Home / न्यूज़ / ਪੰਜਾਬੀ ਕਲਾਕਾਰ ਸਿੱਪੀ ਗਿੱਲ ਦੇ ਘਰੇ ਖੁਸ਼ੀਆਂ ਦਾ ਮਾਹੌਲ

ਪੰਜਾਬੀ ਕਲਾਕਾਰ ਸਿੱਪੀ ਗਿੱਲ ਦੇ ਘਰੇ ਖੁਸ਼ੀਆਂ ਦਾ ਮਾਹੌਲ

ਇਸ ਵੇਲੇ ਇੱਕ ਵੱਡੀ ਖ਼ਬਰ ਮਿਊਜ਼ਿਕ ਇੰਡਸਟਰੀ ਨਾਲ ਜੁੜੀ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਇਹ ਖ਼ਬਰ ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਦੇ ਘਰ ਤੋਂ ਆ ਰਹੀ ਹੈਪੰਜਾਬੀ ਗਾਇਕ ਸਿੱਪੀ ਗਿੱਲ ਜੋ ਕਿ ਪਿਛਲੇ ਸਾਲ ਪਿਤਾ ਬਣੇ ਸਨ । ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂਅ ਜੁਝਾਰ ਸਿੰਘ ਗਿੱਲ ਰੱਖਿਆ । ਸਿੱਪੀ ਗਿੱਲ ਦਾ ਬੇਟਾ ਇੱਕ ਸਾਲ ਦਾ ਹੋ ਗਿਆ ਹੈ ।

ਜਿਸ ਕਰਕੇ ਪਹਿਲੇ ਜਨਮਦਿਨ ਦੇ ਜਸ਼ਨ ਨੂੰ ਖ਼ਾਸ ਢੰਗ ਦੇ ਨਾਲ ਮਨਾਇਆ ਗਿਆ ਹੈ । ਜੁਝਾਰ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ । ਇੱਕ ਵੀਡੀਓ ‘ਚ ਸਿੱਪੀ ਗਿੱਲ ਦਿਲਪ੍ਰੀਤ ਢਿੱਲੋਂ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਸਿੱਪੀ ਗਿੱਲ ਦੀ ਵਾਈਫ ਵੀ ਖੂਬ ਮਸਤੀ ਕਰਦੀ ਹੋਈ ਨਜ਼ਰ ਆਈ । ਜੇ ਗੱਲ ਕਰੀਏ ਸਿੱਪੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਹਿੱਟ ਗੀਤ ਦੇ ਚੁੱਕੇ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਸਰਗਰਮ ਨੇ । ਉਹ ਬਹੁਤ ਜਲਦ ‘ਮਰਜਾਣਾ’ ਟਾਈਟਲ ਹੇਠ ਬਣ ਰਹੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਧਾਕ ਜਮਾ ਚੁੱਕੇ ਨੇ ਅਤੇ ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾਈ ਹੈ ਅਤੇ ਪਿਛਲੇ ਸਾਲ ਉਨ੍ਹਾਂ ਦੀ ਹੌਬੀ ਧਾਲੀਵਾਲ ਅਤੇ ਗੁੱਗੂ ਗਿੱਲ ਦੇ ਨਾਲ ਆਈ ਫ਼ਿਲਮ ‘ਜੱਦੀ ਸਰਦਾਰ’ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

ਇਸੇ ਸਾਲ ਜੂਨ ਵਿੱਚ ਸਿੱਪੀ ਗਿੱਲ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਲੈ ਕੇ ਆਏ ਸਨ। ਇਸ ਗੀਤ ‘ਚ ਉਨ੍ਹਾਂ ਨੇ ਜੱਟਾਂ ਦੇ ਰੌਅਬ ਦਾਬੇ ਦੀ ਗੱਲ ਕੀਤੀ ਹੈਇਹ ਰੌਅਬਦਾਰ ਜੱਟ ਹਰ ਮਜ਼ਲੂਮ ਅਤੇ ਗਰੀਬ ਦੀ ਮਦਦ ਲਈ ਅੱਗੇ ਆਉਂਦਾ ਹੈ ਅਤੇ ਕਿਸੇ ਦੇ ਨਾਲ ਵੀ ਧੱਕਾ ਨਹੀਂ ਹੋਣ ਦਿੰਦਾ । ਇਸ ਗੀਤ ਨੂੰ ‘ਜੱਟ ਬੰਦੇ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।

About Jagjit Singh

Leave a Reply

Your email address will not be published. Required fields are marked *