Home / न्यूज़ / ਮਸ਼ਹੂਰ ਡਾੰਸਰ ਸਪਨਾ ਚੌਧਰੀ ਬਾਰੇ ਇਹ ਮਾੜੀ ਖ਼ਬਰ

ਮਸ਼ਹੂਰ ਡਾੰਸਰ ਸਪਨਾ ਚੌਧਰੀ ਬਾਰੇ ਇਹ ਮਾੜੀ ਖ਼ਬਰ

ਸਪਨਾ ਚੌਧਰੀ ਜੋ ਕਿ ਇੱਕ ਮਸ਼ਹੂਰ ਡਾਂਸਰ ਹੈ ਅਤੇ ਲੋਕ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਉਨ੍ਹਾਂ ਦੇ ਪ੍ਰੋਗਰਾਮ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਚੱਲ ਕੇ ਜਾਂਦੇ ਹਨ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਹਨ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਮੁਕੱਦਮਾ ਦਰਜ ਹੋਇਆ ਹੈ ਉਨ੍ਹਾਂ ਤੇ ਦੋਸ਼ ਹਨ ਕਿ ਉਨ੍ਹਾਂ ਵੱਲੋਂ ਭਰੋਸੇ ਦੀ ਉਲੰਘਣਾ ਕੀਤੀ ਗਈ ਹੈ ਤਾਜ਼ਾ ਖਬਰ ਮਸ਼ਹੂਰ ਗਾਇਕਾ ਸਪਨਾ ਚੌਧਰੀ ਬਾਰੇ ਆਈ ਹੈ। ਉਨ੍ਹਾਂ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਅਤੇ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ ਮਾਮਲੇ

ਵਿਚ ਲਖਨਊ ਦੀ ਅਦਾਲਤ ਨੇ ਬੁੱਧਵਾਰ ਨੂੰ ਪੇਸ਼ ਨਾ ਹੋਣ ਤੇ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਏ. ਸੀ. ਜੇ. ਐੱਮ. ਸ਼ਾਂਤਨੂ ਤਿਆਗੀ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 22 ਨਵੰਬਰ ਦੀ ਤਾਰੀਖ਼ ਰੱਖੀ ਹੈ। ਡਾਂਸਰ ਸਪਨਾ ਚੌਧਰੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਏ ਹਨ।1 ਮਈ 2019 ਨੂੰ ਸਪਨਾ ਚੌਧਰੀ ਖ਼ਿਲਾਫ਼ ਭਰੋਸੇ ਦੀ ਉਲੰਘਣਾ ਅਤੇ ਇਕ ਵਿਅਕਤੀ ਨਾਲ ਧੋ ਖਾ ਧ ੜੀ ਦਾ ਮਾਮਲਾ ਦਰਜ ਕੀਤਾ ਗਿਆ।

13 ਅਕਤੂਬਰ 2018 ਨੂੰ ਸ੍ਰੀਮਤੀ ਉਪਵਾਨ ਵਿੱਚ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤਕ ਸਪਨਾ ਚੌਧਰੀ ਸਮੇਤ ਹੋਰ ਕਲਾਕਾਰਾਂ ਦਾ ਪ੍ਰੋਗਰਾਮ ਸੀ। ਇਸ ਦੇ ਲਈ 300 ਰੁਪਏ ਇੱਕ ਵਿਅਕਤੀ ਦੇ ਹਿਸਾਬ ਨਾਲ ਆਨਲਾਈਨ ਅਤੇ ਆਫਲਾਈਨ ਟਿਕਟਾਂ ਵੇਚੀਆਂ ਗਈਆਂ। ਇਸ ਪ੍ਰੋਗਰਾਮ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਟਿਕਟਾਂ ਵੇਚੀਆਂ ਗਈਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਪ੍ਰੋਗਰਾਮ ਨੂੰ ਦੇਖਣ ਲਈ ਪਹੁੰਚੇ ਪਰ ਰਾਤ 10 ਵਜੇ ਤਕ ਸਪਨਾ ਚੌਧਰੀ ਪ੍ਰੋਗਰਾਮ ਵਿਚ ਨਹੀਂ ਪਹੁੰਚੇ ਅਤੇ ਉਨ੍ਹਾਂ ਦੇ ਨਾ ਪਹੁੰਚਣ ਕਾਰਨ ਉਥੇ ਹੰਗਾਮਾ ਸ਼ੁਰੂ ਹੋ ਗਿਆ।

ਜਿਸ ਤੋਂ ਬਾਅਦ ਦਰਸ਼ਕਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਗਏ। ਇਸ ਸੰਬੰਧ ਵਿਚ 14 ਅਕਤੂਬਰ 2018 ਨੂੰ ਇਸ ਮਾਮਲੇ ਦੀ ਜਾਂਚ ਪਡ਼ਤਾਲ ਕਰਨ ਲਈ ਐੱਫ.ਆਈ.ਆਰ ਇੰਸਪੈਕਟਰ ਫ਼ਿਰੋਜ਼ ਖ਼ਾਨ ਨੇ ਆਸ਼ਿਆਨਾ ਥਾਣਾ ਵਿਚ ਰਿਪੋਰਟ ਦਰਜ ਕੀਤੀ। ਇਸ ਪ੍ਰੋਗਰਾਮ ਦੇ ਪ੍ਰਬੰਧਕ ਜੁਨੈਦ ਅਹਿਮਦ, ਨਵੀਨ ਸ਼ਰਮਾ, ਇਵਾਦ ਅਲੀ, ਅਮਿਤ ਪਾਂਡੇ ਤੇ ਪਹਿਲ ਸੰਸਥਾ ਦੇ ਰਤਨਾਕਰ ਉਪਧਿਆਏ ਸਮੇਤ ਸਪਨਾ ਚੌਧਰੀ ਦਾ ਨਾਮ ਵੀ ਲਿਆ ਗਿਆ ਸੀ। ਇਸ ਦੇ ਸੰਬੰਧ ਵਿਚ ਅੱਗੇ ਅਦਾਲਤ ਵੱਲੋਂ ਕੀ ਫ਼ੈਸਲੇ ਲਏ ਜਾਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

About Jagjit Singh

Leave a Reply

Your email address will not be published. Required fields are marked *