Home / न्यूज़ / ਬੋਰਡ ਸੀ ਕੱਪੜੇ ਦੀ ਦੁਕਾਨ ਦਾ ਪਰ ਅੰਦਰ ਚਲਦਾ ਸੀ

ਬੋਰਡ ਸੀ ਕੱਪੜੇ ਦੀ ਦੁਕਾਨ ਦਾ ਪਰ ਅੰਦਰ ਚਲਦਾ ਸੀ

ਕਈ ਲੋਕ ਤਾਂ ਕੋ-ਰੋ-ਨਾ ਤੋਂ ਛੁਟਕਾਰਾ ਪਾਉਣ ਲਈ ਆਪਣੇ ਕਾਰੋਬਾਰ ਵੀ ਖੋ ਬੈਠੇ ਹਨ। ਜਦਕਿ ਕਈ ਨਾਜਾਇਜ਼ ਧੰਦੇ ਕਰਕੇ ਦੋਵੇਂ ਹੱਥੀਂ ਕਮਾਈ ਕਰਨ ਲੱਗੇ ਹੋਏ ਹਨ। ਜਿੱਥੇ ਉਹ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹਨ। ਉੱਥੇ ਹੀ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ। ਕੋਈ ਆਦਮੀ ਕਿੰਨਾ ਵੀ ਲੁਕ ਛਿਪ ਕੇ ਗ਼ਲਤ ਕੰਮ ਕਰਦਾ ਹੋਵੇ। ਕਦੇ ਨਾ ਕਦੇ ਉਸਦਾ ਪਰਦਾਫਾਸ਼ ਹੋ ਹੀ ਜਾਂਦਾ ਹੈ। ਮੁਕਤਸਰ ਸਾਹਿਬ ਰੋਡ ਕੋਟਕਪੂਰਾ ਵਿਖੇ ਪੁਲਿਸ ਨੇ ਇੱਕ ਦੁਕਾਨਦਾਰ ਨੂੰ ਕਾਬੂ ਕੀਤਾ ਹੈ।

ਜੋ ਰੈਡੀਮੇਡ ਕੱਪੜੇ ਦੀ ਦੁਕਾਨ ਦਾ ਬੋਰਡ ਲਗਾ ਕੇ ਅੰਦਰ ਹੋਰ ਹੀ ਕਰਤੂਤ ਕਰ ਰਿਹਾ ਸੀ। ਪੁਲੀਸ ਨੇ ਛਾਪਾ ਮਾਰ ਕੇ ਵੱਡੀ ਮਾਤਰਾ ਵਿਚ ਦਾਰੂ, ਖਾਲੀ ਬੋਤਲਾਂ ਅਤੇ ਢੱਕਣ ਆਦਿ ਬਰਾਮਦ ਕੀਤੇ ਹਨ। ਪਰਿਵਾਰ ਨੇ ਬਿਲਡਿੰਗ ਦੇ ਅਗਲੇ ਹਿੱਸੇ ਵਿਚ ਦੁਕਾਨ ਕੀਤੀ ਹੋਈ ਸੀ ਅਤੇ ਮਗਰਲੇ ਹਿੱਸੇ ਵਿੱਚ ਰਿਹਾਇਸ਼ ਕੀਤੀ ਹੋਈ ਸੀ। ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਤਫਤੀਸ਼ ਕੀਤੀ ਜਾ ਰਹੀ ਹੈ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਐਕਸਾਈਜ਼ ਵਿਭਾਗ ਅਤੇ ਪੁਲਸ ਵਿਭਾਗ ਨੇ ਮਿਲ ਕੇ ਸਮਾਰਟ ਚੁਆਇਸ ਨਾਮ ਹੇਠ ਚੱਲ ਰਹੀ ਰੇਡੀਮੇਡ ਕੱਪੜੇ ਦੀ ਦੁਕਾਨ ਤੇ ਛਾਪੇਮਾਰੀ ਕੀਤੀ ਤਾਂ ਉਨ੍ਹਾਂ ਨੂੰ ਦੁਕਾਨ ਵਿਚੋਂ ਦਾਰੂ, ਖਾਲੀ ਬੋਤਲਾਂ, ਢੱਕਣ ਅਤੇ ਡੱਬੇ ਬਰਾਮਦ ਹੋਏ। ਅਧਿਕਾਰੀ ਦੇ ਦੱਸਣ ਮੁਤਾਬਕ ਦੁਕਾਨ ਮਾਲਕ ਦਾ ਨਾਮ ਲਵਲੀ ਹੈ। ਇੱਥੇ ਸਸਤੀ ਦਾਰੂ ਨੂੰ ਮਹਿੰਗੇ ਬਰਾਂਡ ਦੀਆਂ ਬੋਤਲਾਂ ਵਿੱਚ ਭਰ ਕੇ ਲੋਕਾਂ ਨੂੰ ਚੂਨਾ ਲਾਇਆ ਜਾ ਰਿਹਾ ਸੀ।

ਪੁਲੀਸ ਦੁਆਰਾ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸਾਰਾ ਸਾਮਾਨ ਕਿੱਥੋਂ ਲਿਆਂਦਾ ਗਿਆ। ਕੀ ਦਾਰੂ ਇੱਥੇ ਬਣਾਈ ਗਈ ਹੈ ਜਾਂ ਕਿਸੇ ਪਾਸੇ ਤੋਂ ਲਿਆਂਦੀ ਗਈ ਹੈ। ਇਨ੍ਹਾਂ ਦੇ ਨਾਲ ਹੋਰ ਕੌਣ ਕੌਣ ਸ਼ਾਮਲ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੁਲੀਸ ਨੂੰ ਐਕਸਾਈਜ਼ ਵਿਭਾਗ ਵੱਲੋਂ ਲਿਖ ਕੇ ਦਿੱਤਾ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *