ਪੰਜਾਬ ਦੇ ਵਿਚ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਗਿਣਤੀ ਦੇ ਵਿਚ ਬਹੁਤ ਸਾਰਾ ਇਜਾਫਾ ਹੋਇਆ ਹੈ |ਹਨ ਵਾਹ ਦੇ ਨਾਲ ਹੋਏ ਇਜ਼ਾਫ਼ੇ ਕਰਕੇ ਸੜਕ ਤੇ ਦੁਰਘਟਨਾਵਾਂ ਵੀ ਬਹੁਤ ਵੱਧ ਚੁੱਕਿਆ ਹਨ | ਆਮ ਹੀ ਦੇਖਿਆ ਹੋਵੇਗਾ ਕਿ ਨਾਬਾਲਿਗ ਮੁੰਡੇ ਕੁੜੀਆਂ ਵੀ ਦੋ ਪਹੀਆ ਜਾ ਚਾਰ ਪਹੀਆ ਵਾਹਨਾਂ ਨੂੰ ਚਲਾਈ ਜਾਂਦੇ ਹਨ ਜੋ ਕ਼ਾਨੂਨ ਦੇ ਖਿਲਾਫ ਹਨ |
ਪੰਜਾਬ ਵਿਚ ਰੋਜ਼ਾਨਾ ਹੀ ਰੋਡ ਐਕਸੀਡੈਂਟ ਨਾਲ ਕੀਮਤੀ ਜਾਨਾਂ ਜਾ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਸ਼ਹਿਰ ਨਾਭਾ ਤੋਂ ਸਾਹਮਣੇ ਆਇਆ ਹੈ। ਨਾਭਾ ਦੇ ਬੋੜਾ ਗੇਟ ਨਜ਼ਦੀਕ ਮਾਂ ਧੀ ਆਪਣੀ ਐਕਟਿਵਾ ‘ਤੇ ਘਰ ਆ ਰਹੀਆਂ ਸਨ ਜਦੋਂ ਉਹ ਰੇਲਵੇ ਓਵਰਬ੍ਰਿਜ ਪੁਲ ਚੜ੍ਹਨ ਲੱਗੀਆਂ ਤਾਂ ਮਗਰੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਪ੍ਰਭਜੋਤ ਕੌਰ ਉਮਰ 40 ਸਾਲ ਦੀ ਮੌਕੇ ‘ਤੇ ਮੋ-ਤ ਹੋ ਗਈ। ਲੜਕੀ ਗੰਭੀਰ ਜ਼ਖਮੀ ਹੋ ਗਈ। ਦੋਵਾਂ ਨੂੰ ਸਰਕਾਰੀ ਹਸਪਤਾਲ ਨਾਭਾ ਵਿਖੇ ਜੇਰੇ ਇਲਾਜ ਲਈ ਭਰਤੀ ਕਰਵਾਇਆ ਗਿਆ। ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਪ੍ਰਭਜੋਤ ਕੌਰ ਦੀ ਹਸਪਤਾਲ ਵਿਚ ਮੌਤ ਹੋ ਗਈ। ਮ੍ਰਿਤਕ ਪ੍ਰਭਜੋਤ ਦੇ ਤਿੰਨ ਬੇਟੀਆਂ ਹੀ ਦੱਸੀਆਂ ਜਾ ਰਹੀਆਂ ਹਨ ਅਤੇ ਪਤੀ ਵਿਦੇਸ਼ ਗਿਆ ਹੋਇਆ ਹੈ ਪੁਲਿਸ ਵੱਲੋਂ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਲੋਕਾਂ ਨੇ ਹਾਦਸੇ ਲਈ ਪੀ ਡਬਲਿਊ ਨੂੰ ਜ਼ਿੰਮੇਵਾਰ ਦੱਸਿਆ ਹੈ ਕਿਉਂਕਿ ਪੁਲ ਦੇ ਦੋਨਾਂ ਪਾਸੇ ਰੇਤਾ ਬਹੁਤ ਜ਼ਿਆਦਾ ਹੈ । ਪਰਿਵਾਰਕ ਮੈਂਬਰਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ।
ਪੰਜਾਬ ਦੇ ਵਿਚ ਬਹੁਤ ਸਾਰੀਆਂ ਅਜਿਹੀਆਂ ਜਗਾਹ ਹਨ ਜਿਥੇ ਸੜਕਾਂ ਦਾ ਹਾਲ ਵੀ ਮਾੜਾ ਹੀ ਹੈ ਜੇਕਰ ਸਰਕਾਰ ਰੋਡ ਟੈਕਸ ਲਈ ਰਹੀ ਹੈ ਤਾ ਹਨ ਦੀ ਮੁਰਮੰਤ ਵੀ ਕਰਵਾਉਣੀ ਚਾਹੀਦੀ ਹੈ | ਕੁੱਛ ਅਜਿਹੀਆਂ ਸੜਕਾਂ ਵੀ ਹਨ ਜਿਹਨਾਂ ਤੇ ਪ੍ਰਾਈਵੇਟ ਰੋਡ ਟੈਕਸ ਹਨ ਪਰ ਫਿਰ ਵੀ ਓਹਨਾ ਦੀ ਮੁਰੰਮਤ ਹੋਣ ਵਾਲੀ ਦਿਖਾਈ ਦਿੰਦੀ ਹੈ |
ਮਾਵਾਂ ਧੀਆਂ ਦੇ ਨਾਲ ਸੜਕ ਤੇ ਵਾਪਰਿਆ ਭਾਣਾ
