਪਤਨੀ ਦੀ ਜਾਨ ਲੈਣ ਦਾ ਨਹੀਂ ਸੀ।

ਇਸ ਲਈ ਦਲਵਿੰਦਰ ਸਿੰਘ ਨਾਲ ਨਰਮ ਰਵੱਈਆ ਰੱਖਿਆ ਜਾਵੇ। ਇੱਥੇ ਦੱਸਣਾ ਬਣਦਾ ਹੈ ਕਿ ਦਲਵਿੰਦਰ ਸਿੰਘ ਅਤੇ ਬਲਜੀਤ ਕੌਰ ਥਾਂਡੀ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਇਨ੍ਹਾਂ ਦੇ ਸਬੰਧ ਵਿਗੜ ਗਏ ਸਨ ਅਤੇ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਸੀ ਕਿਉਂਕਿ ਦਲਵਿੰਦਰ ਸਿੰਘ ਨੇ ਉਸ ਸਮੇਂ ਆਪਣੀ ਪਤਨੀ ਦੀ ਖਿੱਚ ਧੂਹ ਕਰ ਦਿੱਤੀ ਸੀ ਜਦੋਂ ਉਸ ਦਾ ਬੱਚਾ ਅਜੇ ਬਹੁਤ ਛੋਟਾ ਸੀ। ਪੁਲਿਸ ਨੇ ਦਲਵਿੰਦਰ ਸਿੰਘ ਨੂੰ ਆਪਣੀ ਪਤਨੀ ਦੇ ਕੋਲ ਜਾਣ ਤੋਂ ਰੋਕ ਦਿੱਤਾ ਸੀ ਪਰ ਦਲਵਿੰਦਰ ਸਿੰਘ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ।

About Jagjit Singh

Leave a Reply

Your email address will not be published. Required fields are marked *