ਬੇਅਦਬੀਆਂ ਰੋਕਣ ਦਾ ਹੋਕਾ ਦੇ ਰਿਹਾ ਇਹ ਸਿੰਘ

ਇਕ ਗੁਰੂ ਦੇ ਪਿਆਰੇ ਸਿੱਖ ਗੁਰਲਾਲ ਸਿੰਘ ਵਲੋਂ ਪਿੰਡਾਂ-ਪਿੰਡਾਂ ਵਿਚ ਜਾ ਕਿ ਦਿੱਤਾ ਜਾ ਰਿਹਾ ਹੈ ਹੋਕਾ, ਉਸ ਸਿੱਖ ਵਲੋਂ ਕਿਹਾ ਜਾਂਦਾ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੀਆ ਸਰਕਾਰਾਂ ਵਲੋਂ ਬੇਅਦਬੀਆਂ ਹੋ ਰਹੀਆਂ ਹਨ ਉਸ ਚੀਜ ਤੋਂ ਜਾਗਰੂਕ ਕਰਵਾਉਣ ਲਈ ਗੁਰਲਾਲ ਸਿੰਘ ਵਲੋਂ ਸਾਈਕਲ ਤੇ ਜਾ ਕਿ ਕੀਤਾ ਜਾ ਰਿਹਾ ਹੈ ਪ੍ਰਚਾਰ, ਉਸ ਸਿੰਘ ਵਲੋਂ ਕਿਹਾ ਜਾਂਦਾ ਹੈ ਕਿ ਗੁਰੂ ਪਿਆਰਿਓ ਜੋ ਸਾਡੇ ਨਾਲ ,ਸਾਡੇ ਗੁਰੂ ਸਾਹਿਬ ਜੀ ਨਾਲ ਬੇਅਦਬੀਆਂ ਹੋ ਰਹੀਆਂ ਹਨ ਸਾਨੂੰ ਜਾਗਰੂਕ ਹੋਣਾ ਪੈਣਾ ਹੈ , ਕਈ ਜਗਾ ਤੇ ਲੋਕ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗਾਂ ਵੀ ਲਾਈਆਂ ਗਈਆਂ ਹਨ, ਸਾਡੇ ਗੁਰੂ ਸਾਹਿਬ ਜੀ ਨੂੰ ਨਾਲੀਆਂ ਚ ਰੋਲਿਆ ਗਿਆ ਪਰ ਸਾਡੇ ਸਿਖਾਂ ਬਾਰੇ ਕਿਸੇ ਸਰਕਾਰ ਨੇ ਨਹੀਂ ਸੋਚਣਾ | ਜੋ ਸਾਡੇ ਨਾਲ ਅੱਜ ਸਰਕਾਰ ਕਰ ਰਹੀ ਹੈ ਆਉਣ ਵਾਲੇ ਸਮੇ ਤਕ ਕਿਸੇ ਨੇ ਸਾਡੀ ਬਾਹ ਨਹੀਂ ਫੜਨੀ |

ਭਾਈ ਗੁਰਲਾਲ ਸਿੰਘ ਜੀ ਨਾਲ ਜਦੋ ਗੱਲਬਾਤ ਕੀਤੀ ਤੇ ਓਹਨਾ ਨੇ ਦਸਿਆ ਕਿ ਜੋ ਗੁਰੂ ਸਾਹਿਬ ਜੀ ਬੇਅਦਬੀ ਹੋ ਰਹੀ ਹੈ ਇਹ ਸਾਡੀ ਆਪਣੀ ਹੀ ਲਾਪਰਵਾਹੀ ਹੈ ਕਿਉਂਕਿ ਜੇ ਅਸੀਂ ਆਪਣੇ ਬਾਪੂ ਦੀ ਕਦਰ ਨਹੀਂ ਕਰ ਸਕਦੇ ਫਿਰ ਸਾਡਾ ਆਉਣ ਵਾਲੇ ਸਮੇ ਤਕ ਸਾਡਾ ਨਾਮ ਵਜੂਦ ਵੀ ਮੁੱਕ ਜਾਓ | ਓਹਨਾ ਵਲੋਂ ਕਿਹਾ ਜਾ ਰਿਹਾ ਹੈ ਕਿ ਜ ਸਾਡਾ ਆਉਣ ਵਾਲੇ ਸਮੇ ਵਿਚ ਵਜੂਦ ਮੁੱਕ ਗਿਆ ਤੇ ਸਾਡੇ ਬੱਚਿਆਂ ਨੂੰ ਸਾਡੇ ਬਾਰੇ ਕੁਝ ਨਹੀਂ ਪਤਾ ਲਗਣਾ ਹੈ | ਓਹਨਾ ਨੇ ਕਿਹਾ ਸਾਨੂੰ ਆਪਣੇ-ਆਪਣੇ ਪਿੰਡ ਵਿਚ ਰਾਤ ਨੂੰ ਗੁਰੂਘਰਾਂ ਵਿਚ ਪਹਿਰੇ ਦੇਣੇ ਪਹਿਣਗੇ ਕਿਉਂਕਿ ਕਿਉਂਕਿ ਅਸੀਂ ਆਪਣੇ ਪਿਓ ਦੀ ਪੱਗ ਨਹੀਂ ਸੰਬਾਲ ਸਕਦੇ ਫਿਰ ਅਸੀਂ ਕੁਝ ਵੀ ਨਹੀਂ ਸੰਬਲ ਸਕਦੇ ਹਾਂ |

ਭਾਈ ਗੁਰਲਾਲ ਸਿੰਘ ਜੀ ਨੇ ਕਿਹਾ ਕਿ ਮੈ 84 ਪਿੰਡਾਂ ਵਿਚ ਅਵਾਜ ਦੇ ਆਇਆ ਹਾਂ ਕਿ ਗੁਰੂ ਸਾਹਿਬ ਜੀ ਦੀ ਜੋ ਬੇਅਦਬੀ ਹੋਈ ਹੈ ਸਾਨੂੰ ਉਸਨੂੰ ਲੈ ਸੂਜਵਾਨ ਰਹਿਣਾ ਚਾਹੀਦਾ ਹੈ ਓਹਨਾ ਨੇ ਕਿਹਾ ਕਿ ਸਿਖਾਂ ਤੋਂ ਤਾਂ ਸਰਕਾਰ ਪਹਿਲਾ ਹੀ ਨਫਰਤ ਕਰਦੀ ਹੈ ਤੇ ਇਹਨਾਂ ਨੇ ਸਿਖਾਂ ਬਾਰੇ ਕੁਝ ਨਹੀਂ ਸੋਚਣਾ ਹੈ ਕਿਉਂਕਿ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਕਿ ਗੁਰੂਘਰਾਂ ਵਿਚ ਬੇਅਦਬੀ ਸ਼ਰੇਆਮ ਹੋ ਰਹੀ ਹੈ ਪਰ ਸਾਡੀ ਸਰਕਾਰ ਨੇ ਅੱਜ ਤਕ ਕਿਸੇ ਵੀ ਦੋਸੀ ਨੂੰ ਸਜਾ ਨਹੀਂ ਦਿਤੀ ਹੈ ਕਿਉਂਕਿ ਇਹ ਸਰਕਾਰ ਸਭ ਕੁਝ ਆਪ ਕਰਵਾ ਰਹੀ ਹੈ ਪਹਿਲਾ ਅਕਾਲੀ ਦਲ ਦੇ ਸਮੇ ਹਰ ਰੋਜ ਬੇਅਦਬੀ ਹੁੰਦੀਂ ਸੀ ਤੇ ਅੱਜ ਦੇ ਸਮੇ ਵਿਚ ਕਾਂਗਰਸ ਸਰਕਾਰ ਹੈ ਤੇ ਅੱਜ ਤਕ 300 ਸਾਡੇ ਗੁਰੂ ਸਾਹਿਬਾਨ ਜੀ ਦੇ ਸਰੂਪਾਂ ਦੀਆ ਬੇਅਦਬੀਆਂ ਹੋਈਆਂ ਹਨ |

ਗੁਰਲਾਲ ਸਿੰਘ ਜੀ ਨੇ ਕਿਹਾ ਕਿ ਅੱਜ ਦੇ ਸਮੇ ਵਿਚ ਜੋ ਲੋਕ ਸਿਆਸੀ ਪਾਰਟੀਆਂ ਨਾਲ ਰਹਿੰਦੇ ਹਨ ਉਹ ਸਿਰਫ ਇਕ ਸਰਕਾਰ ਦੀ ਜੇਬ ਵਿੱਚੋ ਬਣੇ ਹਨ ਕਿਉਂਕਿ ਅੱਜ ਦੇ ਸਮੇ ਵਿਚ ਕਿਸੇ ਵਿਚ ਵੀ ਕੁਝ ਵੀ ਕਰਨ ਦੀ ਹਿੰਮਤ ਨਹੀਂ ਹੈਗੀ | ਓਹਨਾ ਨੇ ਕਿਹਾ ਮੈਨੂੰ ਇਹ ਕੰਮ ਕਰਣ ਦਾ ਕੋਈ ਸ਼ੋਂਕ ਨਹੀਂ ਹੈ ਮੈਨੂੰ ਕੋਈ ਸਿਆਸੀ ਪਾਰਟੀ ਵੀ ਨਹੀਂ ਖਰੀਦ ਸਕਦੀ ਕਿਉਂਕਿ ਖਰੀਦੇ ਉਹ ਜਾਂਦੇ ਹਨ ਜਿਨ੍ਹਾਂ ਨੂੰ ਮੌਤ ਦਾ ਡਰ ਹੁੰਦਾ ਹੈ ਜਿਸ ਦਿਨ ਮੈ ਇਸ ਰਾਹ ਤੇ ਤੁਰਿਆ ਸੀ ਮੈ ਆਪਣੇ ਅੰਦਰੋਂ ਮੌਤ ਦਾ ਡਰ ਖ਼ਤਮ ਕਰਕੇ ਹੀ ਤੁਰਿਆ ਹਾਂ ਕਿਉਂਕਿ ਸਰਕਾਰ ਨੂੰ ਸਿੱਖ ਤੇ ਸ਼ੁਰੂ ਤੋਂ ਹੀ ਨਹੀਂ ਸੀ ਪਸੰਦ ਇਸ ਕਰਕੇ ਮੈ ਵੀ ਓਹਨਾ ਨੂੰ ਪਸੰਦ ਨਹੀਂ ਆਉਣਾ ਹੈ |

Leave a Reply

Your email address will not be published. Required fields are marked *