Home / न्यूज़ / ਪਤੰਗ ਲੁੱਟਣ ਗਿਆ ਬੱਚਾ ਡੁੱਬਿਆ ਖੇਤਾਂ ਚ

ਪਤੰਗ ਲੁੱਟਣ ਗਿਆ ਬੱਚਾ ਡੁੱਬਿਆ ਖੇਤਾਂ ਚ

ਤਰਨ ਤਾਰਨ ਵਿਖੇ ਪਤੰਗ ਲੁੱਟਦੇ ਹੋਏ 11 ਸਾਲਾ ਬੱਚੇ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ 3-4 ਬੱਚੇ ਪਤੰਗ ਲੁੱਟ ਰਹੇ ਸਨ। ਇਸ ਦੌਰਾਨ ਪਤੰਗ ਲੁੱਟਦੇ ਸਮੇਂ ਇੱਕ ਲੜਕੇ ਦਾ ਪੈਰ ਤਿਲਕ ਗਿਆ। ਜਿਸ ਕਾਰਨ ਉਹ ਇੱਕ ਟੋਏ ਵਿੱਚ ਜਾ ਡਿੱਗਾ ਅਤੇ ਡੁੱਬਣ ਕਾਰਨ ਉਸ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਪੂਰੇ ਇਲਾਕੇ ਵਿਚ ਹਾਹਾਕਾਰ ਮਚ ਗਈ। ਕ੍ਰਿਸ਼ਨਾ ਨਾਮਕ ਲੜਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ 3-4 ਬੱਚੇ ਇੱਕਠੇ ਹੋ ਕੇ ਪਤੰਗ ਲੁੱਟ ਰਹੇ ਸਨ।

ਇਸ ਦੌਰਾਨ ਜਰਮਨ ਨਾਮਕ ਲੜਕੇ ਦਾ ਪੈਰ ਤਿਲਕ ਗਿਆ। ਜਿਸ ਕਾਰਨ ਉਹ ਇਕ ਟੋਏ ਵਿਚ ਡਿੱਗ ਗਿਆ। ਲੜਕੇ ਨੇ ਦੱਸਿਆ ਕਿ ਜਰਮਨ ਨੂੰ ਟੋਏ ਵਿਚੋਂ ਬਾਹਰ ਕੱਢਣ ਲਈ ਇੱਕ ਦੁਮਾਲੇ ਵਾਲੇ ਵਿਅਕਤੀ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਬਾਹਰ ਨਹੀਂ ਕੱਢ ਸਕੇ। ਜਿਸ ਕਾਰਨ ਉਹ ਟੋਏ ਵਿੱਚ ਥੱਲੇ ਡੁੱਬ ਗਿਆ। ਇਸ ਤੋਂ ਬਾਅਦ ਉਹਨਾਂ ਨੇ ਸਾਰੇ ਇਲਾਕੇ ਵਿੱਚ ਇਸ ਦੀ ਸੂਚਨਾ ਦਿੱਤੀ। ਮੇਜਰ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

ਕੁਝ ਬੱਚੇ ਪਤੰਗ ਲੁੱਟਣ ਲਈ ਗਏ ਸਨ। ਇਸ ਦੌਰਾਨ ਇੱਕ ਲੜਕੇ ਨੇ ਅਵਾਜ਼ ਮਾਰੀ ਕਿ ਇਕ ਲੜਕਾ ਪਾਣੀ ਵਿਚ ਡੁੱਬ ਗਿਆ ਹੈ। ਜਿਸ ਤੋਂ ਬਾਅਦ ਉਹ ਲੜਕੇ ਨੂੰ ਕੱਢਣ ਲਈ ਤੁਰੰਤ ਘਟਨਾ ਸਥਾਨ ਉਤੇ ਪਹੁੰਚੇ। ਉਨ੍ਹਾਂ ਨੇ ਰੱਸੇ ਦੀ ਮਦਦ ਨਾਲ ਲੜਕੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਨਿਕਲਿਆ। ਜਿਸ ਤੋਂ ਬਾਅਦ ਇਕ ਵਿਅਕਤੀ ਨੇ ਚੁੱਭੀ ਮਾਰ ਕੇ ਲੜਕੇ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਲੜਕੇ ਦੀ ਜਾਨ ਜਾ ਚੁਕੀ ਸੀ।

ਉਨ੍ਹਾਂ ਨੇ ਦੱਸਿਆ ਕਿ ਟੋਆ 15 ਫੁੱਟ ਡੂੰਗਾ ਸੀ ਅਤੇ ਲੜਕਾ ਉਸ ਵਿੱਚ 10-15 ਮਿੰਟ ਰਿਹਾ, ਜਿਸ ਤੋਂ ਬਾਅਦ ਉਸ ਦੀ ਜਾਨ ਚਲੀ ਗਈ। ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੈਲ਼ੀ ਵਿਚ ਇਕ ਟੋਆ ਸੀ, ਜੋ ਬਾਰਿਸ਼ ਦੇ ਪਾਣੀ ਨਾਲ ਭਰ ਗਿਆ। ਜਦੋਂ ਟੋਏ ਵਿੱਚ ਬੱਚਾ ਡਿੱਗਿਆ ਤਾਂ ਸਾਰੇ ਪਿੰਡ ਵਿਚ ਹਾਹਾਕਾਰ ਮਚ ਗਈ। ਜਿਸ ਤੋਂ ਬਾਅਦ ਉਹ ਘਟਨਾ ਸਥਾਨ ਉਤੇ ਪਹੁੰਚੇ। ਉਹਨਾਂ ਨੇ ਮੌਕੇ ਤੇ ਪਹੁੰਚ ਕੇ ਹੀ ਬੱਚੇ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਬੱਚਾ ਪੂਰਾ ਹੋ ਚੁੱਕਿਆ ਸੀ।

ਮ੍ਰਿਤਕ ਜਰਮਨ ਸਿੰਘ ਉਮਰ 11 ਸਾਲ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪੰਜਵੀਂ ਵਿੱਚ ਪੜ੍ਹਦਾ ਸੀ। ਜੋ ਪਤੰਗ ਲੁੱਟਦੇ ਹੋਏ ਇੱਕ ਟੋਏ ਵਿਚ ਜਾ ਡਿੱਗਾ ਅਤੇ ਡੁੱਬਣ ਕਾਰਨ ਉਸ ਦੀ ਜਾਨ ਚਲੀ ਗਈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published.