ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਕਿਸਾਨ ਅੰਦੋਲਨਾਂ ਵਿੱਚ ਸ਼ਾਮਲ ਹੋਣ ਵਾਲੀ ਮਾਤਾ ਮਹਿੰਦਰ ਕੌਰ ਦੀ ਝੋਲੀ ਲੋਕਾਂ ਨੇ ਇੱਜ਼ਤ ਮਾਣ ਪਾਇਆ ਹੈ, ਜਦਕਿ ਅਦਾਕਾਰਾ ਕੰਗਨਾ ਨੂੰ ਲਾਹਣਤਾਂ ਪਈਆਂ ਹਨ। ਭਾਵੇਂ ਕੰਗਨਾ ਨੇ ਹੁਣ ਆਪਣਾ ਟਵੀਟ ਡਿਲੀਟ ਕਰ ਦਿੱਤਾ ਹੈ ਪਰ ਇਹ ਬਜ਼ੁਰਗ ਹੁਣ ਸਿੱਧੇ ਤੌਰ ’ਤੇ ਉਸ ਨੂੰ ਲਲ ਕਾਰ ਰਹੀ ਹੈ।
ਮਾਤਾ ਮਹਿੰਦਰ ਕੌਰ ਨੇ ਆਪਣੀ ਜ਼ਿੰਦਗੀ ਖੇਤਾਂ ਦੇ ਲੇਖੇ ਲਾ ਦਿੱਤੀ, ਜਿਸ ਕਰਕੇ ਉਸ ਦੇ ਸਰੀਰ ਵਿੱਚ ਕੁੱਬ ਪੈ ਗਿਆ ਹੈ। ਇਹ ਮਾਈ ਕੰਗਨਾ ਨੂੰ ਮੁਖ਼ਾਤਿਬ ਹੁੰਦਿਆਂ ਆਖਦੀ ਹੈ, ‘ਉਹ ਖੇਤਾਂ ਵਿੱਚ ਮੇਰੇ ਨਾਲ ਨਰਮਾ ਚੁਗਾਈ ਦਾ ਮੁਕਾਬਲਾ ਕਰੇ, ਮੈਂ ਉਸ ਨੂੰ ਸੌ ਨਹੀਂ, ਛੇ ਸੌ ਦੇਊਂਗੀ।’ ਦੱਸਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਨੇ ਕੰਗਨਾ ਰਣੌਤ ਵੱਲੋਂ ਇਸ ਬਿਰਧ ਮਾਈ ’ਤੇ ਉਠਾਈ ਉਂਗਲ ਦਾ ਮਾਮਲਾ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ, ਜਿਸ ਮਗਰੋਂ ਵੱਡੀ ਗਿਣਤੀ ਲੋਕ ਮਹਿੰਦਰ ਕੌਰ ਦੀ ਹਮਾਇਤ ਵਿੱਚ ਕੁੱਦ ਪਏ। ਇੱਕ ਵਕੀਲ ਨੇ ਤਾਂ ਕੰਗਨਾ ਨੂੰ ਮਹਿੰਦਰ ਕੌਰ ਦੇ ਮਾਮਲੇ ਸਬੰਧੀ ਕਾਨੂੰਨੀ ਨੋਟਿਸ ਵੀ ਭੇਜ ਦਿੱਤਾ ਹੈ।
ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਵੀ ਕੰਗਨਾ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਕੰਗਨਾ, ਉਸ ਦੀ ਪਤਨੀ ਮਹਿੰਦਰ ਕੌਰ ਦੇ ਨਾਲ ਰਾਤ ਨੂੰ ਖੇਤਾਂ ਵਿੱਚ ਪਾਣੀ ਲਾਵੇ, ਖਾਲ ਸੰਵਾਰੇ ਤੇ ਵਾਢੀ ਕਰਾਵੇ ਤਾਂ ਉਹ ਇੱਕ ਦਿਹਾੜੀ ਦਾ ਕੰਗਨਾ ਨੂੰ ਦਸ ਹਜ਼ਾਰ ਰੁਪਏ ਦੇਵੇਗਾ। ਗਾਇਕ ਜਸਬੀਰ ਜੱਸੀ ਵੀ ਮਾਤਾ ਮਹਿੰਦਰ ਕੌਰ ਦੀ ਪਿੱਠ ’ਤੇ ਆ ਗਿਆ ਹੈ।ਹੋਰ ਕਿਸਾਨੀ ਨਾਲ ਜੁੜੀਆਂ ਤਾਜ਼ਾ ਖ਼ਬਰ ਦੇਖਣ ਦੇ ਲਈ ਸਦਾ ਪੇਜ ਨੂੰ ਜਰੂਰ ਲਾਇਕ ਕਰੋ |ਅੱਸੀ ਤੁਹਾਡੇ ਲਈ ਲੈ ਕ ਆਉਂਦੇ ਹਾਂ ਬੇਬਾਕ ਖ਼ਬਰ ਸਭ ਤੋਂ ਪਹਿਲਾ ਤੇ ਸਭ ਤੋਂ ਤੇਜ |
