ਬੀਤੇ ਦਿਨੀਂ ਪੰਜਾਬ ਭਰ ਵਿਚ ਸੁਹਾਗਣਾ ਨੇ ਆਪਣੇ ਸੁਹਾਗ (ਪਤੀ) ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਹੋਇਆਂ ਕਰਵਾ ਚੌਥ ਦਾ ਤਿਓਹਾਰ ਬੜੇ ਚਾਅ ਅਤੇ ਸ਼ਰਧਾ ਨਾਲ ਮਨਾਇਆ |ਪੰਜਾਬੀ ਸੰਗੀਤ ਇੰਡਸਟਰੀ ਦੇ ਥੰਮ ਸਰਦੂਲ ਸਿਕੰਦਰ ਦੀ ਧਰਮਪਤਨੀ ਅਮਰ ਨੂਰੀ ਨੇ ਸਰਦੂਲ ਜੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਿਆ ਤੇ ਆਪਣੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤੀਆਂ |
ਜਿਸ ਦੇ ਨਾਲ ਓਹਨਾ ਨੇ caption ਲਿਖਿਆ ਕਿ ” ਰੱਬਾ ਸਭ ਦੇ ਸੁਹਾਗ ਸਲਾਮਤ ਰਹਿਣ ” |ਇਹਨਾਂ ਤਸਵੀਰਾਂ ਵਿਚ ਅਮਰ ਨੂਰੀ ਨੇ ਗੁਲਾਬੀ ਰੰਗ ਦਾ ਸੂਟ ਪਹਿਨਿਆ ਹੋਇਆ ਸੀ ਤੇ ਉਮਰ ਦਾ ਪ੍ਰਭਾਵ ਓਹਨਾ ਦੇ ਚੇਹਰੇ ਤੇ ਕੀਤੇ ਵੀ ਦਿਸ ਨਹੀਂ ਰਿਹਾ ਸੀ | ਅਮਰ ਨੂਰੀ ਇਹਨਾਂ ਤਸਵੀਰਾਂ ਵਿਚ ਬੇਹੱਦ ਖੂਬਸੂਰਤ ਲੱਗ ਰਹੇ ਸਨ |ਤੁਹਾਨੂੰ ਦੱਸ ਦਇਏ ਕਿ ਅਮਰ ਨੂਰੀ ਤੇ ਸਰਦੂਲ ਸਿਕੰਦਰ ਪੰਜਾਬੀ ਸੰਗੀਤ ਜਗਤ ਦੀ ਇਕ ਮਸ਼ਹੂਰ ਦੋਗਾਣਾ ਜੋੜੀ ਹੈ ਤੇ ਪੰਜਾਬੀ ਹਨ ਨੂੰ ਬਹੁਤ ਪਿਆਰ ਕਰਦੇ ਹਨ | ਦੋਵਾਂ ਦੀ ਮੁਲਾਕਾਤ ਇਕ ਸੰਗੀਤਕ ਪ੍ਰੋਗਰਾਮ ਤੇ ਹੋਈ ਸੀ ਤੇ ਫਿਰ ਅਸਲ ਜ਼ਿੰਦਗੀ ਵਿਚ ਵੀ ਪ੍ਰੇਮ ਵਿਆਹ ਕਰਵਾ ਕੇ ਦੋਵੇਂ ਪੱਕੇ ਤੋਰ ਤੇ ਇਕ ਜੋੜੀ ਬਣ ਗਏ |

ਦੋਵਾਂ ਨੂੰ ਵਿਆਹ ਕਰਵਾਣ ਲਈ ਅਨੇਕਾਂ ਔਕ-ੜਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਪਾਰ ਅੰਤ ਵਿਚ ਪਿਆਰ ਦੀ ਜਿੱਤ ਹੋਈ ਸੀ |ਜੇਕਰ ਗੱਲ ਕਰੀਏ ਸਰਦੂਲ ਸਿਕੰਦਰ ਦੀ ਤਾਂ ਉਹ ਕਿਸੀ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ | ਓਹਨਾ ਨੇ ਪੰਜਾਬੀ ਸਰੋਤਿਆਂ ਨੂੰ ਲੰਮੇ ਸਮੇਂ ਤੋਂ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ , ਜਿਵੇਂ ਕਿ ਰੋਡ ਦੇ ਉੱਤੇ, ਮੇਰਾ ਦਿਓਰ, ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਕੌਣ ਹੱਸਦੀ ਅਤੇ ਹੋਰ ਵੀ ਅਨੇਕਾਂ ਹਿੱਟ ਗੀਤਾਂ ਰਹੀ ਸਦਾ ਆਪਣੇ ਸਰੋਤਿਆਂ ਨੂੰ ਨਿਹਾਲ ਕਰਦੇ ਰਹੇ ਹਨ |

ਤੁਹਾਨੂੰ ਦੱਸ ਦਇਏ ਅਮਰ ਨੂਰੀ ਇਕ ਗਾਇਕਾ ਹੋਣ ਦੇ ਨਾਲ ਨਾਲ ਇਕ ਬੇਹਤਰੀਨ ਅਦਾਕਾਰਾ ਵੀ ਹੈ ਅਤੇ ਬਹੁਤ ਸਾਰੀਆਂ ਹਿੱਟ ਪੰਜਾਬੀ ਫ਼ਿਲਮ ਵਿਚ ਕੰਮ ਵੀ ਕਰ ਚੁੱਕੇ ਹਨ |ਅਮਰ ਨੂਰੀ ਤੇ ਸਰਦੂਲ ਸਿਕੰਦਰ ਅਜਕਲ ਰੋਪੜ ਚ ਆਪਣੇ ਨਿਵਾਸ ਵਿਖੇ ਰਹਿ ਰਹੇ ਹਨ |ਪਾਲੀਵੁੱਡ ਨਾਲ ਜੁੜੀਆਂ ਹੋਰ ਮਸਾਲੇਦਾਰ ਤੇ ਦਿਲਚਸਪ ਖ਼ਬਰਾਂ ਪੜ੍ਹਨ ਦੇ ਲਈ ਸਾਡਾ ਪੇਜ ਪੰਜਾਬੀ ਕਪਲ ਜਰੂਰ ਲਾਇਕ ਕਰੋ ਜੀ|