ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਹੈ । ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਹਰ ਕਿਸੇ ਨੂੰ ਬੜੀ ਹੀ ਬੇਸਬਰੀ ਦੇ ਨਾਲ ਰਹਿੰਦਾ ਹੈ । ਗਾਇਕ ਦੀਪ ਢਿੱਲੋਂ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ ।
ਉਨ੍ਹਾਂ ਨੇ ਆਪਣੀ ਪਤਨੀ ਜੈਸਮੀਨ ਜੱਸੀ ਦੇ ਤਸਵੀਰ ਸ਼ੇਅਰ ਕਰਦੇ ਹੋਏ ਬਰਥਡੇਅ ਵਿਸ਼ ਕੀਤਾ ਹੈ।ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਅੱਜ ਮੇਰੀ ਲਾਣੇਦਾਰਨੀ ਦਾ ਜਨਮ ਦਿਨ ਆਂ ਜੀ ਦਿਓ ਅਸ਼ੀਰਵਾਦ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਗਾਇਕਾ ਜੈਸਮੀਨ ਜੱਸੀ ਨੂੰ ਜਨਮਦਿਨ ਦੀਆਂ ਵਧਾਈਆਂ ਤੇ ਅਸੀਸਾਂ ਦੇ ਰਹੇ ਨੇ ।ਦੱਸ ਦਈਏ ਕਿ ਇਸ ਜੋੜੀ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ । ਦੋਵਾਂ ਦੀ ਇੱਕ ਬੇਟੀ ਹੈ ਗੁਣਤਾਸ ਹੈ ।
ਜਿਸ ਦੀਆਂ ਤਸਵੀਰਾਂ ਤੇ ਵੀਡੀਓ ਦੋਵੇਂ ਕਲਾਕਾਰ ਆਪਣੇ ਸ਼ੋਸਲ ਮੀਡੀਆ ਉੱਤੇ ਅਕਸਰ ਸ਼ੇਅਰ ਕਰਦੇ ਰਹਿੰਦੇ ਨੇ । ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਸਮੇਂ ਦੇ ਨਾਲ ਚੱਲਣ ਵਾਲੀ ਅਜਿਹੀ ਜੋੜੀ ਹੈ, ਜਿਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ।ਦੀਪ ਢਿੱਲੋਂ ਤੇ ਜੈਸਮੀਨ ਬਹੁਤ ਖੂਬਸੂਰਤ ਜੋੜੀ ਹੈ ਜੋ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਸਭਿਆਚਾਰਕ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਹਨ |ਦੀਪ ਢਿੱਲੋਂ ਤੇ ਜੈਸਮੀਨ ਦੀ ਜੋੜੀ ਸਤਿਕਾਰ ਬਜ਼ੁਰਗਾਂ ਦੇ ਨਾਲ ਮਕਬੂਲ ਹੋਈ ਸੀ ਤੇ ਇਸ ਤੋਂ ਬਾਅਦ ਬਹੁਤ ਸਾਰੇ ਗੀਤ ਇਸ ਜੋੜੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ |
ਜੈਸਮੀਨ ਦੀ ਖੂਬਸੂਰਤੀ ਦੇ ਚਰਚੇ ਵੀ ਪੰਜਾਬੀ ਇੰਡਸਟਰੀ ਦੇ ਵਿਚ ਬਹੁਤ ਹਨ |ਪਰ ਅਜਕਲ ਇਹ ਜੋੜੀ ਬਹੁਤ ਘਟ ਹੀ ਦੇਖਣ ਨੂੰ ਮਿਲ ਰਹੀ ਹੈ |ਪਰ ਜੈਸਮੀਨ ਆਪਣੀਆਂ ਪੋਸਟ ਕਰਕੇ ਸੋਸ਼ਲ ਮੀਡਿਆ ਤੇ ਚਰਚਾ ਦੇ ਵਿਚ ਰਹਿੰਦੀ ਹੈ |ਘਰੋਂ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਜੀ |
