Home / न्यूज़ / ਮਾਂ ਪੁੱਤ ਦੇ ਵਿਆਹ ਕਰਕੇ ਦੇਣ ਗਈ ਸੀ ਸੱਦੇ ਤੇ ਇਧਰ ਪੁੱਤ ਨੇ

ਮਾਂ ਪੁੱਤ ਦੇ ਵਿਆਹ ਕਰਕੇ ਦੇਣ ਗਈ ਸੀ ਸੱਦੇ ਤੇ ਇਧਰ ਪੁੱਤ ਨੇ

ਆਉਣ ਵਾਲੇ ਸਮੇਂ ਬਾਰੇ ਕੋਈ ਨਹੀਂ ਜਾਣਦਾ ਕਿ ਕਿਹੋ ਜਿਹਾ ਆਵੇਗਾ। ਇਨਸਾਨ ਤਾਂ ਹਰ ਵੇਲੇ ਚੰਗੇ ਦੀ ਆਸ ਕਰਦਾ ਹੈ ਪਰ ਹਮੇਸ਼ਾ ਚੰਗਾ ਹੁੰਦਾ ਨਹੀਂ। ਇਨਸਾਨ ਤਾਂ ਡੋਲੀ ਲਿਆਉਣ ਦੀ ਸੋਚਦਾ ਹੈ ਪਰ ਕਈ ਵਾਰ ਅਰਥੀ ਉੱਠ ਜਾਂਦੀ ਹੈ। ਫਿਰ ਦੋਸ਼ ਕਿਸ ਨੂੰ ਦਿੱਤਾ ਜਾਵੇ ਕਿਸਮਤ ਨੂੰ ਜਾਂ ਹਾਲਾਤਾਂ ਨੂੰ। ਜਲੰਧਰ ਦੇ ਲੰਬੇ ਪਿੰਡ ਵਿੱਚ ਵੀ ਕੁਝ ਅਜਿਹੀ ਹੀ ਮੰਦਭਾਗੀ ਘਟਨਾ ਵਾਪਰ ਗਈ। ਜਿੱਥੇ ਮਾਂ ਆਪਣੇ ਪੁੱਤਰ ਦੇ ਵਿਆਹ ਦੀ ਖ਼ੁਸ਼ੀ ਵਿੱਚ ਰਿਸ਼ਤੇਦਾਰਾਂ ਨੂੰ ਸੱਦਾ ਦੇ ਰਹੀ ਸੀ।

ਦੂਜੇ ਪਾਸੇ ਪੁੱਤਰ ਨੇ ਘਰ ਵਿੱਚ ਲਟਕ ਕੇ ਜਾਨ ਦੇ ਦਿੱਤੀ। ਸ਼ੋਭਾ ਨਾਮ ਦੀ ਔਰਤ ਨੇ ਦੱਸਿਆ ਹੈ ਕਿ 28 ਤਰੀਕ ਨੂੰ ਉਸ ਦੇ ਪੁੱਤਰ ਦਾ ਵਿਆਹ ਸੀ। ਉਹ ਵਟਣਾ ਲਾਉਣ ਦੇ ਸਬੰਧ ਵਿੱਚ ਆਪਣੇ ਸ਼ਰੀਕੇ ਵਾਲਿਆਂ ਨੂੰ ਕਹਿਣ ਗਈ ਸੀ। ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨੂੰ ਆਪਣਾ ਪੁੱਤਰ ਕਿੱਧਰੇ ਨਜ਼ਰ ਨਹੀਂ ਆਇਆ। ਉਸ ਨੇ ਆਪਣੇ ਪੁੱਤਰ ਸਮੀਰ ਨੂੰ ਆਵਾਜ਼ਾਂ ਦਿੱਤੀਆਂ।

ਕੋਈ ਉੱਤਰ ਨਾ ਮਿਲਣ ਤੇ ਜਦੋਂ ਉਸ ਨੇ ਅੱਗੇ ਜਾ ਕੇ ਦੇਖਿਆ ਤਾਂ ਸਮੀਰ ਦੀ ਮ੍ਰਿਤਕ ਦੇਹ ਲਟਕ ਰਹੀ ਸੀ। ਸ਼ੋਭਾ ਦੇ ਦੱਸਣ ਮੁਤਾਬਕ ਸਮੀਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਸਹੁਰੇ ਉਸ ਨੂੰ ਧਮਕੀਆਂ ਦਿੰਦੇ ਹਨ ਕਿ ਉਹ ਵਿਆਹ ਨਾ ਕਰਵਾਵੇ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸਮੀਰ ਨਾਮ ਦੇ ਨੌਜਵਾਨ ਨੇ ਆਪਣੀ ਜਾਨ ਦੇ ਦਿੱਤੀ ਹੈ। ਲੜਕੇ ਦੀ ਜੇਬ ਵਿਚੋਂ ਜਾਂ ਹੋਰ ਆਸੇ ਪਾਸੇ ਤੋਂ ਕੋਈ ਪੱਤਰ ਜਾਂ ਕੋਈ ਸਬੂਤ ਨਹੀਂ ਮਿਲਿਆ। ਇਸ ਲੜਕੇ ਦਾ 28 ਤਰੀਕ ਨੂੰ ਵਿਆਹ ਸੀ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਕੋਈ ਸਬੂਤ ਨਜ਼ਰ ਨਾ ਆਉਣ ਕਰਕੇ ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ। ਲੜਕੇ ਦਾ ਮੋਬਾਇਲ ਲਾਕ ਕੀਤਾ ਹੋਇਆ ਹੈ। ਉਸ ਦੇ ਮੋਬਾਇਲ ਦੀ ਜਾਂਚ ਕੀਤੀ ਜਾਵੇਗੀ। ਹੋ ਸਕਦਾ ਹੈ ਮੋਬਾਇਲ ਵਿਚੋਂ ਕੋਈ ਵੀਡੀਓ ਜਾਂ ਰਿਕਾਰਡਿੰਗ ਮਿਲ ਜਾਵੇ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਜੇਕਰ ਮੋਬਾਇਲ ਵਿਚੋਂ ਪੁਲੀਸ ਦੇ ਹੱਥ ਕੋਈ ਸਬੂਤ ਲੱਗਦਾ ਹੈ ਤਾਂ ਉਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *