Home / न्यूज़ / ਪਹਿਲਾਂ ਮੇਰਾ ਘਰਵਾਲਾ ਮੁੱਕ ਗਿਆ ਤੇ ਅੱਜ ਮੇਰਾ ਪੁੱਤ, ਮਾਂ ਦਾ ਰੋਣਾ ਦੇਖ ਕੰਬ ਜਾਵੇਗਾ ਦਿਲ

ਪਹਿਲਾਂ ਮੇਰਾ ਘਰਵਾਲਾ ਮੁੱਕ ਗਿਆ ਤੇ ਅੱਜ ਮੇਰਾ ਪੁੱਤ, ਮਾਂ ਦਾ ਰੋਣਾ ਦੇਖ ਕੰਬ ਜਾਵੇਗਾ ਦਿਲ

ਅੱਜ ਤੱਕ ਅਮਲ ਨੇ ਕਿੰਨੀਆਂ ਹੀ ਮਾਵਾਂ ਦੇ ਪੁੱਤ ਖੋਹ ਲਏ ਹਨ। ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਕੀ ਪ੍ਰਭਾਵ ਪਵੇਗਾ, ਕਿਉਂਕਿ ਆਏ ਦਿਨ ਹੀ ਇਸ ਨਾਲ ਜੁੜੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਦੇਖਿਆ ਜਾਵੇਗਾ ਕੀ ਮੌਜੂਦਾ ਸਰਕਾਰ ਵੱਲੋਂ ਅਮਲ ਦੀ ਵਿਕਰੀ ਤੇ ਰੋਕ ਲਗਾਈ ਜਾਵੇਗੀ? ਅਜਿਹਾ ਹੀ ਇਕ ਮਾਮਲਾ ਖੰਨਾ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਅਮਲ ਨੇ ਇੱਕ ਹੋਰ ਬੇਸਹਾਰਾ ਮਾਂ ਦਾ ਪੁੱਤ ਖੋਹ ਲਿਆ। ਪੁੱਤ ਦੀ ਮੋਤ ਤੋਂ ਬਾਅਦ ਵਿਧਵਾ ਮਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ।

ਜਿਸ ਨੂੰ ਦੇਖ ਕੇ ਹਰ ਕਿਸੇ ਦੀ ਅੱਖ ਵਿੱਚੋਂ ਹੰ ਝੂ ਵਗਣ ਲੱਗ ਪਏ। ਮ੍ਰਿਤਕ ਸੁਖਵਿੰਦਰ ਸਿੰਘ ਸੁੱਖੀ ਦੀ ਮਾਂ ਹਰਜੀਤ ਕੌਰ ਵਾਸੀ ਬਸੰਤ ਨਗਰ ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2016 ਵਿਚ ਉਨ੍ਹਾਂ ਦੇ ਪਤੀ ਦੀ ਮੋਤ ਤੋਂ ਬਾਅਦ ਹੀ ਉਨ੍ਹਾਂ ਦਾ ਲੜਕਾ ਅਮਲ ਦੀ ਵਰਤੋਂ ਕਰਨ ਲੱਗ ਗਿਆ ਸੀ। ਉਨ੍ਹਾਂ ਦਾ ਲੜਕਾ ਸੀ ਐਨ ਸੀ, ਬੀ ਐੱਨ ਸੀ ਉਪਰੇਟਰ ਗੋਬਿੰਦਗੜ ਵਿੱਚ ਕੰਮ ਕਰਦਾ ਸੀ। ਬੀਤੇ ਦਿਨੀਂ ਸੋਨੂੰ ਨਾਮਕ ਲੜਕਾ ਜੋ ਕਿ ਚੀਮਾ ਜੋਲਗ ਵਿੱਚ ਗੱਡੀਆਂ ਠੀਕ ਕਰਨ ਦਾ ਕੰਮ ਕਰਦਾ ਹੈ,

ਨੇ ਉਨ੍ਹਾਂ ਦੇ ਲੜਕੇ ਨੂੰ ਆਪਣਾ ਮੋਟਰਸਾਈਕਲ ਤੇ ਮੋਬਾਈਲ ਫੋਨ ਦੇ ਅਮਲ ਲੈਣ ਲਈ ਭੇਜਿਆ ਸੀ। ਉਥੋਂ ਉਨ੍ਹਾਂ ਦੇ ਲੜਕੇ ਨੂੰ ਆਉਣ ਵਿੱਚ ਦੇਰੀ ਹੋ ਗਈ, ਜਿਸ ਕਾਰਨ ਸੋਨੂੰ ਨੇ ਉਸ ਦੀ ਬਹੁਤ ਖਿੱਚ ਧੂਹ ਕੀਤੀ। ਇਹ ਗੱਲ ਉਨ੍ਹਾਂ ਦੇ ਲੜਕੇ ਤੋਂ ਸਹਿਣ ਨਾ ਹੋਈ। ਜਿਸ ਕਰਕੇ ਉਸ ਨੇ ਕੋਈ ਗਲਤ ਚੀਜ਼ ਖਾ ਕੇ ਆਪਣੀ ਜਾਨ ਦੇ ਦਿੱਤੀ। ਹਰਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੁਖਵਿੰਦਰ ਨੂੰ ਕਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੀ ਛੱਡ ਕੇ ਰੱਖਿਆ। ਜਦੋਂ ਉਹ ਵਾਪਸ ਆਉਂਦਾ ਸੀ ਤਾਂ ਫਿਰ ਤੋਂ ਅਮਲ ਦੀ ਵਰਤੋਂ ਕਰਨ ਲੱਗ ਜਾਂਦਾ ਸੀ।

ਉਨ੍ਹਾਂ ਨੇ ਅਮਲ ਦੀ ਵਿਕਰੀ ਕਰਨ ਵਾਲਿਆਂ ਤੇ ਕਈ ਵਾਰ ਰਿਪੋਰਟ ਵੀ ਦਿੱਤੀ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਾ ਹੋਈ। ਉਨ੍ਹਾਂ ਦੀ ਪ੍ਰਸ਼ਾਸਨ ਤੋਂ ਹੱਥ ਜੋੜ ਕੇ ਮੰਗ ਹੈ ਕਿ ਇਹ ਗਲਤ ਕਾਰੋਬਾਰ ਕਰਨ ਵਾਲਿਆ ਦਾ ਸਫਾਇਆ ਕੀਤਾ ਜਾਵੇ ਤਾਂ ਜੋ ਅੱਗੇ ਲਈ ਕਿਸੇ ਵੀ ਮਾਂ ਦਾ ਦਿਲ ਨਾ ਦੁੱਖੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿਤਕ ਦੀ ਮਾਂ ਹਰਜੀਤ ਕੌਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਉਨ੍ਹਾਂ ਵੱਲੋਂ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *