ਭਾਈ ਅਮ੍ਰਿਤਪਾਲ ਸਿੰਘ ਦੇ ਬਾਰੇ ਵੱਡੀ ਖਬਰ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਨੂੰ ਨਜਰਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ | ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲ ਰਿਹਾ ਹੈ ਕਿ ਭਾਈ ਸਾਹਿਬ ਰਾਮਪੁਰਾਫੂਲ ਦੇ ਵਿਚ ਸਮਾਗਮ ਦੌਰਾਨ ਹਾਜਰੀ ਭਰਨ ਜਾ ਰਹੇ ਸਨ | ਪੰਜਾਬ ਪੁਲਿਸ ਤੇ ਸਰਕਾਰ ਨੇ ਪੂਰੇ ਪਲਾਨਿੰਗ ਦੇ ਨਾਲ ਪਹਿਲਾ ਭਾਈ ਸਾਹਿਬ ਦੇ ਸੋਸ਼ਲ ਮੀਡਿਆ ਦੇ ਅਕਾਊਂਟ ਬੰਦ ਕਰ ਦਿਤੇ ਤੇ ਫਿਰ ਉਸਤੋਂ ਬਾਦ ਹੁਣ ਪੂਰੀ ਨਾਕਾਬੰਦੀ ਕਰਕੇ ਭਾਈ ਅਮ੍ਰਿਤਪਾਲ ਸਿੰਘ ਨੂੰ ਫੜਣ ਦੇ ਲਈ ਪਿੱਛਾ ਕੀਤਾ ਗਿਆ |
ਇਕ ਸਿੰਘ ਦੇ ਵਲੋਂ ਇਕ ਵੀਡੀਓ ਪੈ ਗਈ ਹੈ ਜਿਸਦੇ ਵਿਚ ਓਹਨਾ ਨੇ ਦਸਿਆ ਕਿ ਭਾਈ ਸਾਹਿਬ ਸਮਾਗਮ ਦੇ ਵਿਚ ਜਾਨ ਦੇ ਲਈ ਨਿਕਲੇ ਸਨ ਪਰ ਪੁਲਿਸ ਵਲੋਂ ਨਾਕਾਬੰਦੀ ਦੇ ਦੌਰਾਨ ਓਹਨਾ ਦੇ ਪਿੱਛੇ ਗੱਡੀਆਂ ਲਗਾ ਲਇਆ ਗਿਆ ਤੇ ਤਕਰੀਬਨ 100 ਦੇ ਕਰੀਬ ਗੱਡੀਆਂ ਪੁਲਿਸ ਦੀਆ ਕਾਫਲੇ ਦੇ ਪਿੱਛੇ ਲੱਗ ਗਈਆ | ਸਿੰਘ ਨੇ ਦਸਿਆ ਕਿ ਸ਼ਾਹਕੋਟ ਦੇ ਨੇੜੇ ਤੇੜੇ ਦੇ ਪਿੰਡ ਦੇ ਵਿਚ ਭਾਈ ਸਾਹਿਬ ਦਾ ਕਾਫਲਾ ਨਿਕਲ ਰਿਹਾ ਹੈ | ਸਿੰਘ ਨੇ ਵੱਧ ਤੋਂ ਵੱਧ ਸੰਗਤ ਨੂੰ ਆਉਣ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਸਾਰੇ ਓਥੇ ਪੁੱਜ ਜਾਵੋ | ਭਾਈ ਅਮ੍ਰਿਤਪਾਲ ਸਿੰਘ ਨੇ ਸਿੱਧੂ ਮੂਸੇਵਾਲਾ ਦੀ ਬਰਸੀ ਦੇ ਬਾਰੇ ਵੀ ਆਪਣਾ ਬਿਆਨ ਦਿੱਤਾ ਸੀ | ਭਾਈ ਅਮ੍ਰਿਤਪਾਲ ਸਿੰਘ ਬਹੁਤ ਸਮੇ ਤੋਂ ਸਰਕਾਰ ਦੀ ਨਜਰ ਦੇ ਵਿਚ ਰੜਕ ਰਿਹਾ ਸੀ | ਕਿਉਕਿ ਉਹ ਨੌਜਵਾਨਾਂ ਨੂੰ ਨਸ਼ੇ ਛੁਡਵਾ ਕੇ ਸਿੱਖੀ ਵਾਲੇ ਰਾਹ ਤੇ ਤੋਰ ਰਿਹਾ ਸੀ | ਇਸਦੇ ਨਾਲ ਅਜਨਾਲਾ ਵਾਲੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨਾਲ ਵੀ ਤਕਰਾਰ ਹੋ ਗਿਆ ਸੀ | ਭਾਈ ਅਮ੍ਰਿਤਪਾਲ ਸਿੰਘ ਏ ਖਿਲਾਫ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ ਤੇ ਭਾਈ ਅਮ੍ਰਿਤਪਾਲ ਦੇ 6 ਸਾਥੀ ਹਿਰਾਸਤ ਦੇ ਵਿਚ ਲੈ ਲਾਏ ਹਨ |
ਹਾਲੇ ਤਕ ਪੁਲਿਸ ਵਲੋਂ ਕਿਸੇ ਵੀ ਕਿਸਮ ਦਾ ਬਿਆਨ ਨਹੀਂ ਦਿੱਤਾ ਗਿਆ ਕਿ ਭਾਈ ਅਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾ ਨਹੀਂ | ਥਾਂ ਥਾਂ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿਤੀ ਗਈ ਹੈ ਤਾ ਜੋ ਭਾਈ ਅਮ੍ਰਿਤਪਾਲ ਦੇ ਕਾਫਲੇ ਚ ਹੋਰ ਸੰਗਤਾਂ ਨਾ ਜੁੜ ਸਕਣ | ਬਹੁਤ ਹੀ ਵੱਡੀ ਪਲਾਨਿੰਗ ਦੇ ਤਹਿਤ ਭਾਈ ਅਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ | ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ
ਭਾਈ ਅਮ੍ਰਿਤਪਾਲ ਸਿੰਘ ਦੇ ਕਾਫਲੇ ਨੂੰ ਪੰਜਾਬ ਪੁਲਿਸ ਨੇ ਪਾਇਆ ਘੇਰਾ
