Home / न्यूज़ / ਭਾਜਪਾ ਲੀਡਰ ਨੇ ਦਿੱਤਾ ਇਹ ਵੱਡਾ ਬਿਆਨ

ਭਾਜਪਾ ਲੀਡਰ ਨੇ ਦਿੱਤਾ ਇਹ ਵੱਡਾ ਬਿਆਨ

ਵੱਡਾ ਬਿਆਨ ਆਇਆ ਭਾਜਪਾ ਦੇ ਸੀਨੀਅਰ ਲੀਡਰ ਦਾ ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਵੀ ਹਰਿਆਣਾ ਵਾਂਗ ਕਿਸਾਨ ਜਥੇਬੰਦੀਆਂ ‘ਤੇ ਪਰਚੇ ਦੇਣੇ ਚਾਹੀਦੇ ਹਨ। ਕਿਸਾਨ ਕੌਣ ਹੁੰਦੇ ਇਹ ਦੱਸਣ ਵਾਲੇ ਗੱਡੀਆਂ ਕਦੋਂ ਚੱਲਣਗੀਆਂ :- ਗਰੇਵਾਲ

ਰੇਲ ਮੰਤਰਾਲੇ ਨੇ ਪੰਜਾਬ ’ਚ ਭਲਕੇ 23 ਨਵੰਬਰ ਤੋਂ ਰੇਲ ਗੱਡੀਆਂ ਚਲਾਉਣ ਲਈ ਪ੍ਰਕਿਰਿਆ ਵਿੱਢ ਦਿੱਤੀ ਗਈ ਹੈ ਜਿਸ ਤਹਿਤ ਅੱਜ ਪੰਜਾਬ ’ਚ ਰੇਲ ਮਾਰਗਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਉੱਤਰੀ ਰੇਲਵੇ ਵੱਲੋਂ ਰੇਲ ਮਾਰਗਾਂ ਦੇ ਫਿਟਨੈੱਸ ਸਰਟੀਫਿਕੇਟ ਮਿਲਣ ਮਗਰੋਂ ਭਲਕੇ ਕਰੀਬ ਗਿਆਰਾਂ ਵਜੇ ਮੀਟਿੰਗ ਰੱਖੀ ਗਈ ਹੈ ਜਿਸ ਦੌਰਾਨ ਗੱਡੀਆਂ ਦੇ ਸ਼ਡਿਊਲ ਬਾਰੇ ਸਮੀਖਿਆ ਹੋਵੇਗੀ। ਬੀਤੇ ਦਿਨ ਤੀਹ ਕਿਸਾਨ ਧਿਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦੌਰਾਨ ਮਾਲ ਗੱਡੀਆਂ ਦੇ ਨਾਲ 10 ਦਸੰਬਰ ਤੱਕ ਮੁਸਾਫ਼ਰ ਗੱਡੀਆਂ ਚਲਾਏ ਜਾਣ ’ਤੇ ਸਹਿਮਤੀ ਦੇ ਦਿੱਤੀ ਸੀ।

ਪ੍ਰਾਪਤ ਵੇਰਵਿਆਂ ਅਨੁਸਾਰ ਅੰਬਾਲਾ ਅਤੇ ਫਿਰੋਜ਼ਪੁਰ ਡਿਵੀਜ਼ਨ ਅਧੀਨ ਕਰੀਬ 2200 ਕਿਲੋਮੀਟਰ ਲੰਮਾ ਰੇਲ ਟਰੈਕ ਪੈਂਦਾ ਹੈ ਜਿਸ ਦੀ ਅੱਜ ਸਵੇਰ ਤੋਂ ਰੇਲਵੇ ਦੀ ਟਰੈਕ ਮੇਨਟੀਨੈਂਸ ਟੀਮ ਅਤੇ ਜੀਆਰਪੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਦੇਰ ਸ਼ਾਮ ਤੱਕ ਇਹ ਟੀਮਾਂ ਫਿਟਨੈੱਸ ਸਰਟੀਫਿਕੇਟ ਭੇਜ ਦੇਣਗੀਆਂ। ਉੱਤਰੀ ਰੇਲਵੇ ਵੱਲੋਂ ਪਹਿਲਾਂ ਸਕਿਉਰਿਟੀ ਕਲੀਅਰੈਂਸ ਵੀ ਲਈ ਜਾਵੇਗੀ। ਰੇਲਵੇ ਅਧਿਕਾਰੀ ਭਲਕੇ 11 ਵਜੇ ਪੰਜਾਬ ਲਈ ਯਾਤਰੀ ਗੱਡੀਆਂ ਦੀ ਬੁਕਿੰਗ ਦਾ ਮੁਲਾਂਕਣ ਵੀ ਕਰਨਗੇ। ਜਿਨ੍ਹਾਂ ਗੱਡੀਆਂ ਵਿੱਚ ਪੰਜਾਹ ਫੀਸਦੀ ਤੋਂ ਉੱਪਰ ਬੁਕਿੰਗ ਹੋਵੇਗੀ, ਉਨ੍ਹਾਂ ਦੇ ਚਾਲੂ ਹੋਣ ਦੀ ਸੰਭਾਵਨਾ ਹੈ। ਮਾਲ ਗੱਡੀਆਂ ਉਸ ਤੋਂ ਪਹਿਲਾਂ ਹੀ ਚੱਲ ਸਕਦੀਆਂ ਹਨ।ਰੇਲਵੇ ਨੇ ਦੇਰ ਸ਼ਾਮ ਪੰਜਾਬ ਲਈ 17 ਮੁਸਾਫਰ ਗੱਡੀਆਂ ਬਹਾਲ ਕਰਨ ਦਾ ਐਲਾਨ ਕੀਤਾ ਹੈ।

ਰੇਲਵੇ ਅਨੁਸਾਰ ਇਨ੍ਹਾਂ ’ਚੋਂ ਦੋ ਰੇਲ ਗੱਡੀਆਂ 23 ਨਵੰਬਰ ਤੋਂ ਅਤੇ ਬਾਕੀ ਰੇਲ ਗੱਡੀਆਂ ਪੜਾਅਵਾਰ ਚੱਲਣਗੀਆਂ। ਇਸੇ ਦੌਰਾਨ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐੱਮ ਰਾਜੇਸ਼ ਅਗਰਵਾਲ ਨੇ ਕਿਹਾ ਕਿ ਜੰਡਿਆਲਾ ਗੁਰੂ ਸਟੇਸ਼ਨ ਹਾਲੇ ਕਲੀਅਰ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਟਰੈਕ ਮੇਨਟੀਨੈਂਸ ਅਤੇ ਸਕਿਉਰਿਟੀ ਕਲੀਅਰੈਂਸ ਮਗਰੋਂ ਹੀ ਗੱਡੀਆਂ ਚਾਲੂ ਹੋਣਗੀਆਂ।

About Jagjit Singh

Leave a Reply

Your email address will not be published.